ਟਾਂਡਾ ਉੜਮੁੜ/ਅੱਡਾ ਸਰਾਂ (ਹੁਸ਼ਿਆਰਪੁਰ), 19 ਦਸੰਬਰ (ਦੀਪਕ ਬਹਿਲ, ਹਰਜਿੰਦਰ ਸਿੰਘ ਮਸੀਤੀ)-ਬੀਤੀ ਸ਼ਾਮ ਟਾਂਡਾ ਦੇ ਪਿੰਡ ਕਲੋਆ ਨੇੜੇ ਮੋਟਰਸਾਈਕਲ ਮਕੈਨਿਕ ਬਲਜੀਤ ਸਿੰਘ ਬਿੱਲਾ ਦੀ ਹੱਤਿਆ ਦੇ ਮੁੱਖ ਦੋਸ਼ੀ ਲਖਵਿੰਦਰ ਉਰਫ਼ ਮਨਿੰਦਰ ਵਾਸੀ ਖਡਿਆਲਾ ਸੈਣੀਆਂ ਦਾ ਟਾਂਡਾ ਪੁਲਿਸ ਨੇ ਉਸ ਵੇਲੇ ਇਨਕਾਊਾਟਰ ਕਰ ਦਿੱਤਾ ਜਦੋਂ ਉਕਤ ਦੋਸ਼ੀ ਅੱਜ ਦੇਰ ਸ਼ਾਮ ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਚੌਟਾਲਾ ਪਿੰਡ ਨੇੜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਹਿਲਾਂ ਤੋਂ ਨਾਕਾਬੰਦੀ 'ਤੇ ਤੈਨਾਤ ਐਸ.ਐਚ.ਓ. ਟਾਂਡਾ ਗੁਰਿੰਦਰ ਸਿੰਘ ਨਾਗਰਾ ਤੇ ਪੁਲਿਸ ਪਾਰਟੀ ਨੇ ਜਦੋਂ ਉਕਤ ਨੌਜਵਾਨ ਦਾ ਪਿੱਛਾ ਕੀਤਾ ਤਾਂ ਦੋਸ਼ੀ ਲਖਵਿੰਦਰ ਸਿੰਘ ਉਰਫ਼ ਮਨਿੰਦਰ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਜਿਸ ਮਗਰੋਂ ਇੰਸਪੈਕਟਰ ਨਾਗਰਾ ਤੇ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸ ਦੌਰਾਨ ਉਕਤ ਗੈਂਗਸਟਰ ਦੇ ਇਕ ਗੋਲੀ ਲੱਤ ਵਿਚ ਲੱਗੀ ਜਿਸ ਮਗਰੋਂ ਜ਼ਖ਼ਮੀ ਹਾਲਤ 'ਚ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਵਰਨਣਯੋਗ ਹੈ ਕਿ ਉਕਤ ਹੱਤਿਆ ਦੀ ਘਟਨਾ ਤੋਂ ਬਾਅਦ ਇਲਾਕੇ ਵਿਚ ਭਾਰੀ ਸਹਿਮ ਦਾ ਮਾਹੌਲ ਸੀ | ਇਸ ਮੁਕਾਬਲੇ ਮਗਰੋਂ ਐਸ.ਪੀ. ਪਰਮਿੰਦਰ ਸਿੰਘ ਹੀਰ, ਡੀ.ਐਸ.ਪੀ. ਦਵਿੰਦਰ ਸਿੰਘ ਬਾਜਵਾ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਿੱਥੇ ਨਿਰੀਖਣ ਕੀਤਾ ਉਥੇ ਉਕਤ ਮੁਲਜ਼ਮ ਪਾਸੋਂ 30 ਬੋਰ ਦਾ ਰਿਵਾਲਵਰ ਵੀ ਬਰਾਮਦ ਹੋਇਆ ਹੈ | ਇਸੇ ਦੌਰਾਨ ਘਟਨਾ ਸਥਾਨ 'ਤੇ ਪਹੁੰਚੇ ਐਸ.ਐਸ. ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਇਹ ਹੱਤਿਆਕਾਂਡ ਪੈਸੇ ਦੇ ਦੇਣ-ਲੈਣ ਦੇ ਚਲਦਿਆਂ ਹੋਇਆ ਹੈ ਅਤੇ ਦੂਸਰੇ ਦੋਸ਼ੀ ਨੂੰ ਵੀ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |