02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਤਰਨ ਤਾਰਨ ਪੁਲਿਸ ਨਾਲ ਮੁਕਾਬਲੇ ਦੌਰਾਨ 4 ਗੈਂਗਸਟਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 26-09-2025

ਡਾਕਟਰ ਦੇ ਕਲੀਨਿਕ ਤੇ ਪ੍ਰਾਈਵੇਟ ਸਕੂਲ ਦੇ ਬਾਹਰ ਗੋਲੀਬਾਰੀ ਕਰ ਕੇ ਹੋਏ ਸਨ ਫ਼ਰਾਰ
<br/>
ਤਰਨ ਤਾਰਨ/ਅਮਰਕੋਟ, 25 ਸਤੰਬਰ (ਹਰਿੰਦਰ ਸਿੰਘ, ਗੁਰਚਰਨ ਸਿੰਘ ਭੱਟੀ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਦਾਸੂਵਾਲ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਗੋਲੀਆਂ ਲੱਗਣ ਨਾਲ ਚਾਰ ਗੈਂਗਸਟਰ ਜ਼ਖ਼ਮੀ ਹੋ ਗਏ | ਇਹ ਗੈਂਗਸਟਰ ਭਿੱਖੀਵਿੰਡ ਵਿਖੇ ਚੋਪੜਾ ਕਲੀਨਿਕ ਦੇ ਬਾਹਰ ਅਤੇ ਸੰਤ ਕਬੀਰ ਸੇਂਟ ਸੋਲਜਰ ਦਾਸੂਵਾਲ ਦੇ ਗੇਟ 'ਤੇ ਗੋਲੀਆਂ ਚਲਾ ਕੇ ਫ਼ਰਾਰ ਹੋਏ ਸਨ | ਪੁਲਿਸ ਪਾਰਟੀ ਜਦੋਂ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਤਾਂ ਉਕਤ ਗੈਂਗਸਟਰਾਂ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ | ਜ਼ਖ਼ਮੀ ਹੋਏ ਚਾਰੇ ਗੈਂਗਸਟਰਾਂ ਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਪੁਲਿਸ ਸੁਰੱਖਿਆ ਹੇਠ ਦਾਖ਼ਲ ਕਰਵਾਇਆ ਗਿਆ ਹੈ, ਜਦੋਂਕਿ ਜ਼ਖ਼ਮੀ ਪੁਲਿਸ ਮੁਲਾਜ਼ਮ ਸਿਵਲ ਹਸਪਤਾਲ ਪੱਟੀ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਾਖ਼ਲ ਹਨ | ਪੁਲਿਸ ਨੇ ਗੈਂਗਸਟਰਾਂ ਦੇ ਕਬਜ਼ੇ ਵਿਚੋਂ ਇਕ 315 ਬੋਰ ਦੀ ਬੰਦੂਕ, 30 ਬੋਰ ਦਾ ਪਿਸਟਲ ਅਤੇ ਇਕ 12 ਬੋਰ ਬੰਦੂਕ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ | ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰਾਂ ਦੀ ਕੁਝ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ | ਘਟਨਾ ਦੀ ਜਾਣਕਾਰੀ ਮਿਲਦਿਆਂ ਐਸ.ਐਸ.ਪੀ. ਰਵਜੋਤ ਗਰੇਵਾਲ ਤੋਂ ਇਲਾਵਾ ਕਈ ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ | ਐਸ.ਐਸ.