ਨਵੀਂ ਦਿੱਲੀ, 23 ਦਸੰਬਰ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ 'ਤੇ ਸੰਵਿਧਾਨ ਨੂੰ ਕਮਜ਼ੋਰ ਕਰਨ ਅਤੇ ਲੋਕਤਤੰਤਿ੍ਕ ਸੰਸਥਾਵਾਂ 'ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ | ਜਰਮਨੀ ਦੇ ਦੌਰੇ 'ਤੇ ਗਏ ਰਾਹੁਲ ਗਾਂਧੀ ਨੇ ਹਰਟੀ ਸਕੂਲ 'ਚ ਇਕ ਸਮਾਗਮ 'ਚ ਬੋਲਦੇ ਹੋਏ ਕਿਹਾ ਕਿ ਭਾਜਪਾ ਅਜਿਹੀ ਸਿਆਸਤ ਕਰ ਰਹੀ ਹੈ, ਜੋ ਸਾਰੇ ਨਾਗਰਿਕਾਂ ਨੂੰ ਬਰਾਬਰ ਦਾ ਹੱਕ ਦੇਣ ਵਾਲੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਦਿਸ਼ਾ 'ਚ ਲੈ ਜਾਂਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਦੇਸ਼ ਦੇ ਸੰਸਥਾਗਤ ਢਾਂਚੇ 'ਤੇ ਭਾਜਪਾ ਦਾ ਕਬਜ਼ਾ ਹੋ ਚੁੱਕਾ ਹੈ ਅਤੇ ਜਾਂਚ ਏਜੰਸੀਆਂ ਦਾ ਸਿਆਸੀ ਹਥਿਆਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਭਾਰਤ ਦੀਆਂ ਸੰਸਥਾਵਾਂ ਨੂੰ ਆਪਣੀ ਨਿੱਜੀ ਸੰਪਤੀ ਵਾਂਗ ਵੇਖਦੀ ਹੈ ਅਤੇ ਇਸਦੀ ਵਰਤੋਂ ਸਿਆਸੀ ਤਾਕਤ ਵਧਾਉਣ ਲਈ ਕਰਦੀ ਹੈ | ਉਨ੍ਹਾਂ ਕਿਹਾ ਕਿ ਭਾਰਤ 'ਚ ਅਜਿਹਾ ਮਾਹੌਲ ਬਣ ਗਿਆ ਹੈ, ਜਿਥੇ ਸੰਸਥਾਵਾਂ ਉਹ ਭੂਮਿਕਾ ਨਹੀਂ ਨਿਭਾਅ ਪਾ ਰਹੀਆਂ, ਜਿਸ ਲਈ ਉਨ੍ਹਾਂ ਨੂੰ ਬਣਾਇਆ ਗਿਆ ਸੀ |
ਵਿਰੋਧੀ ਧਿਰਾਂ ਨੂੰ ਤਲਾਸ਼ਣੇ ਹੋਣਗੇ ਨਵੇਂ ਰਸਤੇ
ਉਨ੍ਹਾਂ ਕਿਹਾ ਕਿ ਅਸੀਂ ਵਿਰੋਧੀ ਧਿਰਾਂ ਇਕ ਅਜਿਹੀ ਵਿਵਸਥਾ ਬਣਾਵਾਂਗੇ ਜੋ ਸਫ਼ਲ ਹੋਏਗੀ | ਰਾਹੁਲ ਗਾਂਧੀ ਨੇ 'ਵੋਟ ਚੋਰੀ' ਦੇ ਦੋਸ਼ ਨੂੰ ਵੀ ਦੁਹਰਾਉਂਦਿਆਂ ਕਿਹਾ ਕਿ ਹਰਿਆਣਾ ਚੋਣਾਂ 'ਚ ਵੀ ਕਾਂਗਰਸ ਦੀ ਜਿੱਤ ਹੋਈ ਸੀ ਪਰ ਭਾਜਪਾ ਨੇ ਜਨਾਦੇਸ਼ ਚੋਰੀ ਕਰ ਲਿਆ | ਉਨ੍ਹਾਂ ਇਹ ਵੀ ਕਿਹਾ ਕਿ ਮਹਾਰਾਸ਼ਟਰ ਚੋਣਾਂ ਵੀ ਨਿਰਪੱਖ ਨਹੀਂ ਸੀ |
ਲੋਕਤੰਤਰ 'ਤੇ ਹੋ ਰਹੇ ਹਮਲੇ, ਵਿਰੋਧੀ ਧਿਰਾਂ ਨੂੰ ਕਰਨਾ ਹੋਵੇਗਾ ਮੁਕਾਬਲਾ-ਰਾਹੁਲ ਗਾਂਧੀ <br/>
ਅਜੀਤ ਡੈਸਕ
24-12-2025