02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੇਂਗਰ ਦੀ ਜੇਲ੍ਹ ਦੀ ਸਜ਼ਾ ਮੁਅੱਤਲ ਕਰਨ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗੀ ਪੀੜਤਾ ਫ਼ੈਸਲੇ ਨੂੰ ਆਪਣੇ ਪਰਿਵਾਰ ਲਈ ਮੌਤ ਕਰਾਰ ਦਿੱਤਾ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਉਨਾਓ/ਬਲੀਆ (ਯੂ.ਪੀ.), 24 ਦਸੰਬਰ (ਏਜੰਸੀ)-2017 ਦੇ ਉਨਾਓ ਜਬਰ ਜਨਾਹ ਮਾਮਲੇ ਦੀ ਪੀੜਤਾ ਨੇ ਦਿੱਲੀ ਹਾਈ ਕੋਰਟ ਵਲੋਂ ਭਾਜਪਾ ਦੇ ਕੱਢੇ ਗਏ ਨੇਤਾ ਕੁਲਦੀਪ ਸਿੰਘ ਸੇਂਗਰ ਦੀ ਜੇਲ੍ਹ ਦੀ ਸਜ਼ਾ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਆਪਣੇ ਪਰਿਵਾਰ ਲਈ 'ਕਾਲ' (ਮੌਤ) ਕਰਾਰ ਦਿੱਤਾ ਅਤੇ ਕਿਹਾ ਕਿ ਉਹ ਇਸ ਫੈਸਲੇ ਵਿਰੁੱਧ ਸੁਪਰੀਮ ਕੋਰਟ ਜਾਵੇਗੀ | ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਸੇਂਗਰ ਦੀ ਸਜ਼ਾ ਮੁਅੱਤਲ ਕਰ ਦਿੱਤੀ ਜੋ ਕਿ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਦਸੰਬਰ 2019 'ਚ ਇਕ ਹੇਠਲੀ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਜਾਣ ਦੇ ਵਿਰੁੱਧ ਉਸ ਦੀ ਅਪੀਲ 'ਤੇ ਫ਼ੈਸਲਾ ਆਉਣ ਤੱਕ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ | ਆਪਣੇ ਆਦੇਸ਼ 'ਚ ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਕਿ ਸੇਂਗਰ ਪੀੜਤਾ ਦੇ ਘਰ ਦੇ 5 ਕਿਲੋਮੀਟਰ ਦੇ ਘੇਰੇ 'ਚ ਨਹੀਂ ਆਵੇਗਾ ਅਤੇ ਪੀੜਤਾ ਜਾਂ ਉਸ ਦੀ ਮਾਂ ਨੂੰ ਧਮਕੀ ਨਹੀਂ ਦੇਵੇਗਾ | ਇਹ ਵੀ ਕਿਹਾ ਕਿ ਸ਼ਰਤਾਂ ਦੀ ਉਲੰਘਣਾ ਕਰਨ 'ਤੇ ਜ਼ਮਾਨਤ ਆਪਣੇ ਆਪ ਰੱਦ ਹੋ ਜਾਵੇਗੀ | ਹਾਲਾਂਕਿ, ਸੇਂਗਰ ਜੇਲ੍ਹ 'ਚ ਹੀ ਰਹੇਗਾ ਕਿਉਂਕਿ ਉਹ ਪੀੜਤਾ ਦੇ ਪਿਤਾ ਦੀ ਹਿਰਾਸਤ ਵਿਚ ਮÏਤ ਦੇ ਮਾਮਲੇ 'ਚ ਵੀ 10 ਸਾਲ ਦੀ ਕੈਦ ਕੱਟ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਅਨਿਲ ਅੰਬਾਨੀ ਨੂੰ ਰਾਹਤ ਅਗਲੀ ਖ਼ਬਰ ਕਿਸ ਦੇ ਫਾਇਦੇ ਲਈ ਅਰਾਵਲੀ ਦੀ ਗ਼ਲਤ ਪਰਿਭਾਸ਼ਾ 'ਤੇ ਅੜੀ ਹੈ ਸਰਕਾਰ-ਕਾਂਗਰਸ
Ad Position 24