11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਰੈਪਰ ਬਾਦਸ਼ਾਹ ਵਲੋਂ ਪੈੜੇਵਾਲ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਘਰ ਬਣਾ ਕੇ ਚਾਬੀਆਂ ਸੌਂਪੀਆਂ <br/>

Ad Position 21
No active advertisement
ਹੜ੍ਹ ਪ੍ਰਭਾਵਿਤ ਪਿੰਡ ਪੈੜੇਵਾਲ ਵਿਖੇ ਰੈਪਰ ਬਾਦਸ਼ਾਹ ਅਤੇ ਉਨ੍ਹਾਂ ਦੀ ਮਾਤਾ ਹੜ੍ਹ ਪੀੜਤ ਪਰਿਵਾਰ ਨੂੰ ਘਰ ਦੀਆਂ ਚਾਬੀਆਂ ਸੌਂਪਦੇ ਹੋਏ | ਤਸਵੀਰ: ਬਲਵਿੰਦਰ ਸਿੰਘ ਸੰਧੂ <br/> 22-12-2025

ਗੱਗੋਮਾਹਲ/ਅਜਨਾਲਾ (ਅੰਮਿ੍ਤਸਰ), 21 ਦਸੰਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਮਸ਼ਹੂਰ ਰੈਪਰ ਬਾਦਸ਼ਾਹ ਨੇ ਅੱਜ ਸਰਹੱਦੀ ਪਿੰਡ ਪੈੜੇਵਾਲ ਵਿਖੇ ਖਾਲਸਾ ਏਡ ਦੇ ਸਹਿਯੋਗ ਨਾਲ ਹੜ੍ਹ ਪੀੜਤ ਪਰਿਵਾਰਾਂ ਲਈ ਬਣਾਏ ਕੁਝ ਘਰਾਂ ਦੀਆਂ ਚਾਬੀਆਂ ਸੌਂਪਣ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਨਾਲ ਸੰਬੰਧਿਤ ਸਮੁੱਚੇ ਕਲਾਕਾਰਾਂ ਨੇ ਫੈਸਲਾ ਲਿਆ ਸੀ ਕਿ ਦਰਿਆਵਾਂ ਵਿਚ ਆਏ ਹੜ੍ਹਾਂ ਨੇ ਸਾਡੇ ਪੰਜਾਬ ਨੂੰ ਬਰਬਾਦੀ ਦੀ ਕਗਾਰ 'ਤੇ ਖੜ੍ਹਾ ਕਰ ਦਿੱਤਾ ਹੈ, ਜੇਕਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਉਹ ਲੋਕ ਮਦਦ ਨਹੀਂ ਕਰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਰਿਜ਼ਕ ਦਿੱਤਾ ਹੈ ਤਾਂ ਇਹ ਬੇਇਨਸਾਫੀ ਹੋਵੇਗੀ, ਇਸ ਨੂੰ ਸਮਝਦਿਆਂ ਸਮੁੱਚੀ ਪੰਜਾਬੀ ਗਾਇਕੀ ਨੇ ਫੈਸਲਾ ਕੀਤਾ ਕਿ ਅਸੀਂ ਪੰਜਾਬੀਆਂ ਦੀ ਮਦਦ ਕਰਨ ਲਈ ਹਰ ਸੰਭਵ ਯਤਨ ਕਰਾਂਗੇ | ਉਨ੍ਹਾਂ ਦੱਸਿਆ ਕਿ ਇਸ ਦੇ ਚਲਦਿਆਂ ਖਾਲਸਾ ਏਡ ਨਾਲ ਰਾਬਤਾ ਕੀਤਾ ਗਿਆ ਅਤੇ ਉਨ੍ਹਾਂ ਜਰੀਏ ਪੀੜਤ ਪਰਿਵਾਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਜਿਸ ਦੇ ਚਲਦਿਆਂ ਅੱਜ ਪਿੰਡ ਪੈੜੇਵਾਲ ਵਿਚ ਕੁਝ ਨਵੇਂ ਬਣੇ ਘਰਾਂ ਦੀਆਂ ਚਾਬੀਆਂ ਸੰਬੰਧਤ ਪਰਿਵਾਰਾਂ ਨੂੰ ਸੌਂਪੀਆਂ ਗਈਆਂ | ਉਨ੍ਹਾਂ ਅੱਗੇ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਨੂੰ ਜੇਕਰ ਕਿਸੇ ਹੋਰ ਵੀ ਸਹਾਇਤਾ ਦੀ ਲੋੜ ਪਈ ਤਾਂ ਸਾਡਾ ਭਾਈਚਾਰਾ ਉਸ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਵੇਗਾ | ਇਸ ਮੌਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਵਲੋਂ ਰੈਪਰ ਬਾਦਸ਼ਾਹ ਤੇ ਉਨ੍ਹਾਂ ਦੀ ਮਾਤਾ ਨੂੰ ਸਨਮਾਨਿਤ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਪਿੰਡਾਂ 'ਚ ਸਰਕਾਰੀ ਯੋਜਨਾਵਾਂ ਦੇ ਬਾਵਜੂਦ ਖ਼ਤਮ ਹੋ ਰਹੇ ਨੇ ਛੱਪੜ <br/> ਅਗਲੀ ਖ਼ਬਰ ਪਾਕਿ ਤੋਂ ਆਈ 40 ਕਰੋੜ ਦੀ 8 ਕਿੱਲੋ ਹੈਰੋਇਨ ਤੇ ਇਕ ਡਰੋਨ ਬਰਾਮਦ <br/>
Ad Position 24