29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਚੰਡੀਗੜ੍ਹ ਹਵਾਈ ਅੱਡੇ 'ਤੇ ਕੰਟਰੋਲ ਰੂਮ ਸਥਾਪਤ

Ad Position 21
No active advertisement
ਅਜੀਤ ਡੈਸਕ 08-12-2025
ਐੱਸ. ਏ. ਐੱਸ. ਨਗਰ, 7 ਦਸੰਬਰ (ਕਪਿਲ ਵਧਵਾ)-ਦੇਸ਼ ਭਰ ਵਿਚ ਚੱਲ ਰਹੇ ਇੰਡੀਗੋ ਸੰਕਟ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੰਜਾਬ ਸਰਕਾਰ ਵਲੋਂ ਡਿਊਟੀ ਟਰਮੀਨਲ ਮੈਨੇਜਰ ਦੇ ਦਫ਼ਤਰ ਵਿਚ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ | ਇਥੋਂ ਯਾਤਰੀਆਂ ਨੂੰ ਰਿਫੰਡ, ਰੀ-ਸ਼ਡਿਊਲਿੰਗ, ਲੱਗੇਜ਼ ਅਤੇ ਫਲਾਈਟ ਅਪਡੇਟਸ ਸੰਬੰਧੀ ਤੁਰੰਤ ਸਹਾਇਤਾ ਦਿੱਤੀ ਜਾਵੇਗੀ | ਐਤਵਾਰ ਨੂੰ ਹੋਈ ਹਾਈ ਲੈਵਲ ਮੀਟਿੰਗ ਵਿਚ ਪੰਜਾਬ ਏਵੀਏਸ਼ਨ ਵਿਭਾਗ, ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ, ਸੀ. ਆਈ. ਐੱਸ. ਐਫ. ਅਤੇ ਏਅਰਲਾਈਨ ਅਧਿਕਾਰੀਆਂ ਨੇ ਹਿੱਸਾ ਲਿਆ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਰੱਦ ਹੋਣ ਵਾਲੀਆਂ ਉਡਾਣਾਂ ਦੀ ਸੂਚਨਾ ਹੁਣ ਯਾਤਰੀਆਂ ਨੂੰ ਘੱਟੋ-ਘੱਟ 10 ਘੰਟੇ ਪਹਿਲਾਂ ਦਿੱਤੀ ਜਾਵੇਗੀ | ਅੱਜ ਵੀ ਇੰਡੀਗੋ ਦੀਆਂ 5 ਉਡਾਣਾਂ ਰੱਦ ਹੋਈਆਂ, ਜਦਕਿ ਪਹਿਲਾਂ ਦੇ ਮੁਕਾਬਲੇ ਸਥਿਤੀ ਵਿਚ ਸੁਧਾਰ ਆਇਆ ਹੈ | ਸ਼ੁੱਕਰਵਾਰ ਨੂੰ 18 ਅਤੇ ਵੀਰਵਾਰ ਨੂੰ 35 ਉਡਾਣਾਂ ਪ੍ਰਭਾਵਿਤ ਹੋਈਆਂ ਸਨ | ਇਸ ਕੰਟਰੋਲ ਰੂਮ ਲਈ ਕਈ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਇੰਡੀਗੋ 92899-38532, ਏਅਰ ਇੰਡੀਆ 88001-97833 ਅਤੇ 0172-2242201, ਏਅਰ ਇੰਡੀਆ ਐਕਸਪ੍ਰੈਸ 92055-08549, ਅਲਾਇੰਸ ਏਅਰ 98184-28648 ਅਤੇ ਡਿਊਟੀ ਟਰਮੀਨਲ ਮੈਨੇਜਰ 95010-15832 ਸ਼ਾਮਿਲ ਹਨ | ਇਸ ਸੰਬੰਧੀ ਚੰਡੀਗੜ੍ਹ ਹਵਾਈ ਅੱਡੇ ਦੇ ਸੀ.ਈ.ਓ. ਅਜੈ ਵਰਮਾ ਨੇ ਕਿਹਾ ਕਿ ਸਥਿਤੀ 'ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪਰਿਵਾਰਕ ਮੈਂਬਰਾਂ ਨੇ ਥਾਣੇ ਦੇ ਬਾਹਰ ਅਤੇ ਜੀ.ਟੀ. ਰੋਡ 'ਤੇ ਲਗਾਇਆ ਧਰਨਾ <br/> ਐੱਨ.ਡੀ.ਪੀ.ਐੱਸ. ਤਹਿਤ ਫੜੇ ਨੌਜ... ਅਗਲੀ ਖ਼ਬਰ ਖੇਡਦੇ ਸਮੇਂ ਡੰੂਘੇ ਡੱਗ 'ਚ ਡਿਗਣ ਕਾਰਨ ਬੱਚੀ ਦੀ ਮੌਤ
Ad Position 24