02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਰਹੱਦੀ ਪਿੰਡ ਭਿੰਡੀ ਸੈਦਾਂ 'ਚ ਵੋਟਾਂ ਨੂੰ ਲੈ ਕੇ ਚੱਲੀ ਗੋਲੀ, ਦੋਹਾਂ ਧਿਰਾਂ ਦੇ ਕਈ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 06-12-2025
ਓਠੀਆਂ (ਅੰਮਿ੍ਤਸਰ), 5 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਸੀ ਪੈਂਦੇ ਪਿੰਡ ਸਰਹੱਦੀ ਪਿੰਡ ਭਿੰਡੀ ਸੈਦਾਂ ਵਿਖੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਰੰਜਿਸ਼ ਤੇ ਗੋਲੀ ਚੱਲਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੈਦਾਂ ਦੇ ਆਮ ਆਦਮੀ ਪਾਰਟੀ ਤੇ ਹਲਕਾ ਸੰਗਠਨ ਇੰਚਾਰਜ ਲਖਵਿੰਦਰ ਸਿੰਘ ਲੱਖਾ ਤੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਦੀ ਬਲਾਕ ਹਰਸਾ ਛੀਨਾ ਵਿਖੇ ਬੀਤੇ ਦਿਨ ਚੋਣਾਂ ਦੇ ਕਾਗਜ਼ ਜਮ੍ਹਾਂ ਕਰਾਉਣ 'ਤੇ ਹੋਈ ਤੂੰ-ਤੂੰ ਮੈਂ- ਮੈਂ ਉਪਰੰਤ ਪਿੰਡ ਭਿੰਡੀਸੈਦਾਂ ਵਿਖੇ ਸਵੇਰੇ ਫਿਰ ਦੋ ਧਿਰਾਂ ਦੀ ਜੰਮ ਕੇ ਲੜਾਈ ਹੋਈ ਤੇ ਗੋਲੀ ਚੱਲ ਪਈ ਜਿਸ ਵਿਚ ਦੋ ਤਿੰਨ ਵਿਅਕਤੀ ਲਖਵਿੰਦਰ ਸਿੰਘ ਲੱਖਾ ਉਸ ਦਾ ਭਰਾ ਤੇ ਪਿੰਡ ਦਾ ਬਿੱਲੂ ਨਾਮ ਦਾ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਦੂਜੀ ਧਿਰ ਦੇ ਵੀ ਵਿਆਕਤੀ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸ ਸੰਬੰਧੀ ਉਨ੍ਹਾਂ ਨਾਲ ਮੋਬਾਇਲ ਫੋਨ 'ਤੇ ਸੰਪਰਕ ਕੀਤਾ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀੇ | ਖ਼ਬਰ ਲਿਖੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ | ਪੁਲਿਸ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦੇ ਰਹੀ |
Ad Position 22
No active advertisement
ਪਿਛਲੀ ਖ਼ਬਰ ਸਰਬਜੀਤ ਕੌਰ ਵਲੋਂ ਵੀਜ਼ਾ ਉਲੰਘਣਾ ਤੇ ਓਵਰ ਸਟੇਅ ਨੂੰ ਲੈ ਕੇ ਲਾਹੌਰ ਹਾਈ ਕੋਰਟ 'ਚ ਮੁੜ ਪਟੀਸ਼ਨ ਦਾਇਰ <br/> ਅਗਲੀ ਖ਼ਬਰ ਐਸ. ਡੀ. ਐਮ. ਮੋਰਿੰਡਾ ਗੁਰਦੇਵ ਸਿੰਘ ਧੰਮ ਦਾ ਮੋਰਿੰਡਾ ਪੁੱਜਣ 'ਤੇ ਸਵਾਗਤ <br/>
Ad Position 24
No active advertisement