28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਬਿ੍ਸਬੇਨ ਤੇ ਪੰਜਾਬ ਦਰਮਿਆਨ ਮਲੇਸ਼ੀਆ ਏਅਰਲਾਈਨਜ਼ ਵਲੋਂ ਹਵਾਈ ਸੰਪਰਕ 'ਚ ਵਾਧੇ ਨਾਲ ਹਵਾਈ ਸਫ਼ਰ ਹੋਇਆ ਹੋਰ ਸੁਖਾਲਾ <br/>

Ad Position 21
No active advertisement
ਅਜੀਤ ਡੈਸਕ 23-12-2025

ਅੰਮਿ੍ਤਸਰ, 22 ਦਸੰਬਰ (ਜਸਵੰਤ ਸਿੰਘ ਜੱਸ)-ਫ਼ਲਾਈ ਅੰਮਿ੍ਤਸਰ ਇਨੀਸ਼ੀਏਟਿਵ ਦਾ ਕਹਿਣਾ ਹੈ ਕਿ ਆਸਟਰੇਲੀਆ ਵਿਚ ਵਸਦੇ ਪੰਜਾਬੀ ਭਾਈਚਾਰੇ, ਖਾਸ ਕਰਕੇ ਕੁਈਨਜ਼ਲੈਂਡ ਤੋਂ ਪੰਜਾਬ ਆਉਣ ਜਾਣ ਵਾਲਿਆਂ ਲਈ ਹਵਾਈ ਸਫ਼ਰ ਹੁਣ ਹੋਰ ਸੁਖਾਲਾ ਹੋ ਗਿਆ ਹੈ | ਸੰਸਥਾ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਮਲੇਸ਼ੀਆ ਏਅਰਲਾਈਨਜ਼ ਵਲੋਂ ਕੁਝ ਹਫ਼ਤੇ ਪਹਿਲਾਂ 29 ਨਵੰਬਰ ਤੋਂ ਹਫ਼ਤੇ ਵਿਚ ਪੰਜ ਦਿਨ ਲਈ ਸ਼ੁਰੂ ਕੀਤੀ ਗਈ ਕੁਆਲਾਲੰਪੁਰ-ਬਿ੍ਸਬੇਨ ਉਡਾਣ, ਪੰਜਾਬੀਆਂ ਲਈ ਇਕ ਲਾਹੇਵੰਦ ਵਿਕਲਪ ਬਣ ਕੇ ਉੱਭਰੀ ਹੈ | ਉਨ੍ਹਾਂ ਦੱਸਿਆ ਕਿ ਇਹ ਨਵੀਂ ਉਡਾਣ ਬਿ੍ਸਬੇਨ ਨੂੰ ਕੁਆਲਾਲੰਪੁਰ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮਿ੍ਤਸਰ ਨਾਲ ਜੋੜਦੀ ਹੈ | ਸ. ਗੁਮਟਾਲਾ ਅਨੁਸਾਰ ਬਿ੍ਸਬੇਨ ਤੋਂ ਇਹ ਉਡਾਣ ਸਵੇਰੇ 8:05 ਵਜੇ ਰਵਾਨਾ ਹੋ ਕੇ ਦੁਪਹਿਰ 2:15 ਵਜੇ ਕੁਆਲਾਲੰਪੁਰ ਪਹੁੰਚਦੀ ਹੈ ਤੇ ਉੱਥੇ ਤਕਰੀਬਨ 3 ਘੰਟੇ ਬਾਅਦ, ਯਾਤਰੀ ਸ਼ਾਮ ਦੇ 5:05 ਵਜੇ ਅੰਮਿ੍ਤਸਰ ਲਈ ਉਡਾਣ ਲੈ ਕੇ ਰਾਤ 8:30 ਵਜੇ ਪੰਜਾਬ ਪਹੁੰਚ ਸਕਦੇ ਹਨ | ਇਸ ਨਾਲ ਬਿ੍ਸਬੇਨ ਤੋਂ ਅੰਮਿ੍ਤਸਰ ਦੀ ਯਾਤਰਾ ਸਿਰਫ 17 ਘੰਟਿਆਂ ਵਿਚ ਪੂਰੀ ਹੋ ਸਕਦੀ ਹੈ | ਇਸੇ ਦੌਰਾਨ ਸਾਂਝੇ ਬਿਆਨ ਵਿਚ ਆਸਟਰੇਲੀਆ ਤੋਂ ਇਨੀਸ਼ੀਏਟਿਵ ਦੇ ਮੁੱਖ ਬੁਲਾਰੇ ਸਰਮੁਹੱਬਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਕੂਟ ਅਤੇ ਸਿੰਗਾਪੁਰ ਏਅਰਲਾਈਨਜ਼ ਰਾਹੀਂ ਵੀ ਸਿੰਗਾਪੁਰ ਦੇ ਰਸਤੇ ਇਹ ਹਵਾਈ ਸੰਪਰਕ ਉਪਲਬਧ ਹੈ |

Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਗੁਰੂਘਰ ਦੇ ਅਨਿੰਨ ਮੁਸਲਿਮ ਸ਼ਰਧਾਲੂ ਜ਼ਮੀਲ ਅੱਬਾਸ ਨਕਵੀ <br/> ਅਗਲੀ ਖ਼ਬਰ ਸਾਊਦੀ ਅਰਬ ਵਲੋਂ ਆਸਿਮ ਮੁਨੀਰ ਸਭ ਤੋਂ ਵੱਡੇ ਸਨਮਾਨ 'ਕਿੰਗ ਅਬਦੁਲ ਅਜ਼ੀਜ਼ ਮੈਡਲ' ਨਾਲ ਸਨਮਾਨਿਤ <br/>
Ad Position 24