10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਾਂਗਰਸ ਦੇ ਕਈ ਸੀਨੀਅਰ ਆਗੂ ਭਾਜਪਾ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 25-12-2025
ਚੰਡੀਗੜ੍ਹ, 24 ਦਸੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੀ ਸਿਆਸਤ 'ਚ ਅੱਜ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ | ਪਾਰਟੀ ਦੇ ਕਈ ਸੀਨੀਅਰ ਆਗੂਆਂ ਅਤੇ ਸਰਗਰਮ ਵਰਕਰਾਂ ਨੇ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ | ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੀ ਮੌਜੂਦਗੀ 'ਚ ਨਵੇਂ ਆਗੂਆਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਗਈ | ਪੰਜਾਬ ਭਾਜਪਾ 'ਚ ਸ਼ਾਮਿਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਨੀਤੀਆਂ ਅਤੇ ਵਿਚਾਰਧਾਰਾ ਪ੍ਰਤੀ ਵਧਦਾ ਭਰੋਸਾ ਦਰਸਾਉਂਦਾ ਹੈ ਕਿ ਪੰਜਾਬ ਵਿਚ ਭਾਜਪਾ ਦੀ ਸਵੀਕਾਰਤਾ ਅਤੇ ਤਾਕਤ ਲਗਾਤਾਰ ਵਧ ਰਹੀ ਹੈ | ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਣ ਵਾਲੇ ਆਗੂਆਂ 'ਚ ਅਸ਼ਵਨੀ ਕੁਮਾਰ ਸ਼ਰਮਾ (ਇੰਟਕ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ, ਪੰਜਾਬ ਲੇਬਰ ਅਤੇ ਰੁਜ਼ਗਾਰ ਸੈੱਲ), ਮੋਤੀ ਲਾਲ (ਸਾਬਕਾ ਵਿਧਾਇਕ ਉਮੀਦਵਾਰ, ਮੀਤ ਪ੍ਰਧਾਨ, ਪੰਜਾਬ ਇੰਟਕ), ਅਨਿਲ ਕੁਮਾਰ ਰਾਜਾ (ਬਲਾਕ ਪ੍ਰਧਾਨ, ਯੂਥ ਕਾਂਗਰਸ, ਛੇਹਰਟਾ), ਪਿ੍ੰਸ ਧਾਮੀ (ਪ੍ਰਧਾਨ, ਪੰਜਾਬ ਬ੍ਰਾਹਮਣ ਮੰਚ), ਮੱਟੂ ਕੋਹਲੀ (ਜਲੰਧਰ), ਅਵਤਾਰ ਸਿੰਘ (ਸਾਬਕਾ ਫ਼ੌਜੀ), ਅੰਕੁਰ ਸ਼ਰਮਾ, ਅਜੈਪਾਲ ਸਿੰਘ, ਐਡਵੋਕੇਟ ਨਿਤੀਸ਼ ਮਹਾਜਨ, ਰਾਹੁਲ ਘਨੋਤਰਾ, ਰਾਹੁਲ ਸ਼ਰਮਾ ਅਤੇ ਅਨਮੋਲ ਬਜਾਜ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਨੇ ਬੁਸ਼ਰਾ ਬੀਬੀ ਦੀ ਸਥਿਤੀ 'ਤੇ ਪ੍ਰਗਟਾਈ ਚਿੰਤਾ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸਿਆਸੀ ਹਿੱਤਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਪੰਥ ਕਦੇ ਪ੍ਰਵਾਨ ਨਹੀਂ ਕਰੇਗਾ-ਸ਼੍ਰੋਮਣ...
Ad Position 24