28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੰਘਣੀ ਧੁੰਦ 'ਚ ਪਾਕਿ ਤੋਂ ਡਰੋਨ ਨੇ ਭਾਰਤੀ ਖੇਤਰ 'ਚ ਸੁੱਟੀ 60 ਕਰੋੜ ਦੀ ਹੈਰੋਇਨ ਬਰਾਮਦ <br/>

Ad Position 21
No active advertisement
ਅਜੀਤ ਡੈਸਕ 23-12-2025

ਅਟਾਰੀ ਸਰਹੱਦ (ਅੰਮਿ੍ਤਸਰ), 22 ਦਸੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਪੰਜਾਬ ਪੁਲਿਸ ਦੇ ਵਿਭਾਗ ਏ.ਐਨ.ਟੀ.ਐਫ. ਅਤੇ ਬੀ.ਐਸ.ਐਫ. ਦੇ ਸਾਂਝੇ ਆਪੇ੍ਰਸ਼ਨ ਨੂੰ ਦੇਰ ਰਾਤ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪਾਕਿਸਤਾਨ ਵਾਲੇ ਪਾਸਿਉਂ ਸੰਘਣੀ ਧੁੰਦ ਵਿਚ ਭਾਰਤੀ ਖੇਤਰ ਅੰਦਰ ਆ ਕੇ ਡਿੱਗਾ ਵੱਡਾ ਡਰੋਨ ਜਿਸ ਨੂੰ ਏ.ਐਨ.ਟੀ.ਐਫ. ਦੇ ਅਧਿਕਾਰੀਆਂ ਵਲੋਂ ਫੜ ਕੇ ਉਸ ਨਾਲ ਲਪੇਟ ਕੇ ਪਾਕਿਸਤਾਨੀ ਤਸਕਰਾਂ ਵਲੋਂ ਭੇਜੀ 60 ਕਰੋੜ ਦੇ ਕਰੀਬ 12 ਕਿੱਲੋ ਹੈਰੋਇਨ ਨੂੰ ਫੜ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ | ਸਰਹੱਦੀ ਪਿੰਡ ਸ਼ਹੂਰਾ ਡੱਲੇਕੇ ਨਜ਼ਦੀਕ ਅਟਾਰੀ ਸਰਹੱਦ ਦੇ ਕੋਲ ਬੀਤੀ ਦੇਰ ਰਾਤ ਸੰਗਲੀ ਧੁੰਦ ਦਾ ਫ਼ਾਇਦਾ ਉਠਾਉਂਦਿਆਂ ਪਾਕਿਸਤਾਨੀ ਤਸਕਰਾਂ ਤੇ ਭਾਰਤੀ ਤਸਕਰਾਂ ਵਲੋਂ ਸਾਂਝੇ ਤੌਰ 'ਤੇ ਇਹ ਡਰੋਨ ਇਸ ਪਿੰਡ ਦੇ ਨਜ਼ਦੀਕ ਪਾਕਿਸਤਾਨ ਵਲੇ ਵਾਲੇ ਪਾਸਿਉਂ 12 ਕਿੱਲੋ ਦੇ ਕਰੀਬ ਦੀ ਹੈਰੋਇਨ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 60 ਕਰੋੜ ਰੁਪਏ ਬਣਦੀ ਹੈ ਉਸ ਨੂੰ ਮੰਗਵਾਇਆ ਗਿਆ ਸੀ | ਪਾਕਿਸਤਾਨੀ ਤਸਕਰਾਂ ਵਲੋਂ ਪੀਲੇ ਰੰਗ ਦੀ ਮਜ਼ਬੂਤ ਟੇਪ ਦੇ ਨਾਲ-ਨਾਲ ਲਪੇਟੇ ਬਾਈ ਪੈਕਟ ਜਿਸ ਦਾ ਵਜ਼ਨ ਕਰੀਬ 12 ਕਿੱਲੋ ਦੇ ਕਰੀਬ ਹੈ ਨੂੰ ਮੌਕੇ 'ਤੇ ਹੀ ਪਾਕਿਸਤਾਨ ਤੋਂ ਭਾਰਤੀ ਖੇਤਰ ਅੰਦਰ ਡਿੱਗਣ ਤੇ ਬਰਾਮਦ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਨੇੜੇ ਫੈਕਟਰੀ 'ਚ ਵੱਡਾ ਹਾਦਸਾ 3 ਮਜ਼ਦੂਰ ਔਰਤਾਂ ਦੀ ਮੌਤ-5 ਜ਼ਖ਼ਮੀ <br/> ਅਗਲੀ ਖ਼ਬਰ ਤੋਸ਼ਾਖ਼ਾਨਾ ਮਾਮਲੇ 'ਚ ਪਾਕਿ ਦੇ ਕਈ ਪ੍ਰਧਾਨ ਮੰਤਰੀਆਂ, ਰਾਸ਼ਟਰਪਤੀਆਂ ਤੇ ਜਨਰਲਾਂ ਦੇ ਨਾਂਅ ਆ ਚੁੱਕੇ ਸਾਹਮਣੇ <br/>...
Ad Position 24