28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

'ਕਮਲ ਭਾਬੀ ਕਤਲ ਕਾਂਡ' ਅੰਮਿ੍ਤਪਾਲ ਸਿੰਘ ਮਹਿਰੋਂ ਤੇ ਉਸ ਦੇ ਸਾਥੀ ਨੂੰ ਮਹੀਨੇ ਅੰਦਰ ਆਤਮ ਸਮਰਪਣ ਕਰਨ ਦੇ ਹੁਕਮ <br/>

Ad Position 21
No active advertisement
ਅਜੀਤ ਡੈਸਕ 24-12-2025

ਪੁਲਿਸ ਨੇ ਘਰਾਂ 'ਤੇ ਲਗਾਏ ਅਦਾਲਤੀ ਨੋਟਿਸ
ਬਠਿੰਡਾ, 23 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਸੋਸ਼ਲ ਮੀਡੀਆ 'ਤੇ ਮਸ਼ਹੂਰ ਰਹੀ ਕਮਲ ਭਾਬੀ ਉਰਫ਼ ਕੰਚਨ ਕੁਮਾਰੀ ਕਤਲ ਕਾਂਡ 'ਚ ਮੁੱਖ ਤੌਰ 'ਤੇ ਲੋੜੀਂਦੇ ਅੰਮਿ੍ਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ ਅਦਾਲਤ ਨੇ ਇਕ ਮਹੀਨੇ ਅੰਦਰ ਆਤਮ ਸਮਰਪਣ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਦੀ ਕਾਪੀਆਂ ਬਠਿੰਡਾ ਪੁਲਿਸ ਨੇ ਮਹਿਰੋਂ ਅਤੇ ਰਣਜੀਤ ਦੇ ਘਰਾਂ ਮੂਹਰੇ ਲਗਾ ਦਿੱਤੀਆਂ ਹਨ | ਇਸ ਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਥਾਣਾ ਕੈਂਟ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਕਮਲ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਮਾਮਲੇ 'ਚ ਬੀਤੇ ਕੱਲ੍ਹ ਬਠਿੰਡਾ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਲੋਂ ਸੁਣਵਾਈ ਉਪਰੰਤ ਇਸ ਮਾਮਲੇ ਦੇ ਕਥਿਤ ਮੁੱਖ ਦੋਸ਼ੀ ਅੰਮਿ੍ਤਪਾਲ ਸਿੰਘ ਮਹਿਰੋਂ ਅਤੇ ਉਸ ਨੂੰ ਕਤਲ ਬਾਅਦ ਵਿਦੇਸ਼ ਭੱਜਣ 'ਚ ਮਦਦ ਕਰਨ ਵਾਲੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ ਆਤਮ ਸਮਰਪਣ ਕਰਨ ਲਈ 30 ਦਿਨਾਂ ਦਾ ਨੋਟਿਸ ਜਾਰੀ ਕੀਤਾ ਹੈ, ਜਿਸ ਦੀਆਂ ਕਾਪੀਆਂ ਮਹਿਰੋਂ ਦੇ ਪਿੰਡ ਮਹਿਰੋਂ (ਮੋਗਾ) ਵਿਖੇ ਸਥਿਤ ਘਰ ਅਤੇ ਰਣਜੀਤ ਸਿੰਘ ਦੇ ਪਿੰਡ ਸੋਹਲ (ਤਰਨਤਾਰਨ) ਵਿਖੇ ਸਥਿਤ ਘਰ ਮੂਹਰੇ ਲਗਾ ਦਿੱਤੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਸ਼ਹਾਦਤ ਨੂੰ ਸਮਰਪ... ਅਗਲੀ ਖ਼ਬਰ ਬੀ.ਐੱਡ. ਦੇ ਆਧਾਰ 'ਤੇ ਭਰਤੀ ਹੋਏ ਸੂਬੇ ਦੇ ਹਜ਼ਾਰਾਂ ਅਧਿਆਪਕਾਂ 'ਤੇ ਹੁਣ 'ਬਿ੍ਜ ਕੋਰਸ' ਕਰਨ ਦੀ ਸ਼ਰਤ ਥੋਪੀ <br/>
Ad Position 24