14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੁਆਮੀ ਸੰਤ ਜ਼ੋਰਾ ਸਿੰਘ ਦੀ ਬਰਸੀ ਮੌਕੇ ਸੰਗਤ ਵਲੋਂ ਸ਼ਰਧਾਂਜਲੀਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਨਿਹਾਲ ਸਿੰਘ ਵਾਲਾ (ਮੋਗਾ), 22 ਨਵੰਬਰ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪਰਦਾਇ ਲੋਪੋਂ ਦੇ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਦੀ ਅਗਵਾਈ ਹੇਠ ਦਰਬਾਰ ਸੰਪਰਦਾਇ ਦੇ ਮਹਾਂਪੁਰਸ਼ ਸੁਆਮੀ ਸੰਤ ਜ਼ੋਰਾ ਸਿੰਘ ਦੀ 20ਵੀਂ ਬਰਸੀ ਦੇ ਸੰਬੰਧ 'ਚ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੀ ਸੰਪੂਰਨਤਾ ਦੀ ਅਰਦਾਸ ਉਪਰੰਤ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜਥਿਆਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਮੌਜੂਦਾ ਮਹਾਂਪੁਰਸ਼ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਨੇ ਆਪਣੇ ਪ੍ਰਵਚਨਾਂ ਦੀ ਸੰਗਤ ਨਾਲ ਸਾਂਝ ਪਾਉਂਦਿਆਂ ਕਿਹਾ ਕਿ ਸੁਆਮੀ ਸੰਤ ਦਰਬਾਰਾ ਸਿੰਘ ਵਲੋਂ ਦਰਬਾਰ ਸੰਪ੍ਰਦਾਇ ਲੋਪੋਂ ਦੀ ਚਲਾਈ ਹੋਈ ਮਰਿਯਾਦਾ ਨੂੰ ਅੱਗੇ ਤੋਰਦਿਆਂ ਸੁਆਮੀ ਸੰਤ ਜ਼ੋਰਾ ਸਿੰਘ ਨੇ 27 ਸਾਲ ਅਗਵਾਈ ਦੇ ਕੇ ਪ੍ਰੇਮ ਤੇ ਮਨੁੱਖਤਾ ਦੇ ਹਾਮੀ ਹੋਣ ਦਾ ਇਤਿਹਾਸ ਰਚਿਆ | ਉਨ੍ਹਾਂ ਕਿਹਾ ਕਿ ਸੁਆਮੀ ਸੰਤ ਜ਼ੋਰਾ ਸਿੰਘ ਵਲੋਂ ਜਿੱਥੇ ਦਰਬਾਰ ਸੰਪ੍ਰਦਾਇ ਦੇ ਚਲਾਏ ਜਾ ਰਹੇ ਸਮਾਜ ਸੇਵੀ ਕਾਰਜਾਂ ਨੂੰ ਅੱਗੇ ਤੋਰਿਆ ਉੱਥੇ ਸੰਗਤਾਂ ਨੂੰ ਪ੍ਰਭੂ ਭਗਤੀ ਦੇ ਨਾਲ-ਨਾਲ ਸਮਾਜ ਸੇਵਾ 'ਚ ਜੋੜਿਆ | ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋਂ ਵਲੋਂ ਬਰਸੀ ਸਮਾਗਮ ਵਿਚ ਪੁੱਜੀ ਸੰਗਤ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮਿ੍ਤਸਰ ਦੇ ਪੰਜ ਪਿਆਰੇ, ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸੰਤ ਗੁਰਜੀਤ ਸਿੰਘ ਘੁਲਾਲ, ਸੰਤ ਬਲਵਿੰਦਰ ਸਿੰਘ (ਖੁਮਾਣੀਸਰ) ਚੰਦ ਪੁਰਾਣੇ ਵਾਲੇ, ਭਗੀਰਥ ਸਿੰਘ ਲੋਪੋਂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਚੇਅਰਮੈਨ ਖਣਮੁਖ ਭਾਰਤੀ ਪੱਤੋ, ਅਕਾਲੀ ਆਗੂ ਰਾਜਵਿੰਦਰ ਸਿੰਘ ਧਰਮਕੋਟ, ਸਿਧਾਰਥ ਸਿੰਘ ਚੁੱਘਾ ਆਸਟ੍ਰੇਲੀਆ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਹੈੱਡ ਮਿਸਤਰੀ ਬਸੰਤ ਸਿੰਘ, ਜਿੰਦਰ ਸਿੰਘ ਸੰਤ ਆਸ਼ਰਮ ਜਗਰਾਉਂ, ਜਥੇਦਾਰ ਮੱਖਣ ਸਿੰਘ ਲੋਪੋਂ, ਮਿਲਖਾ ਸਿੰਘ ਕੈਨੇਡਾ, ਅਜੈਬ ਸਿੰਘ ਇੰਗਲੈਂਡ, ਪਿਆਰਾ ਸਿੰਘ ਅਮਰੀਕਾ, ਮਾ. ਕਿਰਪਾਲ ਸਿੰਘ ਅਮਰੀਕਾ, ਭਜਨ ਸਿੰਘ ਦਿੱਲੀ, ਨਿਰੰਜਨ ਸਿੰਘ ਦਿੱਲੀ, ਗੁਰਦੇਵ ਸਿੰਘ ਮੁਕਤਸਰ, ਗੁਰਮੀਤ ਸਿੰਘ ਕਾਨੂੰਗੋ, ਗੋਬਿੰਦ ਸਿੰਘ ਡਾਇਰੈਕਟਰ ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ, ਜਗਜੀਤ ਸਿੰਘ ਜੱਗਾ, ਮਨਪ੍ਰੀਤ ਸਿੰਘ ਮੰਤਰੀ, ਹਰਨਾਮ ਸਿੰਘ ਨਾਮਾ, ਹਰਵਿੰਦਰ ਸਿੰਘ ਲੋਪੋਂ, ਭੋਲਾ ਸਿੰਘ, ਗੁਰਮੀਤ ਸਿੰਘ ਲੁਧਿਆਣਾ, ਤਰਸੇਮ ਸਿੰਘ ਕਲਕੱਤਾ, ਹਰਦੀਪ ਸਿੰਘ ਕਲਕੱਤਾ, ਧਰਮ ਸਿੰਘ ਕਲਕੱਤਾ, ਜਸਵਿੰਦਰ ਸਿੰਘ ਪਾਇਲ, ਹਰਬੰਸ ਸਿੰਘ ਬੱਸੀਆਂ, ਠੇਕੇਦਾਰ ਹਰਭਜਨ ਸਿੰਘ, ਸਵਰਨ ਸਿੰਘ ਧਰੋੜ, ਸਰਪੰਚ ਦਵਿੰਦਰ ਸਿੰਘ ਬਾਰਨਹਾੜਾ, ਬੇਅੰਤ ਸਿੰਘ ਦੇਹੜਕੇ, ਸਰਪੰਚ ਦਰਸ਼ਨ ਸਿੰਘ ਮੀਰਪੁਰ ਹੰਸ, ਅਮਰਜੀਤ ਸਿੰਘ ਅਹਿਮਦਗੜ੍ਹ, ਹਰਧਿਆਨ ਸਿੰਘ ਕੈਨੇਡਾ, ਜਸਪਾਲ ਸਿੰਘ ਰਾਏਕੋਟ, ਹਰਭਜਨ ਸਿੰਘ ਸਵੱਦੀ, ਗੁਰਚਰਨ ਸਿੰਘ ਫਗਵਾੜਾ, ਫੌਜੀ ਤਿ੍ਲੋਚਨ ਸਿੰਘ ਮੱਲ੍ਹਾ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਨੇ ਹਾਜ਼ਰੀ ਭਰ ਕੇ ਸੁਆਮੀ ਸੰਤ ਜ਼ੋਰਾ ਸਿੰਘ ਨੂੰ ਆਪਣੀ ਸ਼ਰਧਾ ਦੇ ਫੁਲ ਅਰਪਣ ਕੀਤੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ ਅਗਲੀ ਖ਼ਬਰ ਬਠਿੰਡਾ ਦੇ ਪਿੰਡ ਜੀਦਾ ਵਿਖੇ ਹੋਏ ਧਮਾਕੇ ਦੀ ਜਾਂਚ ਲਈ ਮੁੜ ਗੁਰਪ੍ਰੀਤ ਦੇ ਘਰ ਪੁੱਜੀ ਐਨ.ਆਈ.ਏ ਦੀ. ਟੀਮ <br/>
Ad Position 24