08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬੰਗਲਾਦੇਸ਼ ਨੂੰ 200 ਰੇਲ ਡੱਬੇ ਨਿਰਯਾਤ ਕਰਨ ਲਈ ਆਰ.ਸੀ.ਐਫ. 'ਚ ਰੇਲ ਡੱਬਿਆਂ ਦਾ ਉਤਪਾਦਨ ਸ਼ੁਰੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਕਪੂਰਥਲਾ, 22 ਨਵੰਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਬੰਗਲਾਦੇਸ਼ ਰੇਲਵੇ ਨੂੰ 200 ਰੇਲ ਡੱਬੇ ਨਿਰਯਾਤ ਕਰਨ ਲਈ ਰੇਲ ਡੱਬਿਆਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ | ਆਰ.ਸੀ.ਐਫ. ਦੀ ਵਰਕਸ਼ਾਪ ਵਿਚ ਅੱਜ ਪਹਿਲੇ ਕੋਚ ਸ਼ੈੱਲ ਦੇ ਉਤਪਾਦਨ ਦਾ ਰਸਮੀ ਉਦਘਾਟਨ ਸ਼ੈੱਲ ਅਸੈਂਬਲੀ ਸ਼ਾਪ ਦੇ ਸਭ ਤੋਂ ਸੀਨੀਅਰ ਕਰਮਚਾਰੀ ਮਨੋਹਰ ਲਾਲ ਐਸ.ਐਸ.ਈ. (ਸ਼ੈੱਲ) ਵਲੋਂ ਕੀਤਾ ਗਿਆ | ਇਸ ਮੌਕੇ ਆਰ. ਸੀ. ਐਫ. ਦੇ ਪੀ. ਸੀ. ਐਮ. ਈ. ਰਵੀ ਕੁਮਾਰ, ਪੀ.ਸੀ.ਐਮ.ਐਮ. ਸੰਜੇ ਅਗਰਵਾਲ, ਸੀ.ਡਬਲਯੂ.ਈ. ਸ਼ੈੱਲ ਬਲਦੇਵ ਰਾਜ ਤੋਂ ਇਲਾਵਾ ਆਰ.ਸੀ.ਐਫ. ਦੇ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇੱਥੇ ਵਰਨਣਯੋਗ ਹੈ ਕਿ ਆਰ.ਸੀ.ਐਫ. ਨੇ ਪਹਿਲਾਂ 2016-17 ਵਿਚ ਬੰਗਲਾਦੇਸ਼ ਰੇਲਵੇ ਲਈ 120 ਉੱਚ ਗੁਣਵੱਤਾ ਵਾਲੇ ਰੇਲ ਡੱਬੇ ਤਿਆਰ ਕੀਤੇ ਸਨ | ਇਨ੍ਹਾਂ ਡੱਬਿਆਂ ਦਾ ਨਿਰਮਾਣ ਦੇ ਸਪਲਾਈ ਬੰਗਲਾਦੇਸ਼ ਰੇਲਵੇ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਸਫਲਤਾਪੂਰਵਕ ਕੀਤੀ ਗਈ ਸੀ | ਜਦਕਿ ਇਸ ਵਾਰ ਆਰ.ਸੀ.ਐਫ. ਨੂੰ ਬੰਗਲਾਦੇਸ਼ ਰੇਲਵੇ ਵਲੋਂ 200 ਰੇਲ ਡੱਬੇ ਬਣਾਉਣ ਦਾ ਆਰਡਰ ਦਿੱਤਾ ਗਿਆ ਹੈ, ਜਿਸ ਤਹਿਤ ਆਰ.ਸੀ.ਐਫ. ਇਸ ਸਾਲ 20 ਰੇਲ ਡੱਬਿਆਂ ਦਾ ਨਿਰਮਾਣ ਕਰੇਗਾ | ਜਿਸ ਵਿਚ 8 ਏਅਰਕੰਡੀਸ਼ਨ (ਏ.ਸੀ. ਰੇਲ ਡੱਬੇ) ਅਤੇ 12 ਨਾਨ ਏ.ਸੀ. ਰੇਲ ਡੱਬੇ ਸ਼ਾਮਲ ਹਨ ਜੋ ਬੰਗਲਾਦੇਸ਼ ਰੇਲਵੇ ਦੀ ਅਪ੍ਰੇਸ਼ਨਲ ਅਤੇ ਯਾਤਰੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਡਿਜ਼ਾਈਨ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਕਟੜਾ ਵਿਖੇ ਮਿਊਜ਼ੀਅਮ ਬਣਾਇਆ ਜਾਵੇ-ਪ੍ਰੀਤੀ ਸਪਰੂ <br/> ਅਗਲੀ ਖ਼ਬਰ ਕੇਂਦਰੀ ਮੰਤਰੀ ਮੇਘਵਾਲ ਵਲੋਂ ਡੂਮੇਵਾਲ 'ਚ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਦਾ ਉਦਘਾਟਨ <br/>
Ad Position 24