25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਭਾਜਪਾ ਨੇ ਈ-ਸਿਗਰਟ ਪੀਂਦੇ ਟੀ. ਐਮ. ਸੀ. ਸੰਸਦ ਮੈਂਬਰ ਦੀ ਵੀਡੀਓ ਸਾਂਝੀ ਕੀਤੀ

Ad Position 21
No active advertisement
ਅਜੀਤ ਡੈਸਕ 18-12-2025
ਨਵੀਂ ਦਿੱਲੀ, 17 ਦਸੰਬਰ (ਉਪਮਾ ਡਾਗਾ ਪਾਰਥ)-ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਪਿਛਲੇ ਸ਼ੁੱਕਰਵਾਰ ਲੋਕ ਸਭਾ 'ਚ ਇਕ ਟੀ. ਐਮ. ਸੀ. ਸੰਸਦ ਮੈਂਬਰ 'ਤੇ ਸਦਨ ਦੇ ਅੰਦਰ ਈ-ਸਿਗਰਟ ਪੀਣ ਦਾ ਮੁੱਦਾ ਉਠਾਇਆ ਸੀ, ਹਾਲਾਂਕਿ ਉਸ ਮੈਂਬਰ ਦਾ ਨਾਂਅ ਨਹੀਂ ਲਿਆ ਗਿਆ | ਹੁਣ ਬੁੱਧਵਾਰ ਨੂੰ ਭਾਜਪਾ ਮੀਡੀਆ ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਟੀ. ਐਮ. ਸੀ. ਸੰਸਦ ਮੈਂਬਰ ਕੀਰਤੀ ਆਜ਼ਾਦ ਦੀ ਇਕ ਵੀਡੀਓ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝੀ ਕਰਦਿਆਂ ਦੋਸ਼ ਲਗਾਇਆ ਹੈ ਕਿ ਉਹ ਸਦਨ ਦੇ ਅੰਦਰ ਈ-ਸਿਗਰਟ ਪੀ ਰਹੇ ਸਨ | ਮਾਲਵੀਆ ਨੇ ਕਿਹਾ ਕਿ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਵਲੋਂ ਸੰਸਦ ਦੇ ਅੰਦਰ ਈ-ਸਿਗਰਟ ਪੀਣ ਦਾ ਦੋਸ਼ ਟੀ. ਐਮ. ਸੀ. ਦੇ ਸੰਸਦ ਮੈਂਬਰ 'ਤੇ ਲਗਾਇਆ ਗਿਆ ਸੀ, ਉਹ ਕੀਰਤੀ ਅਜ਼ਾਦ ਹਨ |

Ad Position 22
No active advertisement
ਪਿਛਲੀ ਖ਼ਬਰ ਮਹਾਂਮਾਈ ਦਾ ਸਾਲਾਨਾ ਜਾਗਰਣ ਕਰਵਾਇਆ ਅਗਲੀ ਖ਼ਬਰ ਨੈਸ਼ਨਲ ਹੇਰਾਲਡ ਮਾਮਲੇ 'ਚ ਅਦਾਲਤ ਦੇ ਫ਼ੈਸਲੇ ਨਾਲ ਬਦਲਾਖੋਰੀ ਦੀ ਰਾਜਨੀਤੀ ਦਾ ਪਰਦਾਫ਼ਾਸ਼ ਹੋਇਆ-ਕਾਂਗਰਸ
Ad Position 24