ਨਵੀਂ ਦਿੱਲੀ, 31 ਅਕਤੂਬਰ (ਪੀ. ਟੀ. ਆਈ.)-ਅੱਜ ਵਿਸ਼ਾਖਾਪਟਨਮ ਦੇ ਮਾਨੇਕਸ਼ਾ ਸੈਂਟਰ ਵਿਖੇ ਯੰਗ ਲੀਡਰਜ਼ ਫੋਰਮ ਨੂੰ ਸੰਬੋਧਨ ਕਰਦਿਆਂ ਭਾਰਤੀ ਫ਼ੌਜ ਦੀ ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ 'ਅਪਰੇਸ਼ਨ ਸੰਧੂਰ' ਨੇ ਜੰਗ 'ਚ ਵੱਡੀ ਤਬਦੀਲੀ ਲਿਆਂਦੀ ਹੈ ਅਤੇ ਇਸ ਨੇ ਜੰਗ ਦੀ ਪਰਿਭਾਸ਼ਾ ਹੀ ਬਦਲ ਦਿੱਤੀ | ਇਸ ਦੌਰਾਨ ਭਾਰਤ ਦੀ ਫ਼ੌਜੀ ਕਾਰਵਾਈ ਨੇ ਯੁੱਧ ਦੇ ਕਈ ਰੂਪਾਂ ਵਿਚ ਭਾਰਤ ਦੀ ਸਮਰੱਥਾ ਨੂੰ ਪ੍ਰਮਾਣਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਜੰਗ ਵਿਚ ਹਰ ਪਾਸੇ ਦੀ ਜਾਣਕਾਰੀ ਰੱਖਣਾ ਵੀ ਅਹਿਮ ਹੈ ਕਿਉਂਕਿ ਕਈ ਵਾਰ ਦੁਸ਼ਮਣ ਗਲਤ ਜਾਣਕਾਰੀ ਫੈਲਾ ਕੇ ਦੇਸ਼ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਚÏਕਸ ਰਹਿਣ ਗਲਤ ਜਾਣਕਾਰੀ ਤੋਂ ਬਚਣ ਲਈ ਸੁਚੇਤ ਰਹਿਣ ਅਤੇ ਨੌਜਵਾਨਾਂ ਨੂੰ ਡਿਜ਼ੀਟਲ ਖੇਤਰ ਵਿਚ ਸਾਖਰ ਹੋਣ ਲਈ ਜ਼ੋਰ ਦਿੱਤਾ | ਵਰਨਣਯੋਗ ਹੈ ਕਿ ਭਾਰਤ ਨੇ 7 ਮਈ ਨੂੰ ਸਵੇਰੇ ਅਪਰੇਸ਼ਨ ਸੰਧੂਰ ਸ਼ੁਰੂ ਕੀਤਾ ਸੀ | ਇਸ ਤੋਂ ਪਹਿਲਾਂ ਪਾਕਿਸਤਾਨ ਆਧਾਰਿਤ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿਚ ਭਾਰਤੀ ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ¢ ਇਸ ਦੇ ਜਵਾਬ ਵਿਚ ਭਾਰਤ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਕਈ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ | ਪਾਕਿਸਤਾਨ ਨੇ ਵੀ ਭਾਰਤ ਵਿਰੁੱਧ ਹਮਲੇ ਸ਼ੁਰੂ ਕੀਤੇ ਸਨ ਅਤੇ ਭਾਰਤ ਵਲੋਂ ਬਾਅਦ ਵਿਚ ਕੀਤੇ ਗਏ ਸਾਰੇ ਜਵਾਬੀ ਹਮਲੇ ਵੀ ਅਪਰੇਸ਼ਨ ਸੰਧੂਰ ਤਹਿਤ ਹੀ ਕੀਤੇ ਗਏ ਸਨ | 10 ਮਈ ਦੀ ਸ਼ਾਮ ਨੂੰ ਇਕ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ ਦੋ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਕਾਰ ਫ਼ੌਜੀ ਟਕਰਾਅ ਨੂੰ ਰੋਕ ਦਿੱਤਾ ਗਿਆ ਸੀ |