06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸੁਖਨਾ ਝੀਲ 'ਤੇ 'ਸਰਦਾਰ 0150 ਏਕਤਾ ਮਾਰਚ' ਦੀ ਕੀਤੀ ਅਗਵਾਈ ਨੌਜਵਾਨਾਂ ਨੂੰ ਸਮਰਪਣ ਤੇ ਦੇਸ਼ ਭਗਤੀ ਨਾਲ ਰਾਸ਼ਟਰ ਦੀ ਸੇਵਾ ਦਾ ਸੱਦਾ <br/>

Ad Position 21
No active advertisement
ਅਜੀਤ ਡੈਸਕ 01-11-2025
ਚੰਡੀਗੜ੍ਹ, 31 ਅਕਤੂਬਰ (ਅਜਾਇਬ ਸਿੰਘ ਔਜਲਾ)–ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਭਾਰਤ ਦੇ ਲੋਹ ਪੁਰਸ਼, ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਵਰ੍ਹੇਗੰਢ ਦੀ ਯਾਦ ਵਿਚ ਸੁਖਨਾ ਝੀਲ ਉਤੇ 'ਸਰਦਾਰ 0150 ਏਕਤਾ ਮਾਰਚ' ਦੀ ਅਗਵਾਈ ਕੀਤੀ | ਚੰਡੀਗੜ੍ਹ ਪ੍ਰਸ਼ਾਸਨ ਵਲੋਂ ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਅਧੀਨ ਮਾਈ ਭਾਰਤ ਦੇ ਸਹਿਯੋਗ ਨਾਲ ਇਸ ਸਮਾਗਮ ਵਿਚ ਲਗਭਗ 800 ਨੌਜਵਾਨਾਂ ਅਤੇ ਐਨ.ਐਸ.ਐਸ. ਵਲੰਟੀਅਰਾਂ ਨੇ ਉਤਸ਼ਾਹਜਨਕ ਤੌਰ 'ਤੇ ਹਿੱਸਾ ਲਿਆ | ਇਸ ਮੌਕੇ ਰਾਜਪਾਲ ਨੇ ਸਾਰੇ ਭਾਗੀਦਾਰਾਂ ਨੂੰ 'ਨਸ਼ਾ ਮੁਕਤ ਭਾਰਤ' ਅਤੇ 'ਆਤਮਨਿਰਭਰ ਭਾਰਤ' ਦੇ ਸਹੁੰ ਚੁਕਾਈ, ਜੋ ਕਿ ਨਸ਼ਾ ਮੁਕਤ, ਸਵੈ-ਨਿਰਭਰ ਅਤੇ ਸੰਯੁਕਤ ਭਾਰਤ ਬਣਾਉਣ ਦੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ | ਇਕੱਠ ਨੂੰ ਸੰਬੋਧਨ ਕਰਦੇ ਹੋਏ ਕਟਾਰੀਆ ਨੇ ਕਿਹਾ ਕਿ 'ਸਰਦਾਰ0150 ਯੂਨਿਟੀ ਮਾਰਚ' ਸਿਰਫ਼ ਇਕ ਯਾਦਗਾਰੀ ਸਮਾਗਮ ਨਹੀਂ ਹੈ, ਸਗੋਂ ਨੌਜਵਾਨਾਂ ਵਿਚ ਏਕਤਾ, ਅਖੰਡਤਾ ਅਤੇ ਸੇਵਾ ਦੀ ਭਾਵਨਾ ਨੂੰ ਜਗਾਉਣ ਲਈ ਇਕ ਸ਼ਕਤੀਸ਼ਾਲੀ ਰਾਸ਼ਟਰੀ ਅੰਦੋਲਨ ਹੈ | ਉਨ੍ਹਾਂ ਟਿੱਪਣੀ ਕੀਤੀ ਸਰਦਾਰ ਪਟੇਲ ਨੇ ਭਾਰਤ ਦੇ ਏਕੀਕਰਨ ਵਿਚ ਇਕ ਯਾਦਗਾਰੀ ਭੂਮਿਕਾ ਨਿਭਾਈ | ਰਾਜਪਾਲ ਨੇ ਮਾਰਚ ਵਿਚ ਲਗਭਗ 800 ਨੌਜਵਾਨਾਂ ਅਤੇ ਐਨ.