02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭੱਜਣ ਦੀ ਕੋਸ਼ਿਸ਼ ਸਮੇਂ ਦੋਸ਼ੀ ਨੂੰ ਜਵਾਬੀ ਗੋਲੀਬਾਰੀ 'ਚ ਜ਼ਖ਼ਮੀ ਕਰਕੇ ਕਾਬੂ ਕੀਤਾ <br/> ਨਾਬਾਲਗ ਬੱਚੀ ਦੇ ਅਗਵਾ ਤੇ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਈ

Ad Position 21
No active advertisement
ਗੱਲਬਾਤ ਕਰਨ ਸਮੇਂ ਡਾ: ਪ੍ਰਗਿਆ ਜੈਨ ਐਸ.ਐਸ.ਪੀ., ਨਾਲ ਹੋਰ ਪੁਲਿਸ ਅਧਿਕਾਰੀ | ਅਜੀਤ ਤਸਵੀਰ <br/> 08-12-2025
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਨੇੜੇ ਸਲੱਮ ਬਸਤੀ ਵਿਚੋਂ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ 9 ਸਾਲਾ ਲੜਕੀ ਦੇ ਗੁੰਮ ਹੋਣ ਦੀ ਸੂਚਨਾ 5 ਦਸੰਬਰ ਨੂੰ ਪੁਲਿਸ ਨੂੰ ਮਿਲੀ, ਜਦੋਂ ਪੁਲਿਸ ਨੇ ਬੱਚੀ ਦੀ ਭਾਲ ਸ਼ੁਰੂ ਕੀਤੀ ਤਾਂ 6 ਦਸੰਬਰ ਨੂੰ ਬੱਚੀ ਦੀ ਲਾਸ਼ ਸਥਾਨਕ ਮੌੜ ਰੋਡ 'ਤੇ ਬੰਦ ਪਈ ਕਾਟਨ ਫ਼ੈਕਟਰੀ ਵਿਚੋਂ ਮਿਲੀ | ਜਾਣਕਾਰੀ ਮਿਲਣ 'ਤੇ ਕੁਝ ਹੀ ਘੰਟਿਆਂ ਵਿਚ ਦੋਸ਼ੀ ਨੂੰ ਕਾਬੂ ਕਰਨ ਦੌਰਾਨ ਉਸ ਨੇ ਪੁਲਿਸ 'ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਿਸ ਵਲੋਂ ਜਵਾਬੀ ਕਾਰਵਾਈ ਦੌਰਾਨ ਦੋਸ਼ੀ ਦੀ ਲੱਤ ਵਿਚ ਗੋਲੀ ਲੱਗੀ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ | ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਮੁਕੇਸ਼ ਕੁਮਾਰ (45) ਪੁੱਤਰ ਅਮਰ ਸਿੰਘ ਵਾਸੀ ਗੁਰਤੇਜ ਨਗਰ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ, ਜਿਸ 'ਤੇ ਪਹਿਲਾਂ ਹੀ ਤਿੰਨ ਮੁਕੱਦਮੇ ਦਰਜ ਹਨ | ਇਹ ਅਪਰਾਧਿਕ ਬਿਰਤੀ ਦਾ ਵਿਅਕਤੀ ਹੈ, ਪਹਿਲਾਂ ਵੀ ਇਸੇ ਤਰ੍ਹਾਂ ਦੀ ਹੀ ਘਿਨਾਉਣੀ ਹਰਕਤ ਕਰਕੇ ਇਕ ਲੜਕੀ ਦੇ ਕਤਲ ਕਰਨ ਦੇ ਮਾਮਲੇ ਵਿਚ 16 ਸਾਲ ਦੀ ਜੇਲ੍ਹ ਕੱਟ ਕੇ ਕਰੀਬ ਤਿੰਨ ਸਾਲ ਪਹਿਲਾਂ ਬਾਹਰ ਆਇਆ ਸੀ | ਉਨ੍ਹਾਂ ਕੁਝ ਘੰਟਿਆਂ 'ਚ ਅਗਵਾ ਤੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿਚ ਕੀਤੀ ਕਾਰਵਾਈ ਲਈ ਰਛਪਾਲ ਸਿੰਘ ਡੀ.ਐਸ.ਪੀ. ਐਨ.ਡੀ.ਪੀ.ਐਸ., ਸਬ ਡਵੀਜ਼ਨ ਦੇ ਡੀ.ਐਸ.ਪੀ. ਬਚਨ ਸਿੰਘ ਅਤੇ ਥਾਣਾ ਸਿਟੀ ਦੇ ਐਸ.ਐਚ.ਓ. ਜਸਕਰਨਦੀਪ
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਬੱਚੀ ਦੇ ਅਗਵਾ ਤੇ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਈ ਅਗਲੀ ਖ਼ਬਰ ਮਾਤਾ ਜੋਗਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਵਲੋਂ ਸ਼ਰਧਾਂਜਲੀ ਭੇਟ
Ad Position 24