ਪੀ. ਰਵਜੋਤ ਗਰੇਵਾਲ ਨੇ ਦੱਸਿਆ ਕਿ ਵੀਰਵਾਰ ਸਵੇਰੇ ਸਾਢੇ ਨੌ ਵਜੇ ਦੇ ਕਰੀਬ ਭਿੱਖੀਵਿੰਡ ਵਿਖੇ ਡਾ. ਚੋਪੜਾ ਕਲੀਨਿਕ 'ਤੇ ਉਕਤ ਗੈਂਗਸਟਰਾਂ ਵਲੋਂ ਗੋਲੀਬਾਰੀ ਕੀਤੀ ਗਈ | ਇਸ ਘਟਨਾ ਵਿਚ ਕਿਸੇ ਵੀ ਵਿਅਕਤੀ ਨੂੰ ਗੋਲੀ ਨਹੀਂ ਲੱਗੀ | ਗੈਂਗਸਟਰ ਪ੍ਰਭ ਦਾਸੂਵਾਲ ਵਲੋਂ ਇਸ ਸੰਬੰਧੀ ਡਾ. ਚੋਪੜਾ ਪਾਸੋਂ ਫਿਰੌਤੀ ਦੀ ਮੰਗ ਕੀਤੀ ਗਈ, ਜਿਸ ਸੰਬੰਧੀ ਪੁਲਿਸ ਵਲੋਂ ਕਾਰਵਾਈ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਾਢੇ 11 ਵਜੇ ਦੇ ਕਰੀਬ ਸੇਂਟ ਕਬੀਰ ਕਾਨਵੈਂਟ ਸਕੂਲ ਦਾਸੂਵਾਲ ਦੇ ਗੇਟ ਦੇ ਉਪਰ ਵੀ ਇਨ੍ਹਾਂ ਗੈਂਗਸਟਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ | ਇਨ੍ਹਾਂ ਦੋਵਾਂ ਘਟਨਾਵਾਂ ਤੋਂ ਬਾਅਦ ਪੁਲਿਸ ਪਾਰਟੀ ਵਲੋਂ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ | ਪੁਲਿਸ ਨੂੰ ਸੂਚਨਾ ਮਿਲੀ ਕਿ ਪ੍ਰਭ ਦਾਸੂਵਾਲ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਸਾਹਿਬ ਸਿੰਘ, ਜੋ ਕਿ ਬਹਿਕਾਂ 'ਤੇ ਰਹਿੰਦੇ ਹਨ, ਦੇ ਘਰ ਕੁਝ ਹਥਿਆਰਬੰਦ ਵਿਅਕਤੀ ਲੁਕੇ ਹੋਏ ਹਨ, ਜਿਸ 'ਤੇ ਪੁਲਿਸ ਪਾਰਟੀ ਨੇ ਗੁਰਸਾਹਿਬ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ | ਪੁਲਿਸ ਵਲੋਂ ਘੇਰਾ ਪਾਉਣ ਤੋਂ ਬਾਅਦ ਘਰ ਅੰਦਰ ਮੌਜੂਦ ਵਿਅਕਤੀਆਂ ਨੂੰ ਚਿਤਾਵਨੀ ਦੇ ਕੇ ਬਾਹਰ ਆਉਣ ਲਈ ਕਿਹਾ | ਘਰ ਦੇ ਅੰਦਰ ਮੌਜੂਦ ਗੈਂਗਸਟਰਾਂ ਵਲੋਂ ਪੁਲਿਸ ਪਾਰਟੀ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ | ਪੁਲਿਸ ਪਾਰਟੀ ਵਲੋਂ ਜਵਾਬੀ ਗੋਲੀਬਾਰੀ ਕਰਨ 'ਤੇ ਚਾਰ ਗੈਂਗਸਟਰ ਜ਼ਖ਼ਮੀ ਹੋ ਗਏ, ਜਦਕਿ ਇਨ੍ਹਾਂ ਦੇ ਦੋ ਤੋਂ ਵੱਧ ਸਾਥੀ ਫ਼ਰਾਰ ਹੋ ਗਏ | ਜਿੰਨਾਂ ਦੀ ਭਾਲ ਲਈ ਪੁਲਿਸ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਜ਼ਖ਼ਮੀ ਹਾਲਤ ਵਿਚ ਗਿ੍ਫ਼ਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਰਣਦੀਪ ਸਿੰਘ, ਗੁਰਜੰਟ ਸਿੰਘ, ਜਗਸੀਰ ਸਿੰਘ ਅਤੇ ਮਲਕੀਤ ਸਿੰਘ ਵਜੋਂ ਹੋਈ ਹੈ | ਇਸ ਮੌਕੇ ਡੀ.ਐਸ.ਪੀ. ਡੀ. ਸੁਖਬੀਰ ਸਿੰਘ, ਡੀ.ਐਸ.ਪੀ. ਪੱਟੀ ਲਵਕੇਸ਼, ਡੀ.ਐਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਥਾਣਿਆਂ ਦੇ ਐਸ.ਐਚ.ਓ. ਅਤੇ ਪੁਲਿਸ ਮੁਲਾਜ਼ਮ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਕਰੀਮ ਨਗਰ (ਤੇਲੰਗਾਨਾ) ਤੋਂ ਹੈਦਰਾਬਾਦ ਪੁੱਜਾ <br/> ਅਗਲੀ ਖ਼ਬਰ ਆਟੋ ਚਾਲਕ 'ਤੇ ਮਾਂ-ਪੁੱਤ ਨੇ ਢਾਹਿਆ ਅਣਮਨੁੱਖੀ ਤਸ਼ੱਦਦ ਮਾਮਲਾ ਦਰਜ, ਪੀੜਤ ਹਸਪਤਾਲ 'ਚ ਭਰਤੀ <br/>
Ad Position 24