07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

'ਆਪ' ਸਰਕਾਰ ਨੇ ਅਕਾਲੀ ਆਗੂਆਂ 'ਤੇ ਰੰਜਿਸ਼ ਤਹਿਤ ਦਰਜ ਕਰਵਾਏ ਝੂਠੇ ਪਰਚੇ-ਐਡਵੋਕੇਟ ਕਲੇਰ <br/>

Ad Position 21
No active advertisement
ਅਜੀਤ ਡੈਸਕ 22-11-2025
ਚੰਡੀਗੜ੍ਹ, 21 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਕਿਹਾ ਕਿ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਦਬਾਅ ਬਣਾਉਣ ਦੀ 'ਆਪ' ਸਰਕਾਰ ਦੀ ਸਾਜ਼ਿਸ਼ ਬੇਨਕਾਬ ਹੋ ਚੁੱਕੀ ਹੈ | ਹਾਈ ਕੋਰਟ ਵਲੋਂ ਅਕਾਲੀ ਦਲ ਦੇ ਆਈ.ਟੀ. ਵਿੰਗ ਮੁਖੀ ਨਛੱਤਰ ਸਿੰਘ ਗਿੱਲ ਨੂੰ ਅੰਤਰਿਮ ਜ਼ਮਾਨਤ ਮਿਲਣਾ ਸਰਕਾਰ ਦੀ ਨੀਤੀ ਨੂੰ ਬੇਪਰਦਾ ਕਰਦਾ ਹੈ | ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਲੀਗਲ ਸੈਲ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਚੰਡੀਗੜ੍ਹ 'ਚ ਤਿੱਖੇ ਸ਼ਬਦਾਂ 'ਚ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਾਈ ਕੋਰਟ ਨੇ ਖੁੱਲ੍ਹੇ ਸ਼ਬਦਾਂ 'ਚ ਪੁਲਿਸ ਦੀ ਕਾਰਵਾਈ ਨੂੰ ਗਲਤ, ਗੈਰ-ਕਾਨੂੰਨੀ ਤੇ ਬੇਬੁਨਿਆਦ ਕਹਿੰਦੇ ਹੋਏ ਨਛੱਤਰ ਗਿੱਲ ਦੀ ਤੁਰੰਤ ਰਾਹਤ ਦਾ ਹੁਕਮ ਦਿੱਤਾ | ਅਕਾਲੀ ਆਗੂ ਨੇ ਕਿਹਾ ਕਿ ਕੰਚਨਪ੍ਰੀਤ ਕੌਰ ਨੂੰ ਅਗਾਊਾ ਜ਼ਮਾਨਤ ਮਿਲਣਾ ਇਸ ਗੱਲ ਦਾ ਹੋਰ ਸਬੂਤ ਹੈ ਕਿ 'ਆਪ' ਸਰਕਾਰ ਨੇ ਤਰਨਤਾਰਨ ਹਲਕੇ ਵਿਚ ਰਾਜਨੀਤਿਕ ਫਾਇਦੇ ਲਈ ਪੁਲਿਸ ਨੂੰ ਹਥਿਆਰ ਵਜੋਂ ਵਰਤਿਆ | ਇਸ ਦੌਰਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਨਾਲ ਪਰਮਬੀਰ ਸਿੰਘ ਸਨੀ ਅਤੇ ਸਿਮਰਨ ਟਿਵਾਣਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਰੇਲਵੇ ਫਾਟਕ 'ਤੇ ਜਲਦ ਬਣੇਗਾ ਨੀਚੇ ਵਾਲਾ ਪੁਲ-ਅਮਨਜੋਤ ਕੌਰ ਰਾਮੂਵਾਲੀਆ <br/> ਅਗਲੀ ਖ਼ਬਰ ਹਾਈ ਕੋਰਟ ਨੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਸੀਨੀਅਰ ਵਕੀਲ ਕੀਤਾ ਨਾਮਜ਼ਦ <br/>
Ad Position 24
No active advertisement