15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪੰਜਾਬ ਯੂਨੀਵਰਸਿਟੀ ਵਲੋਂ ਦਾਖ਼ਲਾ ਪ੍ਰੀਖਿਆਵਾਂ ਲਈ ਟੈਸਟ ਮੁਲਤਵੀ

Ad Position 21
No active advertisement
ਅਜੀਤ ਡੈਸਕ 20-12-2025
ਚੰਡੀਗੜ੍ਹ, 19 ਦਸੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪ੍ਰਸ਼ਾਸਕੀ ਕਾਰਨਾਂ ਕਰਕੇ ਪੀ.ਯੂ.-ਸੀ.ਈ.ਟੀ (ਯੂ.ਜੀ.) ਦਾਖਲਾ ਪ੍ਰੀਖਿਆ ਅਤੇ ਪੀ.ਯੂ.ਟੀ.ਐਚ.ਏ.ਟੀ. 2026 ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ | ਇਸ ਮੌਕੇ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਪੀ.ਯੂ-ਸੀ.ਈ.ਟੀ (ਯੂ.ਜੀ) 2026 ਪ੍ਰੀਖਿਆ, ਜੋ ਪਹਿਲਾਂ 28 ਦਸੰਬਰ ਨੂੰ ਹੋਣੀ ਸੀ, ਹੁਣ 10 ਮਈ 2026 ਨੂੰ ਹੋਵੇਗਾ, ਜਦੋਂ ਕਿ ਪੰਜਾਬ ਯੂਨੀਵਰਸਿਟੀ ਟੂਰਿਜ਼ਮ ਐਂਡ ਹੋਸਪਿਟੈਲਿਟੀ ਐਪਟੀਟਿਊਡ ਟੈੱਸਟ (ਪੀ.ਯੂ.ਟੀ.ਐਚ.ਏ.ਟੀ), ਜੋ ਅਸਲ ਵਿਚ 9 ਜਨਵਰੀ ਲਈ ਨਿਰਧਾਰਿਤ ਕੀਤਾ ਗਿਆ ਸੀ, ਹੁਣ 15 ਮਈ 2026 ਨੂੰ ਹੋਵੇਗਾ | ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਾਖਲਾ ਪ੍ਰੀਖਿਆਵਾਂ ਨਾਲ ਸੰਬੰਧਿਤ ਹੋਰ ਅਪਡੇਟਸ ਅਤੇ ਜਾਣਕਾਰੀ ਲਈ ਨਿਯਮਿਤ ਤੌਰ 'ਤੇ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟਾਂ 'ਤੇ ਜਾਂਚ ਕਰਨ |

Ad Position 22
No active advertisement
ਪਿਛਲੀ ਖ਼ਬਰ ਬਿੱਲਾ ਹੱਤਿਆਕਾਂਡ 'ਚ ਦੋਸ਼ੀ ਗੈਂਗਸਟਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ <br/> ਅਗਲੀ ਖ਼ਬਰ ਪੰਜਾਬੀ ਮਾਂ-ਬੋਲੀ ਦੇ ਠੇਠ ਸ਼ਬਦ ਪਿੰਡਾਂ <br/>
Ad Position 24