ਫਿਰੋਜ਼ਪੁਰ, 7 ਦਸੰਬਰ (ਸੁਖਵਿੰਦਰ ਸਿੰਘ)-30 ਸਤੰਬਰ ਨੂੰ ਫਿਰੋਜ਼ਪੁਰ ਸ਼ਹਿਰ ਦੇ ਹਾਊਸਿੰਗ ਬੋਰਡ ਕਾਲੋਨੀ 'ਚ ਰਹਿੰਦੇ ਇਕ ਪਿਤਾ ਵਲੋਂ ਆਪਣੀ ਧੀ ਦੇ ਚਰਿੱਤਰ 'ਤੇ ਸ਼ੱਕ ਕਰਦੇ ਹੋਏ ਉਸ ਨੂੰ ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟ ਦੇਣ ਵਾਲੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਸੀ | ਪਿਓ ਨੇ ਸ਼ਰਾਬ ਦੇ ਨਸ਼ੇ 'ਚ ਆਪਣੀ ਧੀ ਨੂੰ ਨਹਿਰ ਵਿਚ ਰਾਤ 10 ਵਜੇ ਧੱਕਾ ਦਿੱਤਾ ਸੀ, ਜੋ ਹੁਣ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ | ਇਹ ਵੀਡੀਓ ਬਹੁਤ ਜ਼ਿਆਦਾ ਚਰਚਾ ਵਿਚ ਰਹੀ ਸੀ | ਹੁਣ ਉਹੀ ਘਟਨਾ ਇਕ ਵਾਰ ਫਿਰ ਚਰਚਾ ਵਿਚ ਆ ਗਈ ਹੈ | ਜਦੋਂ ਲੜਕੀ ਨੂੰ ਪਤਾ ਲੱਗਾ ਕਿ ਉਸ ਦਾ ਪਿਓ ਜੇਲ੍ਹ 'ਚ ਸਜਾ ਭੁਗਤ ਰਿਹਾ ਹੈ ਤਾਂ ਉਸ ਨੇ 2 ਮਹੀਨੇ ਬਾਅਦ ਸੋਸ਼ਲ ਮੀਡੀਆ ਜਰੀਏ ਕੈਮਰੇ ਸਾਹਮਣੇ ਸਾਰੀ ਘਟਨਾ ਦੀ ਸਚਾਈ ਦੱਸ ਕੇ ਮਾਮਲੇ ਵਿਚ ਨਵਾਂ ਮੋੜ ਲਿਆ ਦਿੱਤਾ ਹੈ | ਪ੍ਰੀਤ ਨੇ ਦੱਸਿਆ ਕਿ ਉਸ ਦੀ ਮਾਂ ਉਸ 'ਤੇ ਸ਼ੱਕ ਕਰਦੀ ਸੀ ਅਤੇ ਅਕਸਰ ਉਸ ਦੀ ਕੁੱਟਮਾਰ ਕਰਦੀ ਰਹਿੰਦੀ ਸੀ | ਉਸ ਨੇ ਸਪੱਸ਼ਟ ਕੀਤਾ ਕਿ ਉਸ ਦੀ ਮਾਂ ਹੀ ਇਸ ਪੂਰੀ ਘਟਨਾ ਦੀ ਮੁੱਖ ਜ਼ਿੰਮੇਵਾਰ ਹੈ | ਪ੍ਰੀਤ ਨੇ ਕਿਹਾ ਕਿ ਉਸ ਦੀ ਭੂਆ ਦਾ ਪੁੱਤ ਸਾਹਿਲ ਜਿਸ 'ਤੇ ਪਹਿਲਾਂ ਸ਼ੱਕ ਦੱਸਿਆ ਜਾ ਰਿਹਾ ਸੀ, ਅਸਲ ਵਿਚ ਬਿਲਕੁਲ ਜ਼ਿੰਮੇਵਾਰ ਨਹੀਂ | ਪ੍ਰੀਤ ਮੁਤਾਬਿਕ, ਮਾਂ ਨੇ ਪਹਿਲਾਂ ਸਾਹਿਲ ਨੂੰ ਪੁੱਛਿਆ ਕਿ ਇਸ ਦਾ ਕੀ ਕਰੀਏ? ਜਿਸ 'ਤੇ ਸਾਹਿਲ ਨੇ ਕਿਹਾ ਸਾਡੇ ਕੋਲ ਛੱਡ ਦਿਓ ਪਰ ਮਾਂ ਨੇ ਹੀ ਜ਼ੋਰ ਦੇ ਕੇ ਕਿਹਾ ਕਿ ਨਾ ਘਰ