ਅੰਮਿ੍ਤਸਰ, 22 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਆਰਮੀ ਚੀਫ਼ ਅਤੇ ਚੀਫ਼ ਆਫ਼ ਡਿਫੈਂਸ ਫੋਰਸਿਜ਼ (ਸੀ. ਡੀ. ਐੱਫ.) ਆਸਿਮ ਮੁਨੀਰ ਨੂੰ ਸਾਊਦੀ ਅਰਬ ਸਰਕਾਰ ਨੇ ਕਿੰਗ ਅਬਦੁਲ ਅਜ਼ੀਜ਼ ਮੈਡਲ ਨਾਲ ਸਨਮਾਨਿਤ ਕੀਤਾ ਹੈ | ਸਾਊਦੀ ਰੱਖਿਆ ਮੰਤਰੀ ਪਿ੍ੰਸ ਖ਼ਾਲਿਦ ਬਿਨ ਸਲਮਾਨ ਨੇ ਰਿਆਧ 'ਚ ਮੁਨੀਰ ਨੂੰ ਇਹ ਸਨਮਾਨ ਦਿੱਤਾ | ਇਹ ਸਾਊਦੀ ਅਰਬ ਦਾ ਸਭ ਤੋਂ ਵੱਡਾ ਰਾਸ਼ਟਰੀ ਸਨਮਾਨ ਹੈ | ਮੁਨੀਰ ਦਾ ਇਹ ਪੁਰਸਕਾਰ ਹਾਲ ਹੀ ਦੇ ਮਹੀਨਿਆਂ 'ਚ ਪਾਕਿ ਅਤੇ ਸਾਊਦੀ ਅਰਬ ਵਿਚਕਾਰ ਸੁਧਰ ਰਹੇ ਸੰਬੰਧਾਂ ਨੂੰ ਦਰਸਾਉਂਦਾ ਹੈ | ਦੋਵਾਂ ਦੇਸ਼ਾਂ ਨੇ ਇਸ ਸਾਲ ਇਕ ਦੂਜੇ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹੋਏ ਇਕ ਸਮਝੌਤੇ 'ਤੇ ਵੀ ਦਸਤਖ਼ਤ ਕੀਤੇ ਹਨ | ਇਸ ਨੂੰ ਸਾਊਦੀ ਅਰਬ ਵਲੋਂ ਪਾਕਿਸਤਾਨੀ ਫ਼ੌਜ ਨਾਲ ਨੇੜਲੇ ਸੰਬੰਧ ਬਣਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ | ਸਾਊਦੀ ਰੱਖਿਆ ਮੰਤਰੀ ਪਿ੍ੰਸ ਖ਼ਾਲਿਦ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਅਤੇ ਆਸਿਮ ਮੁਨੀਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ 'ਚ ਉਹ ਪਾਕਿਸਤਾਨੀ ਫ਼ੌਜ ਮੁਖੀ ਨੂੰ ਸਨਮਾਨਿਤ ਕਰ ਰਹੇ ਹਨ |
ਸਾਊਦੀ ਅਰਬ ਵਲੋਂ ਆਸਿਮ ਮੁਨੀਰ ਸਭ ਤੋਂ ਵੱਡੇ ਸਨਮਾਨ 'ਕਿੰਗ ਅਬਦੁਲ ਅਜ਼ੀਜ਼ ਮੈਡਲ' ਨਾਲ ਸਨਮਾਨਿਤ <br/>
ਅਜੀਤ ਡੈਸਕ
23-12-2025