07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ 'ਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ <br/>

Ad Position 21
No active advertisement
ਅਜੀਤ ਡੈਸਕ 22-11-2025
ਆਦਮਪੁਰ (ਜਲੰਧਰ), 21 ਨਵੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਸੰਤ ਮਲਕੀਤ ਸਿੰਘ (ਬਾਨੀ ਚਾਂਸਲਰ) ਅਤੇ ਸੰਤ ਦਿਲਾਵਰ ਸਿੰਘ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਚਾਂਸਲਰ ਸੰਤ ਮਨਮੋਹਨ ਸਿੰਘ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ: ਧਰਮਜੀਤ ਸਿੰਘ ਪਰਮਾਰ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੂਹਾਨੀ ਸ਼ਬਦ ਕੀਰਤਨ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਪਵਿੱਤਰ ਪਰਿਸਰ ਨੂੰ ਸ਼ਬਦ-ਸੁਰਾਂ ਦੀ ਰੂਹਾਨੀ ਆਬ੍ਹਾ ਨਾਲ ਰੰਗਿਆ | ਸਮਾਗਮ ਦੀ ਰੂਹਾਨੀ ਮਹਿਕ ਨੂੰ ਹੋਰ ਗਹਿਰਾਈ ਬਖ਼ਸ਼ਦਿਆਂ ਪਦਮ ਸ਼੍ਰੀ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ (ਸ੍ਰੀਨਗਰ ਵਾਲਿਆਂ) ਨੇ ਸ਼ਬਦ ਕੀਰਤਨ ਰਾਹੀਂ ਸੰਗਤ ਦੇ ਹਿਰਦਿਆਂ ਵਿਚ ਗੁਰਬਾਣੀ ਦੀ ਅਨੁਭੂਤਮਈ ਰੌਸ਼ਨੀ ਘੋਲ ਦਿੱਤੀ | ਇਸੇ ਤਰ੍ਹਾਂ ਪ੍ਰਸਿੱਧ ਕਥਾ ਵਾਚਕ ਭਾਈ ਸਾਹਿਬ ਗਿਆਨੀ ਹਰਪਾਲ ਸਿੰਘ ਜੀ (ਹੈੱਡ ਗ੍ਰੰਥੀ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ) ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਸੰਦੇਸ਼ ਨੂੰ ਸੂਝ-ਬੂਝ, ਤਰਕ-ਪ੍ਰਵਾਹ ਨਾਲ ਵਿਆਖਿਆ ਕੀਤੀ | ਸੰਤ ਸਰਵਣ ਸਿੰਘ, ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਅਤੇ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਵੀ ਕੀਰਤਨ ਕੀਤਾ | ਸਮੂਹਿਕ ਅਰਦਾਸ ਅਤੇ ਗੁਰਮਤਿ ਲੰਗਰ ਸੇਵਾ ਨਾਲ ਇਹ ਰੂਹਾਨੀ ਅਨੁਭਵ ਸਰਬੱਤ ਹਿਤਕਾਰੀ ਸੰਕਲਪਾਂ ਦੀ ਪੁਨਰ ਪ੍ਰਤੀਗਿਆ ਨਾਲ ਸਮਾਗਮ ਮੁਕੰਮਲ ਹੋਇਆ |

Ad Position 22
No active advertisement
ਪਿਛਲੀ ਖ਼ਬਰ ਲੋਕ ਪੱਖੀ ਨੀਤੀਆਂ ਕਰਕੇ ਭਾਜਪਾ ਦਾ ਲੋਕਾਂ 'ਚ ਭਰੋਸਾ ਵਧਿਆ-ਨਰੇਸ਼ ਬਾਂਸਲ <br/> ਅਗਲੀ ਖ਼ਬਰ ਵੋਟ ਚੋਰੀ ਖ਼ਿਲਾਫ਼ 14 ਦਸੰਬਰ ਨੂੰ ਦਿੱਲੀ 'ਚ ਵਿਸ਼ਾਲ ਰੈਲੀ ਕਰੇਗੀ ਕਾਂਗਰਸ-ਭੁਪੇਸ਼ ਬਘੇਲ <br/>
Ad Position 24
No active advertisement