ਨਵੀਂ ਦਿੱਲੀ, 31 ਅਕਤੂਬਰ (ਪੀ. ਟੀ. ਆਈ)-ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੌਜੂਦਾ ਸਮੇਂ ਯੁੱਧ ਦਾ ਸਵਰੂਪ ਬਦਲ ਰਿਹਾ ਹੈ ਅਤੇ ਹੁਣ ਇਹ ਜ਼ਿਆਦਾਤਰ ਬਿਨ੍ਹਾਂ ਸਿੱਧੇ ਸੰਪਰਕ ਦੇ ਅਤੇ ਤਕਨੀਕ ਆਧਾਰਿਤ ਹੋ ਗਿਆ ਹੈ | ਇਸ ਲਈ ਫ਼ੌਜ ਨੂੰ ਸਿਰਫ਼ ਸੈਨਿਕ ਸ਼ਕਤੀ ਹੀ ਨਹੀਂ ਬਲਕਿ ਬੌਧਿਕ ਅਤੇ ਨੈਤਿਕ ਸਮਰੱਥਾ ਦੀ ਵੀ ਜ਼ਰੂਰਤ ਹੈ | ਸਰਦਾਰ ਵਲੱਭਭਾਈ ਪਟੇਲ ਦੀ 150ਵੀਂ ਜੈਅੰਤੀ ਦੇ ਮੌਕੇ 'ਤੇ ਮਾਨਕਸ਼ਾਹ ਸੈਂਟਰ 'ਚ ਕਰਵਾਏ ਗਏ ਇਕ ਸਮਾਗਮ 'ਚ ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਨੌਜਵਾਨਾਂ ਨੂੰ ਥਿੰਕ-ਟੈਂਕ, ਪ੍ਰਯੋਗਸ਼ਾਲਾਵਾਂ ਅਤੇ ਯੁੱਧ ਖੇਤਰ ਸਮੇਤ ਵੱਖ-ਵੱਖ ਖੇਤਰਾਂ 'ਚ ਭੂਮਿਕਾ ਨਿਭਾਉਣ ਦੀ ਲੋੜ ਹੈ | ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਫੌਜ ਅਤੇ ਰੱਖਿਆ ਥਿੰਕ-ਟੈਂਕ ਸੈਂਟਰ ਫਾਰ ਲੈਂਡ ਵਾਰਫੇਅਰ ਸਟੱਡੀਜ਼ ਵਲੋਂ ਕਰਵਾਏ ਚਾਣਕਿਆ ਡਿਫੈਂਸ ਡਾਇਲਾਗ: ਯੰਗ ਲੀਡਰਜ਼ ਫੋਰਮ 'ਚ ਫੌਜ ਦੇ ਅਧਿਕਾਰੀਆਂ, ਵਿਦਿਆਰਥੀਆਂ ਅਤੇ ਰੱਖਿਆ ਮਾਹਿਰਾਂ ਨੂੰ ਵੀ ਸੰਬੋਧਨ ਕੀਤਾ | ਆਪਣੇ ਮੁੱਖ ਭਾਸ਼ਣ ਵਿੱਚ ਫÏਜ ਮੁਖੀ ਨੇ ਯੁੱਧ ਦੇ ਬਦਲਦੇ ਸਵਰੂਪ ਅਤੇ ਇਸ ਦਿ੍ਸ਼ ਵਿਚ ਲੋੜੀਂਦੇ ਜਵਾਬਾਂ 'ਤੇ ਜ਼ੋਰ ਦਿੱਤਾ¢ ਉਨ੍ਹਾਂ ਕਿਹਾ ਕਿ ਯੁੱਧ ਹੁਣ ਸਥਿਰ ਅਤੇ ਸੰਪਰਕ ਰਹਿਤ ਹੁੰਦਾ ਜਾ ਰਿਹਾ ਹੈ, ਜਵਾਬ ਲਈ ਫÏਜੀ ਤਾਕਤ, ਬÏਧਿਕ ਹੁਨਰ ਅਤੇ ਨੈਤਿਕ ਤਿਆਰੀ ਦੀ ਲੋੜ ਹੁੰਦੀ ਹੈ | ਆਪ੍ਰੇਸ਼ਨ ਸੰਧੂਰ 'ਤੇ ਮੀਡੀਆ ਬ੍ਰੀਫਿੰਗ ਵਿੱਚ ਮੁੱਖ ਹਸਤੀਆਂ 'ਚੋਂ ਕਰਨਲ ਸੋਫੀਆ ਕੁਰੈਸ਼ੀ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ¢ ਇਸ ਸਮਾਗਮ ਵਿੱਚ ਐਲਾਨ ਕੀਤਾ ਗਿਆ ਕਿ ਚਾਣਕਿਆ ਰੱਖਿਆ ਸੰਵਾਦ 2025, 'ਸੁਧਾਰ ਤੋਂ ਪਰਿਵਰਤਨ: ਮਜ਼ਬੂਤ ਅਤੇ ਸੁਰੱਖਿਅਤ ਭਾਰਤ' ਵਿਸ਼ੇ 'ਤੇ 27-28 ਨਵੰਬਰ ਨੂੰ ਕਰਵਾਇਆ ਜਾਵੇਗਾ¢