ਕਾਹਨਪੁਰ ਖੂਹੀ (ਰੂਪਨਗਰ), 22 ਨਵੰਬਰ (ਗੁਰਬੀਰ ਵਾਲੀਆ)-ਖੇਤਰ ਪਿੰਡ ਡੂਮੇਵਾਲ ਵਿਖੇ ਹਸਪਤਾਲ ਦੇ ਉਦਘਾਟਨ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਵੱਖ-ਵੱਖ ਰਾਗੀ ਜਥਿਆਂ ਨੇ ਕੀਰਤਨ ਦਰਬਾਰ ਸਜਾ ਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਨਿਹਾਲ ਕੀਤਾ | ਲਾਂਸ ਏਾਜਲਸ ਤੋਂ ਪਧਾਰੇ ਭਾਈ ਅਨੰਤਵੀਰ ਸਿੰਘ ਵਲੋਂ ਕੀਰਤਨ ਕੀਤਾ ਗਿਆ | ਧਾਰਮਿਕ ਰੰਗ ਨਾਲ ਭਰੇ ਸਮਾਗਮ ਤੋਂ ਬਾਅਦ ਨਵੇਂ ਨਿਰਮਿਤ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵਲੋਂ ਕੀਤਾ | ਇਸ ਮੌਕੇ ਤਿੰਨ ਵਾਰ ਦੇ ਸੰਸਦ ਮੈਂਬਰ ਤੇ ਪ੍ਰਸਿੱਧ ਕਲਾਕਾਰ ਮਨੋਜ ਤਿਵਾੜੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮਾਗਮ 'ਚ ਵੱਡੀ ਗਿਣਤੀ ਸੰਤ ਬਾਬਾ ਜੋਗਿੰਦਰ ਸਿੰਘ ਡਵੇਲੀ ਵਾਲੇ ਪਰਿਵਾਰਾਂ ਸਮੇਤ ਸੰਤ ਸਮਾਜ, ਸਮਾਜ ਸੇਵੀਆਂ ਤੇ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਹਾਜ਼ਰੀ ਭਰੀ | ਇਸ ਮੌਕੇ ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਵਲਰਡ ਕੈਂਸਰ ਕੇਅਰ ਦੇ ਸੰਸਥਾਪਕ ਡਾ. ਕੁਲਵੰਤ ਸਿੰਘ ਧਾਲੀਵਾਲ ਤੇ ਡਾਇਰੈਕਟਰ ਅਜੈਵੀਰ ਸਿੰਘ ਲਾਲਪੁਰਾ ਨੇ ਮੰਤਰੀ ਮੇਘਵਾਲ ਦਾ ਸਤਿਕਾਰ ਕੀਤਾ | ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਹ ਹਸਪਤਾਲ ਕੇਵਲ ਇਲਾਜ ਦਾ ਕੇਂਦਰ ਨਹੀਂ ਸਗੋਂ ਅਗਲੇ ਦਿਨਾਂ ਵਿਚ ਕੈਂਸਰ ਸਕ੍ਰੀਨਿੰਗ, ਗਰੀਬਾਂ ਦੀ ਨਿਸ਼ੁਲਕ ਸੇਵਾ ਤੇ ਦੂਰ-ਦਰਾਜ਼ ਇਲਾਕਿਆਂ ਤੱਕ ਸਿਹਤ ਉਪਰਾਲਿਆਂ ਦਾ ਮੱਦਾ ਬਣੇਗਾ | ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਹਸਪਤਾਲ ਦਾ ਮੁੱਖ ਉਦੇਸ਼ ਗੁਰਮਤਿ ਅਨੁਸਾਰ 'ਸਰਬੱਤ ਦਾ ਭਲਾ' ਹੈ | ਇਸ ਮੌਕੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸੁਰਜੀਤ ਸਿੰਘ ਚਹੜ ਮਜਾਰਾ, ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਬਾਬਾ ਗੋਪਾਲਾ ਨੰਦ, ਬਾਬਾ ਪਰਮਜੀਤ ਸਿੰਘ, ਬਾਬਾ ਗੁਰਚਰਨ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਸੋਕੀ, ਧਰਮਿੰਦਰ ਸਿੰਘ ਭਿੰਡਾ, ਨਵੀਨ ਕੁਮਾਰ, ਅਮਨਪ੍ਰੀਤ ਸਿੰਘ, ਕਾਬਵਾਲ, ਜਗਦੀਸ ਚੰਦਰ ਕਾਜਲਾ, ਬਾਬਾ ਹਰਪ੍ਰੀਤ, ਬਾਬਾ ਗੁਰਮੇਲ, ਬਲਵੀਰ ਸਿੰਘ ਸਾਹਪੁਰ, ਪਰਵੇਸ ਸੋਨੀ, ਸੁਦਰਸਨ ਚੌਧਰੀ, ਗੁਰਦੀਪ ਸੰਘ, ਅਮਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਬਜਰੁੜ ਮੁਜ਼ਾਰ ਅਤੇ ਹੋਰ ਸਿਆਸੀ, ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਵੀ ਹਾਜ਼ਰੀ ਭਰੀ |