14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਨੇ ਰਾਗੀ ਸਿੰਘਾਂ ਲਈ ਭੇਜਿਆ ਆਪਣਾ ਚਾਰਟਰਡ ਜਹਾਜ਼

Ad Position 21
No active advertisement
ਮਹਾਰਾਸ਼ਟਰ ਸਰਕਾਰ ਵਲੋਂ ਭੇਜੇ ਚਾਰਟਰਡ ਜਹਾਜ਼ ਕੋਲ ਖੜ੍ਹੇ ਰਾਗੀ ਸਿੰਘ | <br/> 09-12-2025

ਮੁੰਬਈ, 8 ਦਸੰਬਰ (ਅਜੀਤ ਬਿਊਰੋ)-ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸੰਬੰਧੀ ਨਾਗਪੁਰ ਵਿਚ ਕਰਵਾਏ ਜਾ ਰਹੇ ਸਮਾਗਮ ਦੌਰਾਨ ਉਸ ਵੇਲੇ ਚੁਣੌਤੀਪੂਰਨ ਹਾਲਾਤ ਬਣ ਗਏ, ਜਦੋਂ ਇੰਡੀਗੋ ਏਅਰਲਾਈਨਜ਼ ਸੰਕਟ ਕਾਰਨ ਰਾਗੀ ਸਿੰਘਾਂ ਦਾ ਜਥਾ ਨੀਯਤ ਸਮੇਂ 'ਤੇ ਨਾਗਪੁਰ ਨਹੀਂ ਪਹੁੰਚ ਸਕਿਆ | ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋਏ ਸਿੱਖ ਸੰਗਤ ਗੁਰਬਾਣੀ ਸੁਣਨ ਲਈ ਮੌਜੂਦ ਸੀ ਅਤੇ ਸਥਿਤੀ ਬਹੁਤ ਸੰਵੇਦਨਸ਼ੀਲ ਹੋ ਚੁੱਕੀ ਸੀ | ਅਜਿਹੇ ਨਾਜ਼ੁਕ ਵੇਲੇ ਵਿਚ ਮਹਾਰਾਸ਼ਟਰ ਸਰਕਾਰ ਨੇ ਜੋ ਤੁਰੰਤ ਕਦਮ ਚੁੱਕਿਆ, ਉਸ ਨੇ ਪੂਰੇ ਦੇਸ਼ ਦਾ ਧਿਆਨ ਖਿੱਚ ਲਿਆ | ਮੁੱਖ ਮੰਤਰੀ ਦੇਵੇਂਦਰ ਫੜਣਵੀਸ ਨੇ ਨਿੱਜੀ ਦਖ਼ਲਅੰਦਾਜ਼ੀ ਕਰਦੇ ਹੋਏ ਰਾਜ ਸਰਕਾਰ ਦਾ ਚਾਰਟਰਡ ਜਹਾਜ਼ ਤੁਰੰਤ ਭੇਜਣ ਦਾ ਫ਼ੈਸਲਾ ਕੀਤਾ, ਤਾਂ ਜੋ ਰਾਗੀ ਸਿੰਘਾਂ ਨੂੰ ਬਿਨਾਂ ਦੇਰੀ ਨਾਗਪੁਰ ਪਹੁੰਚਾਇਆ ਜਾ ਸਕੇ | ਸਰਕਾਰ ਦੇ ਇਸ ਅਸਾਧਾਰਨ ਫ਼ੈਸਲੇ ਨੇ ਨਾ ਸਿਰਫ਼ ਸਮਾਗਮ ਨੂੰ ਸਫਲ ਬਣਾਇਆ, ਸਗੋਂ ਇਹ ਵੀ ਸਾਬਤ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਸਿੱਖ ਪਰੰਪਰਾ, ਧਾਰਮਿਕ ਭਾਵਨਾਵਾਂ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਬਲੀਦਾਨ ਪ੍ਰਤੀ ਗਹਿਰੀ ਸੰਵੇਦਨਸ਼ੀਲਤਾ ਰੱਖਦੀ ਹੈ | ਰਾਗੀ ਸਿੰਘਾਂ ਨੂੰ ਦਿੱਲੀ ਏਅਰਪੋਰਟ ਤੋਂ ਨਾਗਪੁਰ ਲਿਆਂਦਾ ਗਿਆ | ਰਾਗੀ ਸਿੰਘਾਂ ਦੀ ਦਿੱਲੀ ਤੋਂ ਫਲਾਈਟ ਸੀ ਅਤੇ ਉਹ ਅੰਮਿ੍ਤਸਰ ਤੋਂ ਦਿੱਲੀ ਸੜਕੀ ਮਾਰਗ ਰਾਹੀਂ ਪਹੁੰਚ ਚੁੱਕੇ ਸਨ | ਇਸ ਜਹਾਜ਼ ਵਿਚ ਰਾਗੀ ਭਾਈ ਕਰਨੈਲ ਸਿੰਘ, ਭਾਈ ਜਗਤਾਰ ਸਿੰਘ, ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਅਮਰਜੀਤ ਸਿੰਘ ਪਟਿਆਲਾ ਵਾਲੇ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਬੜੂ ਸਾਹਿਬ ਟਰੱਸਟ ਵਲੋਂ ਹੜ੍ਹ ਪੀੜਤਾਂ ਲਈ ਕੀਤੇ ਸੇਵਾ ਕਾਰਜਾਂ ਦੀ ਸੂਫ਼ੀ ਗਾਇਕ ਕਨਵਰ ਗਰੇਵਾਲ ਵਲੋਂ ਸ਼ਲਾਘਾ <br/> ਅਗਲੀ ਖ਼ਬਰ ਸ਼ੈਲਰ ਮਾਲਕਾਂ ਦੀ ਪਿ੍ੰਸੀਪਲ ਸਕੱਤਰ, ਡਾਇਰੈਕਟਰ ਸਮੇਤ ਹੋਰ ਅਧਿਕਾਰੀਆਂ ਨਾਲ ਮੁਲਾਕਾਤ <br/>
Ad Position 24