28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪਾਕਿ ਤੋਂ ਡਰੋਨ ਰਾਹੀਂ ਭੇਜੀ 12 ਕਿਲੋਗ੍ਰਾਮ ਹੈਰੋਇਨ ਬਰਾਮਦ

Ad Position 21
No active advertisement
ਅਜੀਤ ਡੈਸਕ 24-12-2025
ਅੰਮਿ੍ਤਸਰ, 23 ਦਸੰਬਰ (ਰੇਸ਼ਮ ਸਿੰਘ)-ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਬਾਰਡਰ ਰੇਂਜ ਵਲੋਂ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਤਾਲਮੇਲ ਨਾਲ ਪਿੰਡ ਡਾਲੇਕੇ (ਲੋਪੋਕੇ) ਅੰਮਿ੍ਤਸਰ ਨੇੜਿਓਾ ਲਗਭਗ 12.050 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਇਹ ਜਾਣਕਾਰੀ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਨੇ ਦਿੱਤੀ | ਜਿਨ੍ਹਾਂ ਦੱਸਿਆ ਕਿ ਪਛਾਣੇ ਗਏ ਸੰਵੇਦਨਸ਼ੀਲ ਸਥਾਨਾਂ ਦੀ ਨਿਯਮਤ ਗਸ਼ਤ ਦੌਰਾਨ ਡਾਲੇਕੇ ਪਿੰਡ ਦੇ ਖੇਤਰ ਨੇੜੇ ਖੇਤਾਂ ਵਿਚ ਡਰੋਨ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ | ਐੱਸ.ਪੀ. ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਏ.ਐਨ.ਟੀ.ਐਫ. ਦੀਆਂ ਸਾਂਝੀਆਂ ਟੀਮਾਂ ਨੇ ਸ਼ੱਕੀ ਸਥਾਨ ਦੀ ਯੋਜਨਾਬੱਧ ਤਲਾਸ਼ੀ ਲਈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਿੰਡ ਡਾਲੇਕੇ ਨੇੜਿਓਾ ਖੇਤਾਂ ਵਿਚੋਂ ਹੈਰੋਇਨ ਦੀ ਇਕ ਖੇਪ ਬਰਾਮਦ ਕੀਤੀ ਗਈ | ਇਸ ਸੰਬੰਧੀ ਥਾਣਾ ਏ.ਐੱਨ.ਟੀ.ਐਫ. ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਸਰਕਾਰ ਇਮਰਾਨ ਖ਼ਾਨ ਦੀ ਪਾਰਟੀ ਨਾਲ ਗੱਲਬਾਤ ਲਈ ਤਿਆਰ-ਸ਼ਾਹਬਾਜ਼ ਸ਼ਰੀਫ਼ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਸ਼ਹਾਦਤ ਨੂੰ ਸਮਰਪ...
Ad Position 24