ਐਸ.ਐਸ. ਵਲੰਟੀਅਰਾਂ ਦੀ ਉਤਸ਼ਾਹੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਸਮੂਹਿਕ ਕਦਮ ਰਾਸ਼ਟਰੀ ਏਕਤਾ ਅਤੇ ਯੁਵਾ ਸ਼ਕਤੀ ਦੀ ਭਾਵਨਾ ਦਾ ਪ੍ਰਤੀਕ ਹੈ | ਸਰਦਾਰ ਵੱਲਭਭਾਈ ਪਟੇਲ ਦੀ ਸ਼ਾਨਦਾਰ ਅਗਵਾਈ ਨੂੰ ਯਾਦ ਕਰਦੇ ਹੋਏ ਕਟਾਰੀਆ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੂੰ 562 ਰਿਆਸਤਾਂ ਨੂੰ ਏਕੀਕਿ੍ਤ ਕਰਨ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ | ਇਕ ਕਾਰਜ ਜੋ ਸਰਦਾਰ ਪਟੇਲ ਨੇ ਬੇਮਿਸਾਲ ਦਿ੍ੜਤਾ, ਰਣਨੀਤਕ ਸਿਆਣਪ ਅਤੇ ਅਟੁੱਟ ਇਰਾਦੇ ਨਾਲ ਪੂਰਾ ਕੀਤਾ | ਜੇਕਰ ਸਰਦਾਰ ਪਟੇਲ ਨਾ ਹੁੰਦੇ, ਤਾਂ ਭਾਰਤ ਦਾ ਨਕਸ਼ਾ ਉਹ ਨਾ ਹੁੰਦਾ ਜੋ ਅੱਜ ਹੈ | ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ 2047 ਵਿਚ ਵਿਕਾਸ ਭਾਰਤ ਵੱਲ ਵਧ ਰਿਹਾ ਹੈ ਅਤੇ ਨੌਜਵਾਨ ਇਸ ਤਬਦੀਲੀ ਦਾ ਸਭ ਤੋਂ ਮਜ਼ਬੂਤ ਥੰਮ ਹੋਣਗੇ | ਮੁੱਖ ਸਕੱਤਰ ਚੰਡੀਗੜ੍ਹ ਐਚ. ਰਾਜੇਸ਼ ਪ੍ਰਸਾਦ, ਡੀ.ਜੀ.ਪੀ. ਚੰਡੀਗੜ੍ਹ ਡਾ. ਸਾਗਰ ਪ੍ਰੀਤ ਹੁੱਡਾ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਸਕੱਤਰ ਲੋਕ ਸੰਪਰਕ ਸ਼੍ਰੀਮਤੀ ਪ੍ਰੇਰਨਾ ਪੁਰੀ, ਸਕੱਤਰ ਨਿੱਜੀ ਸਵਪਨਿਲ ਐਮ. ਨਾਇਕ, ਡਾਇਰੈਕਟਰ ਖੇਡਾਂ ਸੌਰਭ ਅਰੋੜਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਇਸ ਸਮਾਗਮ ਦੌਰਾਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ 'ਚ ਨਸ਼ਿਆਂ ਦੀ ਮਾਰ ਪਰ ਪੰਜਾਬ ਪਹਿਲੇ ਨੰਬਰ 'ਤੇ-ਰਾਜਪਾਲ <br/> ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਦੀ ਬਰਸੀ ਉਤਸ਼ਾਹ ਨਾਲ ਮਨਾਈ <br/>
Ad Position 24
No active advertisement