09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੂਬਾ ਸਰਕਾਰ ਨੇ ਝੋਨੇ ਦੀ ਖ਼ਰੀਦ ਦਾ ਟੀਚਾ ਘਟਾ ਕੇ 150 ਲੱਖ ਮੀਟਰਿਕ ਟਨ ਕੀਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਮੂਣਕ (ਸੰਗਰੂਰ), 2 ਨਵੰਬਰ (ਕੇਵਲ ਸਿੰਗਲਾ)- ਪੰਜਾਬ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਭਾਵੇਂ ਸੂਬੇ 'ਚ ਝੋਨੇ ਦੀ ਖ਼ਰੀਦ ਦਾ ਟੀਚਾ 174 ਲੱਖ ਲੱਖ ਮੀਟਰਿਕ ਟਨ ਤੋਂ ਘਟਾ ਕੇ 150 ਲੱਖ ਟਨ ਕਰ ਦਿੱਤਾ ਹੈ ਪਰ ਸੂਬੇ 'ਚ 150 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋਣਾ ਵੀ ਸੰਭਵ ਨਹੀਂ ਲਗਦਾ | ਜੇਕਰ ਨਵੇਂ ਟੀਚੇ ਅਨੁਸਾਰ ਪੰਜਾਬ 'ਚ ਝੋਨੇ ਦੀ ਖ਼ਰੀਦ ਹੋ ਵੀ ਜਾਵੇ ਤਾਂ ਵੀ ਕਿਸਾਨਾਂ ਦਾ ਦੱਸ ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਹੈ ਜਦੋਂ ਕਿ ਇਸ ਸਾਲ ਸੂਬੇ 'ਚ ਝੋਨੇ ਦੀ ਬਿਜਾਈ 'ਚ ਪਿਛਲੇ ਸਾਲ ਨਾਲੋਂ 1.5 ਲੱਖ ਹੈਕਟੇਅਰ ਵਾਧਾ ਹੋਇਆ ਹੈ ਅਤੇ ਝੋਨੇ ਦੇ ਐਮ ਐਸ ਪੀ 'ਚ ਤਕਰੀਬਨ 3 ਫ਼ੀਸਦੀ ਵਾਧਾ ਹੋਇਆ ਹੈ | ਸੂਬਾ ਸਰਕਾਰ ਨੇ ਭਾਵੇਂ ਟੀਚਾ 174 ਲੱਖ ਮੀਟਰਿਕ ਟਨ ਰੱਖਿਆ ਸੀ ਪਰ ਜ਼ਮੀਨੀ ਪੱਧਰ ਤੇ 185 ਲੱਖ ਮੀਟਰਿਕ ਟਨ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਸਨ ਅਤੇ ਕੇਂਦਰ ਤੋਂ ਸੀ ਸੀ ਲਿਮਿਟ ਵੀ 185 ਲੱਖ ਮੀਟਰਿਕ ਟਨ ਅਨੁਸਾਰ 45 ਹਜ਼ਾਰ ਕਰੋੜ ਦੀ ਪਾਸ ਕਰਵਾਈ ਸੀ | ਪਿਛਲੇ ਸਾਲ ਸੂਬੇ 'ਚ 175 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਸੀ ਅਤੇ ਇਸ ਤੋਂ ਇਕ ਸਾਲ ਪਹਿਲਾਂ ਸਾਲ 2023 'ਚ 188 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋਈ ਸੀ | ਝੋਨੇ ਦੀ 150 ਲੱਖ ਮੀਟਰਿਕ ਟਨ ਖ਼ਰੀਦ ਪਿਛਲੇ 9 ਸਾਲਾਂ ਤੋਂ ਬਾਅਦ ਸਭ ਤੋਂ ਘੱਟ ਹੈ | ਸਾਲ 2019 'ਚ 140 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋਈ ਸੀ | ਸੂਤਰਾਂ ਅਨੁਸਾਰ ਸੂਬੇ 'ਚ 122.56 ਲੱਖ ਮੀਟਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿਚੋਂ 119.52 ਲੱਖ ਮੀਟਰਿਕ ਟਨ ਤੋਂ ਵੱਧ ਖ਼ਰੀਦ ਕੀਤੀ ਜਾ ਚੁੱਕੀ ਹੈ | ਪਿਛਲੇ ਚਾਰ ਦਹਾਕਿਆਂ ਤੋਂ ਬਾਅਦ ਸੂਬੇ 'ਚ ਆਏ ਜ਼ਬਰਦਸਤ ਹੜ੍ਹ ਨਾਲ ਸੂਬੇ 'ਚ 2.97 ਲੱਖ ਹੈਕਟੇਅਰ 'ਚ ਫ਼ਸਲ ਬਰਬਾਦ ਹੋ ਚੁੱਕੀ ਹੈ ਇਸ ਤੋਂ ਬੇਮੌਸਮੀ ਬਰਸਾਤ ਮੱਧਰੇ ਪੌਦਿਆਂ ਦੀ ਬਿਮਾਰੀ, ਹਲਦੀ ਰੋਗ ਅਤੇ ਤੇਲੇ ਵਰਗੀ ਬਿਮਾਰੀ ਨੇ 20 ਤੋਂ 25 ਫ਼ੀਸਦੀ ਝੋਨੇ ਦਾ ਝਾੜ ਘਟਾ ਦਿੱਤਾ | ਘੱਟ ਝਾੜ ਨਾਲ ਕਿਸਾਨਾਂ ਦੇ ਹੱਥਾਂ 'ਚ ਘੱਟ ਪੈਸੇ ਆਏ ਹਨ ਸੋ ਇਸ ਦਾ ਅਸਰ ਸੂਬੇ ਦੇ ਸਮੁੱਚੇ ਵਰਗਾਂ 'ਤੇ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦਾ ਵਿਰੋਧ ਜਾਰੀ <br/> ਅਗਲੀ ਖ਼ਬਰ ਬਟਾਲਾ 'ਚ ਚੱਲੀਆਂ ਗੋਲੀਆਂ ਇਕ ਨੌਜਵਾਨ ਦੀ ਮੌਤ <br/>
Ad Position 24