02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੰਜਾਬ-ਹਰਿਆਣਾ 'ਚ ਕੜਾਕੇ ਦੀ ਠੰਢ-ਫ਼ਰੀਦਕੋਟ ਸਭ ਤੋਂ ਠੰਢਾ <br/>

Ad Position 21
No active advertisement
ਅਜੀਤ ਡੈਸਕ 06-12-2025
ਚੰਡੀਗੜ੍ਹ, 5 ਦਸੰਬਰ (ਏਜੰਸੀ)-ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ 'ਚ ਹੱਡ-ਚੀਰਵੀਂ ਠੰਢ ਵਾਲੀ ਸਥਿਤੀ ਰਹੀ | ਸ਼ੁੱਕਰਵਾਰ ਨੂੰ ਦੋਵਾਂ ਗੁਆਂਢੀ ਰਾਜਾਂ 'ਚੋਂ ਫਰੀਦਕੋਟ 'ਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਅਨੁਸਾਰ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਵੀ ਠੰਢੀ ਰਾਤ ਰਹੀ, ਜਿਥੇ ਘੱਟੋ-ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਪੰਜਾਬ ਦੇ ਬਠਿੰਡਾ 'ਚ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ, ਅੰਮਿ੍ਤਸਰ 'ਚ 5.8, ਲੁਧਿਆਣਾ 'ਚ 5.6, ਪਟਿਆਲਾ 'ਚ 5.8, ਗੁਰਦਾਸਪੁਰ 'ਚ 5.5 ਜਦੋਂ ਕਿ ਫਿਰੋਜ਼ਪੁਰ 'ਚ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਹਰਿਆਣਾ 'ਚ ਨਾਰਨੌਲ ਘੱਟੋ-ਘੱਟ 3.5 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ, ਜਦੋਂ ਕਿ ਹਿਸਾਰ ਵੀ ਤੇਜ਼ ਠੰਢ ਦੀ ਮਾਰ ਹੇਠ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਰਾਜ ਦੇ ਹੋਰ ਸਥਾਨਾਂ 'ਚ ਕਰਨਾਲ 'ਚ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ, ਅੰਬਾਲਾ 'ਚ 7.7, ਰੋਹਤਕ ਤੇ ਭਿਵਾਨੀ 'ਚ ਕ੍ਰਮਵਾਰ 6-6 ਡਿਗਰੀ ਜਦੋਂ ਕਿ ਸਿਰਸਾ 'ਚ ਘੱਟੋ-ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪੁਤਿਨ ਦੀ ਦਾਅਵਤ ਲਈ ਵਿਰੋਧੀ ਧਿਰ ਦੇ ਆਗੂਆਂ ਨੂੰ ਸੱਦਾ ਨਹੀਂ ਦਿੱਤਾ ਗਿਆ-ਕਾਂਗਰਸ ਸੱਦਾ ਸਵੀਕਾਰ ਕਰਨ ਲਈ ਥਰੂਰ 'ਤੇ... ਅਗਲੀ ਖ਼ਬਰ ਲੋਕ ਸਭਾ 'ਚ ਪਾਨ ਮਸਾਲਾ ਬਣਾਉਣ ਵਾਲੀਆਂ ਇਕਾਈਆਂ 'ਤੇ ਸੈੱਸ ਲਗਾਉਣ ਵਾਲਾ ਬਿੱਲ ਪਾਸ <br/>
Ad Position 24
No active advertisement