23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਨਾਲ ਵਾਪਰਿਆ ਹਾਦਸਾ-ਕਈ ਗੱਡੀਆਂ ਨੁਕਸਾਨੀਆਂ <br/>

Ad Position 21
No active advertisement
ਅਜੀਤ ਡੈਸਕ 28-09-2025
ਗੱਗੋਮਾਹਲ/ਅਜਨਾਲਾ, 27 ਸਤੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)-ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਆਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਰੇਲਵੇ ਸਟੇਸ਼ਨ ਰਮਦਾਸ ਨੇੜੇ ਹਾਦਸਾ ਪੇਸ਼ ਆਇਆ, ਜਿਸ ਦੌਰਾਨ ਕਈ ਗੱਡੀਆਂ ਆਪਸ ਵਿਚ ਟਕਰਾਅ ਗਈਆਂ ਜਿਨ੍ਹਾਂ ਵਿਚ ਡੀ. ਐੱਸ. ਪੀ. ਰਾਜਾਸਾਂਸੀ ਦੀ ਥਾਰ ਗੱਡੀ ਪੀ. ਬੀ. 65 ਡੀ. ਜੀ. 9446, ਪੰਜਾਬ ਪੁਲਿਸ ਦੀ ਛੋਟੀ ਬੱਸ ਪੀ. ਬੀ. 02 ਡੀ. ਐੱਫ. 2655 ਅਤੇ ਇਕ ਪ੍ਰਾਈਵੇਟ ਫਾਰਚੂਨਰ ਗੱਡੀ ਪੀ. ਬੀ. 32 ਪੀ 0052 ਨੁਕਸਾਨੀਆਂ ਗਈਆਂ | ਹਾਦਸੇ ਦੌਰਾਨ ਡੀ. ਐੱਸ. ਪੀ. ਇੰਦਰਜੀਤ ਸਿੰਘ ਦੀ ਥਾਰ ਗੱਡੀ ਦੇ ਏਅਰਬੈਗ ਖੁੱਲ੍ਹਣ ਨਾਲ ਵੱਡਾ ਹਾਦਸਾ ਹੋੋਣੋ ਟਲ ਗਿਆ ਪਰ ਫਿਰ ਵੀ ਉਨ੍ਹਾਂ ਦੀ ਛਾਤੀ ਵਿਚ ਦੱਬ ਆਉਣ ਕਾਰਨ ਉਨ੍ਹਾਂ ਨੂੰ ਜਾਂਚ ਲਈ ਹਸਪਤਾਲ ਭੇਜਿਆ ਗਿਆ | ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਹੜ੍ਹ ਦੇ ਪਾਣੀ ਦਾ ਸੜਕ ਉੱਤੇ ਤੇਜ ਵਹਾਅ ਰਹਿਣ ਕਾਰਨ ਰੇਲਵੇ ਸਟੇਸ਼ਨ ਨਜਦੀਕ ਸੜਕ ਵਿਚ ਵੱਡਾ ਖੱਡਾ ਪਿਆ ਹੋਇਆ ਸੀ ਜਿਸ ਕਾਰਨ ਤੇਜ ਰਫਤਾਰ ਜਾ ਰਹੀਆਂ ਗੱਡੀਆਂ ਨੂੰ ਇੱਕਦਮ ਬਰੇਕਾਂ ਲਗਾਉਣੀਆਂ ਪਈਆਂ, ਜਿਸ ਕਾਰਨ ਪਿੱਛੇ ਆ ਰਹੀਆਂ ਗੱਡੀਆਂ ਆਪਸ ਵਿਚ ਟਕਰਾਅ ਗਈਆਂ | ਡੀ. ਐੱਸ. ਪੀ. ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਕਿਸੇ ਦੇ ਗੰਭੀਰ ਫੱਟੜ ਹੋਣ ਦੀ ਸੂਚਨਾ ਨਹੀਂ ਹੈ | ਹਾਦਸੇ ਉਪਰੰਤ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਰਵਾਨਾ ਕਰ ਦਿੱਤਾ ਗਿਆ ਜਦੋਂ ਕਿ ਹਾਦਸਾ ਗ੍ਰਸਤ ਗੱਡੀਆਂ ਉੱਥੇ ਹੀ ਖੜ੍ਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਨੇ ਕੀਤਾ ਭਾਰਤ ਵਿਰੁੱਧ ਜਿੱਤ ਦਾ ਦਾਅਵਾ ਕਿਹਾ, ਕੱਟੜਪੰਥੀ ਹਿੰਦੂਤਵ ਦੁਨੀਆ ਲਈ ਖ਼ਤਰਾ <br/> ਅਗਲੀ ਖ਼ਬਰ ਸਪਾਈਨ ਐਂਡੋਸਕੋਪਿਕ 'ਐਂਡੋਫਿਊਜ਼ਨ' ਬਜ਼ੁਰਗ ਮਰੀਜ਼ਾਂ ਲਈ ਵਰਦਾਨ-ਡਾ. ਤਿ੍ਵੇਦੀ <br/>
Ad Position 24