14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸ਼ੈਲਰ ਮਾਲਕਾਂ ਦੀ ਪਿ੍ੰਸੀਪਲ ਸਕੱਤਰ, ਡਾਇਰੈਕਟਰ ਸਮੇਤ ਹੋਰ ਅਧਿਕਾਰੀਆਂ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 09-12-2025

ਜਲੰਧਰ, 8 ਦਸੰਬਰ (ਸ਼ਿਵ ਸ਼ਰਮਾ)-ਪੰਜਾਬ ਰਾਈਸ ਮਿੱਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਦੀ ਅਗਵਾਈ ਵਿਚ ਸ਼ੈਲਰ ਮਾਲਕਾਂ ਦੇ ਇਕ ਵਫ਼ਦ ਨੇ ਪਿ੍ੰਸੀਪਲ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਖ਼ੁਰਾਕ ਤੇ ਸਿਵਲ ਸਪਲਾਈ ਵਰਿੰਦਰ ਸ਼ਰਮਾ, ਜੀ. ਐਮ. ਐਫ. ਸੀ. ਆਈ. ਬੀ. ਸ੍ਰੀ ਨਿਵਾਸਨ, ਪਨਗਰੇਨ ਤੋਂ ਸੰਯੁਕਤ ਡਾਇਰੈਕਟਰ (ਰਾਈਸ) ਗੀਤਾ ਸ਼ੰਭੂ, ਐਫ. ਸੀ. ਆਈ. ਦੇ ਡੀ. ਜੀ. ਐਮ. (ਰਾਈਸ) ਸੁਭਾਸ਼ ਸਮੇਤ ਹੋਰ ਅਫ਼ਸਰਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਸ਼ੈਲਰ ਮਾਲਕਾਂ ਨੇ ਐਫ. ਸੀ. ਆਈ. ਵਲੋਂ ਅਜੇ ਤੱਕ ਚੌਲ ਨਾ ਲੈਣ ਸਮੇਤ ਹੋਰ ਆ ਰਹੀਆਂ ਮੁਸ਼ਕਲਾਂ ਉਠਾ ਕੇ ਹੱਲ ਕਰਵਾਉਣ ਦੀ ਮੰਗ ਕੀਤੀ | ਮੀਟਿੰਗ ਵਿਚ ਗਿਆਨ ਚੰਦ ਭਾਰਦਵਾਜ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਚਾਕੀ ਚੌਲਾਂ ਦੇ ਨਾ ਲੱਗਣ ਕਰਕੇ ਸ਼ੈਲਰ ਮਾਲਕਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਚੌਲ ਨੂੰ ਲੈਣਾ ਮਨਜ਼ੂਰ ਕੀਤਾ ਜਾਵੇ ਤਾਂ ਜੋ ਸ਼ੈਲਰ ਮਾਲਕਾਂ ਦਾ ਨੁਕਸਾਨ ਨਾ ਹੋ ਸਕੇ | ਇਸ ਮੌਕੇ ਜੈਪਾਲ ਗੋਇਲ, ਨਾਮਦੇਵ ਅਰੋੜਾ, ਅਰਵਿੰਦ ਜੁਲਕਾ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ ਧੂਰੀ, ਸੰਜੀਵ ਕੁਮਾਰ, ਅਮਿੱਤ ਗੋਇਲ ਰਿਸ਼ੂ, ਰਾਜੀਵ ਸ਼ੇਰੂ, ਬੰਟੀ ਧੂਰੀ, ਅਨਿਲ ਧਵਨ, ਪਵਨ ਕੁਮਾਰ, ਮਹਿੰਦਰ ਪਾਲ, ਪ੍ਰਵੀਨ ਜੈਨ, ਵਿਸ਼ਾਲ ਗੁਪਤਾ, ਸੁਰਜੀਤ ਸਿੰਘ, ਅਮਨ ਗੋਇਲ, ਮਨੀਸ਼ ਜਿੰਦਲ, ਰਿੰਕੂ ਮਨੂਕ, ਦਵਿੰਦਰ ਬਿੰਦਰਾ, ਵਿਕਾਸ ਖਰੜ ਸਮੇਤ ਹੋਰ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਨੇ ਰਾਗੀ ਸਿੰਘਾਂ ਲਈ ਭੇਜਿਆ ਆਪਣਾ ਚਾਰਟਰਡ ਜਹਾਜ਼ ਅਗਲੀ ਖ਼ਬਰ ਪੰਜਾਬ ਦੀ ਥਾਲੀ ਤੋਂ ਲੈ ਕੇ ਰਾਸ਼ਟਰ ਦੇ ਮੀਨੂ ਤੱਕ-ਜਾਣੋ ਬÏਨ ਦੀ ਕਹਾਣੀ <br/>
Ad Position 24