02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮਾਤਾ ਜੋਗਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਵਲੋਂ ਸ਼ਰਧਾਂਜਲੀ ਭੇਟ

Ad Position 21
No active advertisement
ਮਾਤਾ ਜੋਗਿੰਦਰ ਕੌਰ ਦੀ ਅੰਤਿਮ ਅਰਦਾਸ ਸ਼ਾਮਿਲ ਸੰਗਤ ਦਾ ਧੰਨਵਾਦ ਕਰਦੇ ਹੋਏ ਰਜਨੀਸ਼ ਧੀਮਾਨ | ਤਸਵੀਰ : ਸੇਵਕ ਸਿੰਘ<br/> 08-12-2025

ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ, ਭੁਪਿੰਦਰ ਸਿੰਘ ਬੈਂਸ)-ਜ਼ਿਮੀਂਦਾਰ ਅਪਾਰ ਸਿੰਘ ਮੱਲ੍ਹੀ ਦੀ ਪਤਨੀ ਤੇ ਭਾਜਪਾ ਜ਼ਿਲ੍ਹਾ ਸਕੱਤਰ ਨਰਿੰਦਰ ਸਿੰਘ ਮੱਲ੍ਹੀ ਦੀ ਤਾਈ ਮਾਤਾ ਜੋਗਿੰਦਰ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਗ੍ਰਹਿ ਚੰਦਰ ਨਗਰ, ਸਿਵਲ ਲਾਈਨ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਰਧਾਂਜਲੀ ਦਿੱਤੀ | ਇਸ ਮੌਕੇ ਪਰਿਵਾਰਕ ਮੈਂਬਰ, ਸਾਕ-ਸੰਬੰਧੀ ਅਤੇ ਰਿਸ਼ਤੇਦਾਰ ਵੀ ਸ਼ਾਮਿਲ ਸਨ | ਇਸ ਮੌਕੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਾਂਤ, ਨਿਮਰ ਅਤੇ ਦਿਆਲੂ ਸੁਭਾਅ ਦੀ ਮਾਲਕ ਮਾਤਾ ਜੋਗਿੰਦਰ ਕੌਰ ਮੱਲ੍ਹੀ ਦਾ ਜਨਮ ਪਿਤਾ ਗੁਰਦਿਆਲ ਸਿੰਘ ਰੰਧਾਵਾ ਦੇ ਗ੍ਰਹਿ ਮਾਤਾ ਜਿਊਣ ਕੌਰ ਦੀ ਕੁੱਖੋਂ ਗ਼ਾਲਿਬ ਕਲਾਂ ਪਿੰਡ ਵਿਖੇ ਹੋਇਆ | ਉਹ ਬਚਪਨ ਤੋਂ ਹੀ ਦਿਆਲੂ ਸੁਭਾਅ ਦੇ ਮਾਲਕ ਸਨ | ਸਵੇਰੇ-ਸ਼ਾਮ ਗੁਰੂ ਘਰ ਵਿਚ ਜਾਣਾ ਆਪ ਦਾ ਨਿੱਤ ਦਾ ਕਰਮ ਸੀ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ | ਆਪ ਦਾ ਵਿਆਹ ਸੰਨ 1969 ਵਿਚ ਅਪਾਰ ਸਿੰਘ ਮੱਲ੍ਹੀ ਨਾਲ ਹੋਇਆ | ਆਪ ਨੇ ਆਪਣੇ ਪਤੀ ਨਾਲ ਮਿਲ ਕੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ | ਆਪ ਦੇ ਗ੍ਰਹਿ ਦੋ ਸਪੁੱਤਰਾਂ ਰੁਪਿੰਦਰ ਸਿੰਘ ਮੱਲ੍ਹੀ ਤੇ ਪਰਮਿੰਦਰ ਸਿੰਘ ਮੱਲ੍ਹੀ ਨੇ ਜਨਮ ਲਿਆ, ਜਿਨ੍ਹਾਂ ਨੂੰ ਪੜ੍ਹਾ-ਲਿਖਾ ਕੇ ਚੰਗੇ ਸਥਾਪਿਤ ਘਰਾਂ ਵਿਚ ਵਿਆਹਿਆ | ਆਪ ਦਾ ਛੋਟਾ ਲੜਕਾ ਪਰਮਿੰਦਰ ਸਿੰਘ ਮੱਲ੍ਹੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਅਮਰੀਕਾ ਵਿਖੇ ਵਧੀਆ ਜੀਵਨ ਬਤੀਤ ਕਰ ਰਿਹਾ ਹੈ ਅਤੇ ਵੱਡਾ ਸਪੁੱਤਰ ਰੁਪਿੰਦਰ ਸਿੰਘ ਮੱਲ੍ਹੀ ਆਪ ਵਲੋਂ ਦਿਖਾਏ ਮਾਰਗ 'ਤੇ ਚੱਲਦੇ ਹੋਏ ਵਧੀਆ ਕਾਰੋਬਾਰ ਕਰ ਰਿਹਾ ਹੈ ਅਤੇ ਆਪਣੇ ਪਰਿਵਾਰ ਸਮੇਤ ਲੁਧਿਆਣਾ ਦੇ ਰਾਜਗੁਰੂ ਨਗਰ ਵਿਖੇ ਰਹਿ ਰਿਹਾ ਹੈ | ਆਪ ਦੇ ਭਤੀਜੇ ਨਰਿੰਦਰ ਸਿੰਘ ਮੱਲ੍ਹੀ ਲੁਧਿਆਣਾ ਦੇ ਜ਼ਿਲ੍ਹਾ ਭਾਜਪਾ ਸਕੱਤਰ ਵਜੋਂ ਬਤੌਰ ਸੇਵਾ ਨਿਭਾ ਰਹੇ ਹਨ ਤੇ ਸਮਾਜ ਭਲਾਈ ਦੇ ਕੰਮਾਂ ਵਿਚ ਵਿਸ਼ੇਸ਼ ਯੋਗਦਾਨ ਦੇ ਰਹੇ ਹਨ | ਨਰਿੰਦਰ ਸਿੰਘ ਮੱਲ੍ਹੀ ਤੇ ਉਨ੍ਹਾਂ ਦੀ ਪਤਨੀ ਰੂਪਮਦੀਪ ਕੌਰ ਮੱਲ੍ਹੀ ਦੋਵੇਂ ਸਾਬਕਾ ਕੌਂਸਲਰ ਵੀ ਰਹਿ ਚੁੱਕੇ ਹਨ | ਮਾਤਾ ਜੋਗਿੰਦਰ ਕੌਰ ਨਮਿਤ ਅੰਤਿਮ ਅਰਦਾਸ ਵਿਚ ਭਾਜਪਾ ਕੌਰ ਕਮੇਟੀ ਦੇ ਮੈਂਬਰ ਜੀਵਨ ਗੁਪਤਾ, ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਵਿਧਾਇਕ ਮਦਨ ਲਾਲ ਬੱਗਾ, ਸਾਬਕਾ ਵਿਧਾਇਕ ਭਾਰਤ ਭੂਸ਼ਣ ਆਸ਼ੂ, ਸਾਬਕਾ ਮੇਅਰ ਬਲਕਾਰ ਸਿੰਘ ਸੰਧੂ, ਵਿਪਨ ਸੂਦ ਕਾਕਾ, ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਹਰੀਸ਼ ਰਾਏ ਢਾਂਡਾ, ਪਰਉਪਕਾਰ ਸਿੰਘ ਘੁੰਮਣ, ਸਰਪੰਚ ਗੁਰਦੀਪ ਸਿੰਘ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਪ੍ਰਧਾਨ ਪਿ੍ਤਪਾਲ ਸਿੰਘ, ਕੌਂਸਲਰ ਪੂਨਮ ਰੱਤੜਾ, ਕੌਂਸਲਰ ਰੋਹਿਤ ਸਿੱਕਾ, ਕੌਂਸਲਰ ਅਨਿਲ ਭਾਰਦਵਾਜ, ਕੌਂਸਲਰ ਪੁਸ਼ਪਿੰਦਰ ਭਨੋਟ, ਕੌਂਸਲਰ ਸੁਮਨ ਵਰਮਾ, ਵਰਿੰਦਰ ਸ਼ਰਮਾ, ਲੱਕੀ ਚੋਪੜਾ, ਲੀਨਾ ਟਪਾਰੀਆ, ਰਾਜੀਵ ਕਤਨਾ, ਸੌਰਭ ਕਪੂਰ, ਸ਼ਿਵਤਾਰ ਸਿੰਘ ਬਾਜਵਾ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਅਕਾਲੀ ਆਗੂ ਆਰ.ਡੀ. ਸ਼ਰਮਾ, ਨਿਰੰਜਨ ਤੂਰ, ਸੁਰਿੰਦਰਜੀਤ ਸਿੰਘ ਵੜੈਚ ਤੇ ਹੋਰ ਸ਼ਾਮਿਲ ਸਨ | ਅਖ਼ੀਰ 'ਚ ਮੱਲ੍ਹੀ ਪਰਿਵਾਰ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਆਈ ਸੰਗਤ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭੱਜਣ ਦੀ ਕੋਸ਼ਿਸ਼ ਸਮੇਂ ਦੋਸ਼ੀ ਨੂੰ ਜਵਾਬੀ ਗੋਲੀਬਾਰੀ 'ਚ ਜ਼ਖ਼ਮੀ ਕਰਕੇ ਕਾਬੂ ਕੀਤਾ <br/> ਨਾਬਾਲਗ ਬੱਚੀ ਦੇ ਅਗ... ਅਗਲੀ ਖ਼ਬਰ ਨਕੋਦਰ ਦੀ ਨਵੀਂ ਦਾਣਾ ਮੰਡੀ 'ਚ 10ਵੇਂ ਜੇ.ਪੀ.ਜੀ.ਏ. ਕਿਸਾਨ ਮੇਲੇ ਦੀਆਂ ਤਿਆਰੀਆਂ ਮੁਕੰਮਲ
Ad Position 24