03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮੁੱਖ ਚੋਣ ਕਮਿਸ਼ਨਰ ਦੇ ਪਿਤਾ ਹਾਦਸੇ ਦਾ ਸ਼ਿਕਾਰ, ਨਵੀਂ ਦਿੱਲੀ ਵਾਪਸ ਪਰਤੇ ਗਿਆਨੇਸ਼

Ad Position 21
No active advertisement
ਅਜੀਤ ਡੈਸਕ 29-12-2025
ਭੁਵਨੇਸ਼ਵਰ, 28 ਦਸੰਬਰ (ਪੀ.ਟੀ.ਆਈ.)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅਚਾਨਕ 29 ਦਸੰਬਰ ਨੂੰ ਹੋਣ ਵਾਲੀ ਓਡੀਸ਼ਾ ਦੇ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼.) ਨਾਲ ਆਪਣੀ ਮੀਟਿੰਗ ਰੱਦ ਕਰ ਦਿੱਤੀ ਤੇ ਨਵੀਂ ਦਿੱਲੀ ਵਾਪਸ ਪਰਤ ਆਏ | ਸੂਤਰਾਂ ਨੇ ਦੱਸਿਆ ਕਿ ਗਿਆਨੇਸ਼, ਜੋ ਕਿ ਓਡੀਸ਼ਾ ਦੇ ਤਿੰਨ ਦਿਨਾਂ ਦੌਰੇ 'ਤੇ ਸਨ, ਆਪਣੇ ਪਿਤਾ ਨਾਲ ਹੋਏ ਇਕ ਵੱਡੇ ਹਾਦਸੇ ਕਾਰਨ ਵਾਪਸ ਪਰਤ ਆਏ, ਉਨ੍ਹਾਂ ਕਿਹਾ ਕਿ ਉਹ ਇੱਥੇ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਦੀ ਘੋਸ਼ਣਾ ਤੋਂ ਪਹਿਲਾਂ ਬੀ.ਐਲਓਜ਼. ਨਾਲ ਵਿਚਾਰ-ਵਟਾਂਦਰਾ ਕਰਨ ਲਈ ਰਾਜ ਵਾਪਸ ਆ ਸਕਦੇ ਹਨ | ਰਾਜ ਤੋਂ ਆਪਣੇ ਅਚਾਨਕ ਜਾਣ 'ਤੇ ਦੁੱਖ ਪ੍ਰਗਟ ਕਰਦੇ ਹੋਏ, ਗਿਆਨੇਸ਼ ਨੇ ਕਿਹਾ ਕਿ ਓਡੀਸ਼ਾ ਦੀ ਕਲਾ, ਆਰਕੀਟੈਕਚਰ, ਪਰਾਹੁਣਚਾਰੀ ਤੇ ਕੁਦਰਤੀ ਸੁੰਦਰਤਾ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਦੁਬਾਰਾ ਇਸ ਸਥਾਨ ਦਾ ਦÏਰਾ ਜ਼ਰੂਰ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਭਾਰਤ ਨੂੰ ਸੇਵਾ ਖੇਤਰ 'ਚ ਮਹਾਂਸ਼ਕਤੀ ਬਣਾਉਣ ਦਾ ਸੱਦਾ ਅਗਲੀ ਖ਼ਬਰ ਬੰਗਾਲ: ਹੁਮਾਯੂੰ ਕਬੀਰ ਦਾ ਪੁੱਤਰ ਗਿ੍ਫ਼ਤਾਰ ਤੇ ਰਿਹਾਅ
Ad Position 24