28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਤੋਸ਼ਾਖ਼ਾਨਾ ਮਾਮਲੇ 'ਚ ਪਾਕਿ ਦੇ ਕਈ ਪ੍ਰਧਾਨ ਮੰਤਰੀਆਂ, ਰਾਸ਼ਟਰਪਤੀਆਂ ਤੇ ਜਨਰਲਾਂ ਦੇ ਨਾਂਅ ਆ ਚੁੱਕੇ ਸਾਹਮਣੇ <br/>

Ad Position 21
No active advertisement
ਅਜੀਤ ਡੈਸਕ 23-12-2025
ਅੰਮਿ੍ਤਸਰ, 22 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖ਼ਾਨਾ ਮਾਮਲਾ 'ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਕਿ ਦੇ ਕਈ ਹੋਰ ਪ੍ਰਧਾਨ ਮੰਤਰੀਆਂ, ਰਾਸ਼ਟਰਪਤੀਆਂ ਅਤੇ ਦਰਜਨਾਂ ਮੰਤਰੀਆਂ ਦੇ ਨਾਂਅ ਸਾਹਮਣੇ ਆਏ ਹਨ, ਜਿਨ੍ਹਾਂ 'ਤੇ ਵਿਦੇਸ਼ੀ ਤੋਹਫ਼ਿਆਂ ਦੇ ਵੇਰਵੇ ਜਨਤਕ ਨਾ ਕਰਨ ਦੇ ਦੋਸ਼ ਸਾਬਤ ਹੋ ਚੁਕੇ ਹਨ | ਪਾਕਿਸਤਾਨ ਦੇ ਤੋਸ਼ਾਖ਼ਾਨਾ ਜਾਂ ਸਟੇਟ ਡਿਪਾਜ਼ਟਰੀ ਨਾਲ ਸੰਬੰਧਿਤ 446 ਪੰਨਿਆਂ ਦੇ ਦਸਤਾਵੇਜ਼ 'ਚ ਸਾਲ 2002 ਤੋਂ 2022 ਤੱਕ ਸਾਬਕਾ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ, ਸੰਘੀ ਕੈਬਨਿਟ ਮੈਂਬਰਾਂ, ਸਿਆਸਤਦਾਨਾਂ, ਨੌਕਰਸ਼ਾਹਾਂ, ਸੇਵਾਮੁਕਤ ਜਨਰਲਾਂ, ਜੱਜਾਂ ਅਤੇ ਪੱਤਰਕਾਰਾਂ ਦੁਆਰਾ ਰੱਖੇ ਗਏ ਤੋਹਫ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ | ਇਨ੍ਹਾਂ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਰਾਸ਼ਟਰਪਤੀ ਆਰਿਫ਼ ਅਲਵੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਮਰਹੂਮ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼, ਸਾਬਕਾ ਪ੍ਰਧਾਨ ਮੰਤਰੀ ਸ਼ੌਕਤ ਅਜ਼ੀਜ਼, ਮੀਆਂ ਨਵਾਜ਼ ਸ਼ਰੀਫ਼, ਯੂਸਫ਼ ਰਜ਼ਾ ਗਿਲਾਨੀ, ਸ਼ਾਹਿਦ ਖਾਕਾਨ ਅੱਬਾਸੀ, ਰਾਜਾ ਪਰਵੇਜ਼ ਅਸ਼ਰਫ਼, ਜ਼ਫ਼ਰਉੱਲਾ ਖਾਨ ਜਮਾਲੀ, ਸੈਨੇਟ ਚੇਅਰਮੈਨ ਸਾਦਿਕ ਸੰਜਰਾਨੀ, ਵਿਦੇਸ਼ ਮੰਤਰੀ ਇਸਹਾਕ ਡਾਰ, ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ, ਸ਼ੇਖ਼ ਰਸ਼ੀਦ ਅਹਿਮਦ, ਖ਼ੁਰਸ਼ੀਦ ਕਸੂਰੀ, ਅਬਦੁਲ ਹਫੀਜ਼ ਸ਼ੇਖ਼, ਜਹਾਂਗੀਰ ਤਾਰੀਨ, ਸ਼ਾਹ ਮਹਿਮੂਦ ਕੁਰੈਸ਼ੀ ਅਤੇ ਅਤਾਉਰ ਰਹਿਮਾਨ ਸਮੇਤ ਦਰਜਨਾਂ ਹੋਰ ਨਾਂ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ 'ਚ ਪਾਕਿ ਤੋਂ ਡਰੋਨ ਨੇ ਭਾਰਤੀ ਖੇਤਰ 'ਚ ਸੁੱਟੀ 60 ਕਰੋੜ ਦੀ ਹੈਰੋਇਨ ਬਰਾਮਦ <br/> ਅਗਲੀ ਖ਼ਬਰ ਪੁਨਰ ਸੁਰਜੀਤ ਅਕਾਲੀ ਦਲ ਨਾਲ ਕੋਈ ਮਤਭੇਦ ਨਹੀਂ-ਇਯਾਲੀ
Ad Position 24