ਪਾਇਲ (ਖੰਨਾ), 2 ਨਵੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਪਾਇਲ ਸ਼ਹਿਰ ਦੇ ਵਾਰਡ ਨੰ. 2 ਵਿਚ ਪੈਂਦੇ ਰਾਈ ਮਾਜਰਾ ਇਲਾਕੇ ਵਿਚ ਬੀਤੀ ਰਾਤ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਆਪਣੇ ਨਾਲ ਰਹਿ ਰਹੇ ਨੌਜਵਾਨ ਦਾ ਕਤਲ ਕਰ ਦਿੱਤਾ ¢ ਵਾਰਦਾਤ ਸਬੰਧੀ ਥਾਣਾ ਪਾਇਲ ਦੇ ਥਾਣੇਦਾਰ ਹਰਦਮ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਹਰਮੰਗਤ ਸਿੰਘ (29) ਅਤੇ ਕਥਿਤ ਦੋਸ਼ੀ ਜਸ਼ਨਪ੍ਰੀਤ ਸਿੰਘ (32) ਪਾਇਲ ਦੇ ਰਾਈ ਮਾਜਰਾ ਇਲਾਕੇ ਵਿਚ ਕਿਰਾਏ 'ਤੇ ਰਹਿ ਰਹੇ ਸਨ | ਬੀਤੀ ਰਾਤ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ ਅਤੇ ਇਸੇ ਦੌਰਾਨ ਜਸ਼ਨਪ੍ਰੀਤ ਸਿੰਘ ਨੇ ਹਰਮੰਗਤ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ | ਹਮਲੇ ਦੌਰਾਨ ਹਰਮੰਗਤ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ¢ ਪੁਲਿਸ ਨੇ ਸਰਬਜੀਤ ਕੌਰ ਦੇ ਬਿਆਨਾਂ 'ਤੇ ਜਸ਼ਨਪ੍ਰੀਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੰੂ ਕਾਬੂ ਕਰ ਲਿਆ ਹੈ |
ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
ਅਜੀਤ ਡੈਸਕ
03-11-2025