01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਦਿੱਲੀ 'ਚ 13 ਸਾਲ ਦੀ ਲੜਕੀ ਦਾ ਸੈਲੂਨ ਮਾਲਕ ਅਤੇ ਉਸ ਦੇ ਸਾਥੀ ਵਲੋਂ ਜਿਨਸੀ ਸ਼ੋਸ਼ਣ <br/>

Ad Position 21
No active advertisement
ਅਜੀਤ ਡੈਸਕ 26-12-2025
ਨਵੀਂ ਦਿੱਲੀ, 25 ਦਸੰਬਰ (ਮਿਸਰਦੀਪ ਭਾਟੀਆ)-ਦਿੱਲੀ ਦੇ ਆਊਟਰ ਨੌਰਥ ਡਿਸਟਿ੍ਕਟ ਪੁਲਿਸ ਨੇ ਸਮੈਪੁਰ ਬਾਂਦਲੀ ਇਲਾਕੇ ਵਿਚ 13 ਸਾਲ ਦੀ ਇਕ ਬੱਚੀ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀਆਂ ਵਿਚ ਇਕ 26 ਸਾਲਾ ਬੈਂਕ ਕਰਮਚਾਰੀ ਹੈ ਅਤੇ ਦੂਸਰਾ 28 ਸਾਲਾ ਸਥਾਨਕ ਸੈਲੂਨ ਮਾਲਕ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਜਾਂਚ ਦਲ ਨੇ ਗਿ੍ਫ਼ਤਾਰ ਕੀਤਾ ਹੈ | ਇਹ ਮਾਮਲਾ 20 ਦਸੰਬਰ ਦੀ ਸ਼ਾਮ ਨੂੰ ਉਦੋਂ ਸਾਹਮਣੇ ਆਇਆ, ਜਦੋਂ ਪੁਲਿਸ ਨੂੰ ਰਾਜਾ ਵਿਹਾਰ ਵਿਚ ਇਕ ਨਾਬਾਲਗ ਨੂੰ ਜਬਰਨ ਸ਼ਰਾਬ ਪਿਲਾਉਣ ਸੰਬੰਧੀ ਇਕ ਪੀ.ਸੀ.ਆਰ. ਕਾਲ ਮਿਲੀ | ਮੌਕੇ 'ਤੇ ਪਹੁੰਚਣ 'ਤੇ ਜਾਂਚ ਅਧਿਕਾਰੀਆਂ ਨੇ ਸ਼ੁਰੂਆਤ ਵਿਚ ਪੀੜਤਾ ਦੇ ਪਿਤਾ ਵਲੋਂ ਦਿੱਤੀ ਗਈ ਸ਼ਰਾਬ ਪਿਲਾਉਣ ਦੀ ਜਾਣਕਾਰੀ ਦਰਜ ਕੀਤੀ | ਹਾਲਾਂਕਿ ਬਾਅਦ ਵਿਚ ਪੀੜਤਾ ਦੀ ਮੈਡੀਕਲ ਜਾਂਚ ਹੋਈ ਅਤੇ ਉਸ ਦਾ ਰਸਮੀ ਬਿਆਨ ਦਰਜ ਕੀਤਾ ਗਿਆ, ਤਦ ਮਾਮਲੇ ਦੀ ਗੰਭੀਰਤਾ ਵਧ ਗਈ ਅਤੇ ਉਸ ਵਿਚ ਜਿਨਸੀ ਸ਼ੋਸ਼ਣ ਦੀ ਗੱਲ ਸਾਹਮਣੇ ਆਈ | ਪੁਲਿਸ ਦੇ ਅਨੁਸਾਰ ਸੈਲੂਨ ਮਾਲਕ ਨੇ ਲੜਕੀ ਨੂੰ ਆਪਣੇ ਸਾਥੀ (ਬੈਂਕ ਕਰਮਚਾਰੀ) ਨਾਲ ਮਿਲਾਉਣ ਦੇ ਬਹਾਨੇ ਰਾਜਾ ਵਿਹਾਰ ਦੇ ਇਕ ਖਾਲੀ ਘਰ ਵਿਚ ਬੁਲਾਇਆ | ਉਥੇ ਪਹੁੰਚਣ 'ਤੇ ਦੋਵਾਂ ਨੇ ਕਥਿਤ ਤੌਰ 'ਤੇ ਨਾਬਾਲਗ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਅਤੇ ਫਿਰ ਉਸਦਾ ਜਿਨਸੀ ਸ਼ੋਸ਼ਣ ਕੀਤਾ | ਡਾਕਟਰੀ ਸਬੂਤਾਂ ਅਤੇ ਪੀੜਤਾਂ ਦੇ ਬਿਆਨ ਦੇ ਆਧਾਰ 'ਤੇ ਸਮੈਪੁਰ ਬਾਦਲੀ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਨਾਲ ਜੁੜੇ ਮਾਮਲਿਆਂ 'ਚ ਨਾਮਕਰਨ ਨੂੰ ਸਿਆਸੀ ਵਿਵਾਦ ਬਣਾਉਣਾ ਦੁਖਦਾਈ-ਬੱਲੀਏਵਾਲ <br/> ਅਗਲੀ ਖ਼ਬਰ ਪਾਕਿ ਪਹੁੰਚੇ ਭਾਰਤੀ ਨਾਗਰਿਕ ਸ਼ਰਨਦੀਪ ਸਿੰਘ ਦੀ ਵਾਪਸੀ ਲਈ ਕੋਸ਼ਿਸ਼ਾਂ ਸ਼ੁਰੂ <br/>
Ad Position 24