ਮੋਗਾ/ਸਮਾਲਸਰ, 25 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਜੰਟ ਸਿੰਘ ਕਲਸੀ)-ਇੰਟਰਨੈਸ਼ਨਲ ਪੰਥਕ ਦਲ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਿੰਡ ਰੋਡੇ ਤੋਂ 28 ਸਤੰਬਰ ਨੂੰ ਸ਼ੁਰੂ ਕੀਤੀ ਗਈ 40 ਨਗਰ ਕੀਰਤਨਾਂ ਦੀ ਲੜੀ ਦਾ ਆਖ਼ਰੀ 40ਵਾਂ ਵਿਸ਼ਾਲ ਨਗਰ ਕੀਰਤਨ ਅੱਜ ਵੀਹਵੀਂ ਸਦੀ ਦੇ ਮਹਾਨ ਸਿੱਖ ਯੋਧੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਖ਼ਾਲਸਾ, ਪਿੰਡ ਰੋਡੇ ਤੋਂ ਅਰੰਭ ਹੋ ਕੇ ਸਮੁੱਚੇ ਨਗਰ ਰੋਡੇ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਸਜਾ ਕੇ ਸਮਾਪਤ ਕੀਤਾ ਗਿਆ | ਨਗਰ ਕੀਰਤਨ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਸੰਪੂਰਨ ਹੋਏ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਸਿੱਖ ਸੰਗਤਾਂ ਸਾਰਾ ਦਿਨ ਨਾਲ ਚੱਲਦਿਆਂ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰਦੀਆਂ ਹਾਜ਼ਰੀ ਭਰਦੀਆਂ ਰਹੀਆਂ | ਨਗਰ ਕੀਰਤਨ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੇ ਸੰਬੋਧਨ ਕਰਦਿਆਂ ਸਿੱਖ ਇਤਿਹਾਸ 'ਤੇ ਚਾਨਣਾ ਪਾਇਆ ਅਤੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਲਈ ਹਰ ਪਰਿਵਾਰ ਇਕ-ਇਕ ਜਪੁਜੀ ਸਾਹਿਬ ਦਾ ਪਾਠ ਰੋਜ਼ ਕਰੇ | ਇਨ੍ਹਾਂ ਨਗਰ ਕੀਰਤਨਾਂ 'ਚ ਭਾਈ ਹਰਚੰਦ ਸਿੰਘ ਚੱਕਰ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ, ਜਥੇਦਾਰ ਦਲੀਪ ਸਿੰਘ ਚਕਰ, ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਜਤਿੰਦਰ ਸਿੰਘ ਗੋਬਿੰਦ ਬਾਗ ਕਾਰਜਕਾਰੀ ਪ੍ਰਧਾਨ, ਬਾਬਾ ਸੱਜਣ ਸਿੰਘ ਬੜਾ ਸ਼ੇਰ, ਭਾਈ ਤਰਲੋਚਨ ਸਿੰਘ ਰੋਡੇ ਯੂ.ਐਸ.ਏ., ਭਾਈ ਹਰਪਾਲ ਸਿੰਘ ਰੋਡੇ, ਬਾਬਾ ਬਲਵਿੰਦਰ ਸਿੰਘ ਰੋਡੇ ਹੈੱਡ ਗ੍ਰੰਥੀ ਗੁਰਦੁਆਰਾ ਸੰਤ ਖ਼ਾਲਸਾ ਰੋਡੇ, ਭਾਈ ਹਰਦਿਆਲ ਸਿੰਘ ਰੋਡੇ, ਭਾਈ ਰਜਿੰਦਰ ਸਿੰਘ ਰਾਜਾ ਪ੍ਰਧਾਨ ਗੁਰਦਾਸਪੁਰ, ਭਾਈ ਜਗਸੀਰ ਸਿੰਘ ਰੋਡੇ ਸੀਨੀਅਰ ਮੀਤ ਪ੍ਰਧਾਨ, ਗਿਆਨੀ ਸੁਖਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਨੈਬ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਫ਼ਰੀਦਕੋਟ, ਭਾਈ ਬੂਟਾ ਸਿੰਘ ਮਲਕ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਬਾਬਾ ਸੁਰਿੰਦਰਪਾਲ ਸਿੰਘ ਹਵਾਸ, ਗੁਰਪ੍ਰੀਤ ਸਿੰਘ ਸੇਖਾ ਪ੍ਰਧਾਨ ਬਰਨਾਲਾ, ਗੁਰਤੇਜ ਸਿੰਘ ਭੈਣੀ, ਮੱਸਾ ਸਿੰਘ ਪ੍ਰਧਾਨ ਤਰਨ ਤਾਰਨ, ਭਾਈ ਵਜ਼ੀਰ ਸਿੰਘ, ਭਾਈ ਕਾਰਜ ਸਿੰਘ, ਮੈਨੇਜਰ ਸੁਖਜਿੰਦਰ ਸਿੰਘ ਫ਼ਰੀਦਕੋਟ, ਡਾ. ਗੋਮਾ ਸਿੰਘ, ਬਾਬਾ ਸਤਨਾਮ ਸਿੰਘ, ਭਾਈ ਮਲਕੀਤ ਸਿੰਘ ਜ਼ਿਲ੍ਹਾ ਪ੍ਰਧਾਨ, ਭਾਈ ਬਲਵੀਰ ਸਿੰਘ ਲੱਧਾ, ਗੁਰਪਿਆਰ ਸਿੰਘ, ਜੱਸਾ ਸਿੰਘ ਪ੍ਰਧਾਨ ਫੱਤਣ ਵਾਲਾ, ਭਾਈ ਦਇਆ ਸਿੰਘ ਅਲਗੋ ਕੋਠੀ, ਭਾਈ ਜਸਵੰਤ ਸਿੰਘ, ਬਲਜਿੰਦਰ ਸਿੰਘ ਗਗਨਾ ਸਰਪੰਚ ਰੋਡੇ, ਪਰਮਜੀਤ ਸਿੰਘ ਧੀਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਥੇਦਾਰ ਜੋਗਿੰਦਰ ਸਿੰਘ ਫਿਰੋਜ਼ਪੁਰ, ਹਰਪ੍ਰੀਤ ਸਿੰਘ ਰੋਡੇ ਪੰਚਾਇਤ ਮੈਂਬਰ, ਜਥੇਦਾਰ ਬੂਟਾ ਸਿੰਘ, ਅੰਮਿ੍ਤਪਾਲ ਸਿੰਘ ਛੱਜਾਂ ਵਾਲ, ਗੁਰਸੇਵਕ ਸਿੰਘ ਛੱਜਾਂ ਵਾਲ, ਮੁਕੰਦ ਸਿੰਘ ਚਕਰ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਅਮਨਦੀਪ ਸਿੰਘ, ਬਾਬਾ ਮਨਜੀਤ ਸਿੰਘ, ਬਾਬਾ ਸੁਖਦੇਵ ਸਿੰਘ, ਜਗਸੀਰ ਸਿੰਘ ਪੰਚਾਇਤ ਮੈਂਬਰ, ਗੁਰਜਿੰਦਰ ਸਿੰਘ ਪ੍ਰਧਾਨ, ਬਾਬਾ ਬੇਅੰਤ ਸਿੰਘ, ਬਾਬਾ ਲੱਖਾ ਸਿੰਘ ਪ੍ਰਬੰਧਕ ਬਾਬਾ ਗੁੱਦੜ ਜੀ, ਪ੍ਰਧਾਨ ਕਿਰਪਾਲ ਸਿੰਘ, ਡਾਕਟਰ ਬਬਲਾ, ਬਾਬਾ ਚਮਕੌਰ ਸਿੰਘ, ਬਾਬਾ ਛੱਤਾ ਸਿੰਘ ਰਜਾਦਾ ਪੱਤੀ, ਹਰਪ੍ਰੀਤ ਸਿੰਘ ਮੈਂਬਰ, ਤਾਰਾ ਸਿੰਘ ਸਰਪੰਚ, ਗੁਰਜੰਟ ਸਿੰਘ ਚਕਰ, ਕੁਲਦੀਪ ਸਿੰਘ ਡੱਲਾ, ਬੂਟਾ ਸਿੰਘ ਮਲਕ, ਹਰਕਿ੍ਸ਼ਨ ਸਿੰਘ ਕੋਠੇ ਜੀਵਾ, ਪ੍ਰਧਾਨ ਹਰਜਿੰਦਰ ਸਿੰਘ ਰੋਡੇ, ਕੇਵਲ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ ਰਾਇਆ ਪੱਤੀ, ਹਰਜਿੰਦਰ ਸਿੰਘ ਸਰਪੰਚ, ਸੰਜੀਵ ਕੁਮਾਰ ਬਿੱਟੂ, ਮਹਿੰਦਰ ਸਿੰਘ, ਪ੍ਰੀਤਮ ਸਿੰਘ, ਕਾਕਾ ਸਿੰਘ, ਇਕਬਾਲ ਸਿੰਘ, ਅਜੈਬ ਸਿੰਘ, ਨਵਦੀਪ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਇਨ੍ਹਾਂ ਸਾਰੇ ਸਮਾਗਮਾਂ ਵਿਚ ਸਟੇਜ ਦੀ ਸੇਵਾ ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਦੁਆਬਾ ਨੇ ਨਿਭਾਈ |
ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 40 ਨਗਰ ਕੀਰਤਨਾਂ ਦੀ ਲੜੀ ਪਿੰਡ ਰੋਡੇ ਵਿਖੇ ਸਮਾਪਤ <br/>
ਅਜੀਤ ਡੈਸਕ
26-12-2025