15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪੰਜਾਬੀ ਮਾਂ-ਬੋਲੀ ਦੇ ਠੇਠ ਸ਼ਬਦ ਪਿੰਡਾਂ <br/>

Ad Position 21
No active advertisement
ਅਜੀਤ ਡੈਸਕ 20-12-2025
ਪਟਿਆਲਾ, 19 ਦਸੰਬਰ-ਪੰਜਾਬ ਦੇ ਪਿੰਡ 'ਚ ਕਿਸੇ ਸਮੇਂ ਪੰਜਾਬੀ ਬੋਲੀ ਦੇ ਠੇਠ ਸ਼ਬਦ ਬੋਲੇ ਜਾਂਦੇ ਸਨ ਪਰ ਹੁਣ ਸ਼ੋਸਲ ਮੀਡੀਆ, ਪ੍ਰਵਾਸ ਅਤੇ ਟੈਲੀਵੀਜ਼ਨ ਰਾਹੀਂ ਪਰੋਸੀ ਜਾ ਰਹੀ ਸਮਗਰੀ ਕਾਰਨ ਸ਼ਹਿਰਾਂ ਦੀ ਤਰ੍ਹਾਂ ਪਿੰਡ ਵੀ ਭਾਸ਼ਾਈ ਬਦਲਾਅ ਦੇ ਗੰਭੀਰ ਦੌਰ 'ਚੋਂ ਲੰਘ ਰਹੇ ਹਨ | ਨੌਜਵਾਨ ਪੀੜੀ ਪੰਜਾਬੀ ਦੇ ਬਹੁਤ ਸਾਰੇ ਠੇਠ ਸ਼ਬਦ ਵਿਸਾਰ ਚੁੱਕੀ ਹੈ | ਇਸੇ ਕਾਰਨ ਹੀ ਨੌਜਵਾਨ ਅਤੇ ਬਜ਼ਰੁਗਾਂ 'ਚ ਭਾਸ਼ਾਈ ਅੰਤਰ ਵੀ ਵਧਿਆ ਹੈ | ਭਾਰਤ ਸਰਕਾਰ ਦੇ ਭਾਸ਼ਾਈ ਅੰਕੜਿਆਂ ਅਤੇ ਅੰਤਰਰਾਸ਼ਟਰੀ ਭਾਸ਼ਾ ਅਧਿਐਨਾਂ ਅਨੁਸਾਰ ਪਿੰਡਾਂ ਵਿਚ ਰੋਜ਼ਾਨਾ ਬੋਲੀ ਜਾਣ ਵਾਲੀ ਪੰਜਾਬੀ ਵਿਚ ਹਿੰਦੀ ਅਤੇ ਅੰਗਰੇਜ਼ੀ ਦੇ ਸ਼ਬਦਾਂ ਦੀ ਮਿਲਾਵਟ ਤੇਜ਼ੀ ਨਾਲ ਹੋਈ ਹੈ, ਜਿਸ ਨਾਲ ਨੌਜਵਾਨ ਪੀੜੀ 'ਚ ਠੇਠ ਪੰਜਾਬੀ ਸ਼ਬਦਾਵਲੀ ਦੀ ਵਰਤੋਂ ਲਗਾਤਾਰ ਘਟ ਰਹੀ ਹੈ | ਭਾਸ਼ਾ ਵਿਦਵਾਨਾਂ ਮੁਤਾਬਿਕ ਪੰਜਾਬੀ ਦੇ ਮਾਮਲੇ ਵਿਚ ਚੁਣੌਤੀ ਇਹ ਨਹੀਂ ਕਿ ਭਾਸ਼ਾ ਖਤਮ ਹੋ ਰਹੀ ਹੈ, ਸਗੋਂ ਇਹ ਹੈ ਕਿ ਉਸ ਦੀ ਮੂਲ ਬੋਲੀ ਅਤੇ ਲੋਕਧਾਰਾ ਨਾਲ ਜੁੜੀ ਸ਼ਕਲ ਹੌਲੀ-ਹੌਲੀ ਪਿੱਛੇ ਧੱਕੀ ਜਾ ਰਹੀ ਹੈ | ਯੂਨੈਸਕੋ ਦੀ ਭਾਸ਼ਾ ਸੰਬੰਧੀ ਰਿਪੋਰਟਾਂ ਅਨੁਸਾਰ ਜਦੋਂ ਕਿਸੇ ਭਾਸ਼ਾ ਦੀ ਰੋਜ਼ਾਨਾ ਵਰਤੋਂ ਘਟਦੀ ਹੈ ਅਤੇ ਉਹ ਸਿਰਫ਼ ਪਾਠਕ੍ਰਮ ਜਾਂ ਰਸਮੀ ਪੱਧਰ ਤੱਕ ਸੀਮਿਤ ਰਹਿ ਜਾਂਦੀ ਹੈ ਤਾਂ ਉਸ ਦੀ ਠੇਠ ਸ਼ਕਲ ਕਮਜ਼ੋਰ ਪੈਂਦੀ ਹੈ | ਭਾਸ਼ਾ ਵਿਗਿਆਨ ਅਧਿਐਨਾਂ ਅਨੁਸਾਰ ਨਵੀਂ ਪੀੜ੍ਹੀ ਵਲੋਂ ਵਰਤੀ ਜਾਣ ਵਾਲੀ ਪੰਜਾਬੀ ਆਪਣੀ ਰਵਾਇਤੀ ਸ਼ਕਲ ਤੋਂ ਦੂਰ ਹੋ ਰਹੀ ਹੈ | ਖਾਸ ਕਰਕੇ ਪਿੰਡਾਂ ਦੇ ਨੌਜਵਾਨਾਂ ਵਿਚ ਗੱਲਬਾਤ ਦੌਰਾਨ ਮਿਲੀ-ਜੁਲੀ ਭਾਸ਼ਾ ਦਾ ਰੁਝਾਨ ਸਪਸ਼ਟ ਤੌਰ 'ਤੇ ਸਾਹਮਣੇ ਆ ਰਿਹਾ ਹੈ | ਕੇਂਦਰੀ ਸਿੱਖਿਆ ਮੰਤਰਾਲੇ ਦੇ ਯੂਡਾਇਸ ਦੇ (2023-24) ਅੰਕੜਿਆਂ ਅਨੁਸਾਰ ਪੰਜਾਬ ਵਿਚ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ | ਸਿੱਖਿਆ ਮਾਹਿਰਾਂ ਮੁਤਾਬਿਕ ਇਸ ਦਾ ਸਿੱਧਾ ਪ੍ਰਭਾਵ ਪਿੰਡਾਂ ਦੇ ਬੱਚਿਆਂ ਦੀ ਰੋਜ਼ਾਨਾ ਬੋਲੀ 'ਤੇ ਪੈ ਰਿਹਾ ਹੈ, ਜਿੱਥੇ ਘਰ ਅਤੇ ਸਕੂਲ ਦੋਵਾਂ ਥਾਵਾਂ 'ਤੇ ਭਾਸ਼ਾਵਾਂ ਦੀ ਮਿਲਾਵਟ ਆਮ ਹੋ ਗਈ ਹੈ | ਇਸ ਰੁਝਾਲ ਤਹਿਤ 15 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਵਲੋਂ ਵਰਤੀ ਜਾਣ ਵਾਲੀ ਰੋਜ਼ਾਨਾ ਬੋਲੀ ਵਿਚ ਰਵਾਇਤੀ ਪੰਜਾਬੀ ਸ਼ਬਦਾਂ ਦੀ ਹਿਸੇਦਾਰੀ ਘਟ ਕੇ ਮਿਲੀ-ਜੁਲੀ ਸ਼ਬਦਾਵਲੀ ਹਾਵੀ ਹੋ ਚੁੱਕੀ ਹੈ | ਇਹ ਰੁਝਾਨ ਪਹਿਲਾਂ ਸ਼ਹਿਰੀ ਇਲਾਕਿਆਂ ਤੱਕ ਸੀਮਿਤ ਸੀ ਪਰ ਹੁਣ ਪਿੰਡਾਂ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ | ਪਿੰਡਾਂ ਵਿਚ ਵਧਦਾ ਪਰਵਾਸ, ਸੋਸ਼ਲ ਮੀਡੀਆ ਦੀ ਬਹੁਤੀ ਵਰਤੋਂ ਅਤੇ ਟੈਲੀਵਿਜ਼ਨ-ਡਿਜੀਟਲ ਮਾਧਿਅਮਾਂ 'ਤੇ ਹਿੰਦੀ ਤੇ ਅੰਗਰੇਜ਼ੀ ਸਮੱਗਰੀ ਦੀ ਬਹੁਲਤਾ ਇਸ ਭਾਸ਼ਾਈ ਬਦਲਾਅ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਦਾਖ਼ਲਾ ਪ੍ਰੀਖਿਆਵਾਂ ਲਈ ਟੈਸਟ ਮੁਲਤਵੀ ਅਗਲੀ ਖ਼ਬਰ ਧਾਰਮਿਕ ਤਨਖ਼ਾਹ ਪੂਰੀ ਕਰ ਕੇ ਅਕਾਲੀ ਆਗੂ ਵਲਟੋਹਾ ਵਲੋਂ ਖਿਮਾ ਯਾਚਨਾ ਦੀ ਅਰਦਾਸ <br/>
Ad Position 24