ਐਚ-1ਬੀ ਪਟੀਸ਼ਨਾਂ ਦੀ ਚੋਣ ਪ੍ਰਣਾਲੀ ਬਦਲੀ <br/>
ਅਜੀਤ ਡੈਸਕ
24-12-2025
ਜੇ.ਡੀ. ਵੈਂਸ ਨੇ ਈਸਾਈ ਪਛਾਣ ਨੂੰ ਐਚ-1ਬੀ ਵੀਜ਼ਾ ਨਾਲ ਜੋੜਿਆ
ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਕਿ ਅਮਰੀਕਾ ਦੀ 'ਸੱਚੀ' ਈਸਾਈ ਪਛਾਣ ਸਿਰਫ਼ ਅਣਜੰਮੇ ਬੱਚਿਆਂ ਦੀ ਰੱਖਿਆ ਤੱਕ ਸੀਮਤ ਨਹੀਂ ਹੈ, ਸਗੋਂ ਇਹ ਸਿੱਧੇ ਤÏਰ 'ਤੇ ਅਮਰੀਕੀ ਨÏਕਰੀਆਂ ਤੇ ਐਚ-1ਬੀ ਵੀਜ਼ਾ ਨਾਲ ਵੀ ਜੁੜੀ ਹੋਈ ਹੈ | ਉਨ੍ਹਾਂ ਕਿਹਾ ਕਿ ਕੰਪਨੀਆਂ ਦਾ ਸਸਤੀ ਮਜ਼ਦੂਰੀ ਲਈ ਦੂਜੇ ਦੇਸ਼ਾਂ ਵੱਲ ਮੁੜਨਾ ਗਲਤ ਹੈ | ਵੈਂਸ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਐਚ-1ਬੀ ਵੀਜ਼ਾ ਨੂੰ ਸੀਮਤ ਕਰਨ ਲਈ ਕਦਮ ਚੁੱਕੇ ਹਨ ਕਿਉਂਕਿ ਇਹ ਅਮਰੀਕੀ ਕਾਮਿਆਂ ਨੂੰ ਬਾਈਪਾਸ ਕਰਕੇ ਸਸਤੀ ਵਿਦੇਸ਼ੀ ਮਜ਼ਦੂਰੀ ਨੂੰ ਉਤਸ਼ਾਹਿਤ ਕਰਦੀ ਹੈ |