ਆਈ.ਟੀ.ਆਈ. ਬਾਬਾ ਬਕਾਲਾ ਸਾਹਿਬ ਦਾ ਨਾਮ 'ਭਾਈ ਜੈਤਾ ਜੀ' ਦੇ ਨਾਂਅ 'ਤੇ ਰੱਖਿਆ ਜਾਵੇਗਾ-ਹਰਭਜਨ ਸਿੰਘ ਈ.ਟੀ.ਓ.
ਬਾਬਾ ਬਕਾਲਾ ਸਾਹਿਬ (ਅੰਮਿ੍ਤਸਰ), 23 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਜਾਬ ਸਰਕਾਰ ਵਲੋਂ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਤਿਹਾਸਕ ਨਗਰ ਸ੍ਰੀ ਬਾਬਾ ਬਕਾਲਾ ਸਾਹਿਬ ਉਹ ਪਵਿੱਤਰ ਧਰਤੀ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਬਾ ਸਮਾਂ ਤਪ ਕੀਤਾ | ਉਨ੍ਹਾਂ ਕਿਹਾ ਕਿ ਅੱਜ ਇਸ ਪਵਿੱਤਰ ਧਰਤੀ 'ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਆਉਣ ਵਾਲੇ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਕੀਤਾ ਹੈ | ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਸਥਾਨਕ ਆਈ.ਟੀ.ਆਈ. ਬਾਬਾ ਬਕਾਲਾ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਮਨਜ਼ੂਰ ਕਰਵਾ ਕੇ ਇਸ ਦਾ ਨਾਮ 'ਭਾਈ ਜੈਤਾ ਜੀ' ਦੇ ਨਾਂਅ 'ਤੇ ਰੱਖਿਆ ਜਾਵੇਗਾ | ਇਸ ਮੌਕੇ ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਜੈਤਾ ਜੀ ਵਰਗੀ ਸ਼ਹੀਦੀ ਇਤਿਹਾਸ ਵਿਚ ਕਿਤੇ ਵੀ ਨਹੀਂ ਮਿਲ ਸਕਦੀ | ਸਮਾਗਮ ਨੂੰ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ ਅਤੇ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਅਮਨਪ੍ਰੀਤ ਸਿੰਘ ਨੇ ਆਪਣੀ ਟੀਮ ਨਾਲ ਸੇਵਾ ਕਰਕੇ ਸਮਾਗਮ ਨੇਪਰੇ ਚਾੜਿਆ | ਇਸ ਮੌਕੇ ਮੈਡਮ ਸੁਹਿੰਦਰਬੀਰ ਕੌਰ ਈ.ਟੀ.ਓ, ਚੇਅਰਮੈਨ ਐਸ.ਸੀ. ਲੈਂਡ ਕਾਰਪੋਰੇਸ਼ਨ ਰਵਿੰਦਰ ਹੰਸ, ਚੇਅਰਮੈਨ ਰਾਮਗੜ੍ਹੀਆ ਵੈਲਫੇਅਰ ਸ੍ਰੀ ਸਤਪਾਲ ਸੋਖੀ, ਡਾ. ਇੰਦਰਪਾਲ ਸਿੰਘ, ਸੁਖਚੈਨ ਸਿੰਘ, ਮੈਡਮ ਸੁਨੈਨਾ ਰੰਧਾਵਾ, ਕਮਾਂਡੈਂਟ ਜਸਕਰਨ ਸਿੰਘ, ਸਤਨਾਮ ਸਿੰਘ ਮਠਾਰੂ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ, ਐਸ.ਡੀ.ਐਮ. ਅਮਨਪ੍ਰੀਤ ਸਿੰਘ, ਤਹਿਸੀਲਦਾਰ ਮੈਡਮ ਰੌਬਿਨਜੀਤ ਕੌਰ, ਨਾਇਬ ਤਹਿਸੀਲਦਾਰ ਮੈਡਮ ਮਨੀ ਮਹਾਜਨ, ਨਾਇਬ ਤਹਿਸੀਲਦਾਰ ਰਣਜੀਤ ਸਿੰਘ ਤਰਸਿੱਕਾ, ਸ਼ੇਰ ਜੰਗ ਸਿੰਘ ਹੁੰਦਲ ਡੀ.ਪੀ.ਆਰ.ਓ., ਅਨਿਲ ਚੌਪੜਾ ਈ.ਓ. ਬਾਬਾ ਬਕਾਲਾ ਤੋਂ ਇਲਾਵਾ ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਸੰਜੀਵ ਭੰਡਾਰੀ ਸੰਗਠਨ ਇੰਚਾਰਜ, ਕਮਲੇਸ਼ ਰਾਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਬਿਆਸ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ ਮੀਆਂਵਿੰਡ, ਕੁਲਦੀਪ ਸਿੰਘ ਮਥਰੇਵਾਲ, ਬਲਾਕ ਪ੍ਰਧਾਨ ਸਰਵਣ ਸਿੰਘ ਬਲਸਰਾਏ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਚੇਅਰਮੈਨ ਗੁਰਦੇਵ ਸਿੰਘ ਆੜ੍ਹਤੀ, ਸਰਪੰਚ ਹਰਜਿੰਦਰ ਸਿੰਘ ਟੌਂਗ, ਤੇਜਿੰਦਰ ਸਿੰਘ ਬੱਲ ਸਰਪੰਚ ਰਾਜਪੁਰ, ਤੇਜਵੰਤ ਸਿੰਘ ਬੱਲ, ਡਾ: ਸੋਹਣ ਸਿੰਘ ਐੱਮ.ਪੀ., ਸਰਪੰਚ ਮਿੱਠੂ ਧੂਲਕਾ, ਸਰਪੰਚ ਸੁਰਿੰੰਦਰ ਸਿੰਘ ਕੰਗ ਬੁਟਾਰੀ ਸਟੇਸ਼ਨ, ਸਰਪੰਚ ਜਰਨੈਲ ਸਿੰਘ ਬੁਟਾਰੀ, ਸਰਪੰਚ ਗੁਰਜੀਤ ਸਿੰਘ ਫੱਤੂਵਾਲ, ਸਰਪੰਚ ਦਲਜੀਤ ਸਿੰਘ ਸ਼ਾਹ ਜੋਧੇ, ਸੰਦੀਪ ਸਿੰਘ ਵਿਰਦੀ ਬੁੱਢਾ ਥੇਹ, ਸਰਪੰਚ ਜਤਿੰਦਰ ਸਿੰਘ ਜੋਤੀ ਦੌਲ਼ੋ ਨੰਗਲ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸਰਪੰਚ ਗੁਰਪ੍ਰੀਤ ਸਿੰਘ ਉੱਪਲ, ਸਰਪੰਚ ਪਰਦੀਪ ਸਿੰਘ ਬੋਦੇਵਾਲ, ਸਰਪੰਚ ਬਲਵਿੰਦਰ ਸਿੰਘ ਸਕਿਆਂਵਾਲੀ, ਕੁਲਦੀਪ ਸਿੰਘ ਛੱਜਲਵੱਡੀ, ਰਾਜਿੰਦਰ ਸਿੰਘ ਸਹੋਤਾ, ਸਰਪੰੰਚ ਜੋਧਾ ਸਿੰਘ ਛਾਪਿਆਂਵਾਲੀ, ਹੀਰਾ ਸਿੰਘ ਭੱਠੇੇ ਵਾਲੇ, ਸਵਿੰਦਰ ਸਿੰਘ ਛੱਜਲਵੱਡੀ, ਸਰਪੰਚ ਗੁਰਪ੍ਰੀਤ ਸਿੰਘ ਬੂਲੇ ਨੰਗਲ, ਮਾ: ਹਰਿੰਦਰ ਸਿੰਘ ਪੱਲ੍ਹਾ, ਪ੍ਰਧਾਨ ਬਲਜੀਤ ਕੌਰ ਪੱਲ੍ਹਾ, ਨਿਰਮਲ ਸਿੰਘ ਬੇਦਾਦਪੁਰ, ਸਰਪੰਚ ਲਖਵਿੰਦਰ ਸਿੰਘ ਪੱਪੂ ਟਪਿਆਲਾ, ਵਿਸ਼ਾਲ ਮੰਨਣ ਮੀਡੀਆ ਇੰਚਾਰਜ, ਜੋਗਬੀਰ ਸਿੰਘ ਟੌਂਗ, ਲੱਖਾ ਸਿੰਘ ਚੱਕੀ ਵਾਲੇ ਠੱਠੀਆਂ, ਰਾਜਿੰਦਰ ਸਿੰਘ ਸਹੋਤਾ, ਸਰਪੰਚ ਬਿਕਰਮ ਸਿੰਘ ਖਾਨਪੁਰ, ਗੁਰਮੁੱਖ ਸਿੰਘ ਸਠਿਆਲਾ, ਗੁਰਬਿੰਦਰ ਸਿੰਘ ਸਾਬੀ ਨਮਾਜੀ, ਜਗਬੀਰ ਸਿੰਘ ਸਰਪੰਚ ਸਰਾਂ ਤਲਵੰਡੀ, ਸਰਪੰਚ ਸਰਵਿੰਦਰ ਸਿੰਘ ਸੁਧਾਰ, ਸਰਪੰਚ ਸ਼ਰਨਜੀਤ ਸਿੰਘ ਕੋਟ ਮਹਿਤਾਬ, ਸਰਪੰਚ ਜੋਬਨ ਸ਼ਾਹ ਮੱਦ, ਸਰਪੰਚ ਜਸਕਰਨਦੀਪ ਸਿੰਘ ਰਤਨਗੜ੍ਹ, ਸਰਪੰਚ ਮਨੋਹਰ ਸਿੰਘ ਖੋਜਕੀਪੁਰ, ਸਰਪੰਚ ਕੰਵਲਜੀਤ ਸਿੰਘ ਭੋਰਛੀ, ਸਰਪੰਚ ਜਸਪਾਲ ਸਿੰਘ ਨਰਿੰਜਣਪੁਰ, ਡਾ: ਸਰਬਜੀਤ ਸਿੰਘ ਧੂਲ਼ਕਾ, ਸਰਪੰਚ ਵੱਸਣ ਸਿੰਘ ਲੱਖੂਵਾਲ, ਸਰਪੰਚ ਗੁਰਪ੍ਰੀਤ ਸਿੰਘ ਗੱਗੜਭਾਣਾ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਪੰਚ, ਸਰਪੰਚ ਵੀ ਮੌਜੂਦ ਸਨ |
ਪੰਜਾਬ ਸਰਕਾਰ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਸ਼ਹਾਦਤ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ <br/>
ਅਜੀਤ ਡੈਸਕ
24-12-2025