ਨਵੀਂ ਦਿੱਲੀ, 28 ਦਸੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾਂ ਨੂੰ ਨਿਰਮਾਣ ਨੂੰ ਉਤਸ਼ਾਹਿਤ ਕਰਨ, ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣ ਅਤੇ ਸੇਵਾ ਖੇਤਰ ਨੂੰ ਮਜ਼ਬੂਤ ??ਕਰਨ ਦਾ ਸੱਦਾ ਦਿੱਤਾ ਤਾਂ ਜੋ ਭਾਰਤ ਵਿਸ਼ਵ ਪੱਧਰ 'ਤੇ ਸੇਵਾ ਖੇਤਰ 'ਚ ਮਹਾਸ਼ਕਤੀ ਬਣ ਸਕੇ | ਇਥੇ ਮੁੱਖ ਸਕੱਤਰਾਂ ਦੇ 5ਵੇਂ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ 'ਚ ਦੁਨੀਆ ਦੀ ਭੋਜਨ ਟੋਕਰੀ ਬਣਨ ਦੀ ਸਮਰੱਥਾ ਹੈ ਤੇ ਦੇਸ਼ ਨੂੰ ਉੱਚ ਮੁੱਲ ਵਾਲੀ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ ਵੱਲ ਵਧਣਾ ਚਾਹੀਦਾ ਹੈ ਅਤੇ ਇਕ ਪ੍ਰਮੁੱਖ ਭੋਜਨ ਬਰਾਮਦਕਾਰ ਬਣਨਾ ਚਾਹੀਦਾ ਹੈ¢ਉਨ੍ਹਾਂ ਕਿਹਾ ਕਿ ਇਹ ਕਾਨਫ਼ਰੰਸ ਅਜਿਹੇ ਸਮੇਂ ਕਰਵਾਈ ਜਾ ਰਹੀ ਹੈ, ਜਦੋਂ ਭਾਰਤ ਅਗਲੀ ਪੀੜ੍ਹੀ ਦੇ ਸੁਧਾਰਾਂ ਦਾ ਗਵਾਹ ਬਣ ਰਿਹਾ ਹੈ¢ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ 'ਸੁਧਾਰ ਐਕਸਪ੍ਰੈਸ' ਵਿਚ ਸਵਾਰ ਹੋ ਗਿਆ ਹੈ ਅਤੇ ਇਸ ਦਾ ਮੁੱਖ ਇੰਜਣ ਦੇਸ਼ ਦਾ ਨੌਜਵਾਨ ਅਤੇ ਜਨਸੰਖਿਆ ਹੈ¢ ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ, ਜਨਸੰਖਿਆ ਨੂੰ ਸਮਰਥ ਬਣਾਇਆ ਜਾਵੇ | 26 ਦਸੰਬਰ ਨੂੰ ਸ਼ੁਰੂ ਹੋਈ ਤਿੰਨ ਰੋਜ਼ਾ ਕਾਨਫ਼ਰੰਸ ਦਾ ਵਿਸ਼ਾ 'ਵਿਕਸਤ ਭਾਰਤ ਲਈ ਮਨੁੱਖੀ ਪੂੰਜੀ' ਹੈ¢ਇਸ ਕਾਨਫ਼ਰੰਸ 'ਚ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਪੀ. ਕੇ. ਮਿਸ਼ਰਾ ਅਤੇ ਸ਼ਕਤੀਕਾਂਤ ਦਾਸ, ਕੈਬਨਿਟ ਸਕੱਤਰ ਟੀ. ਵੀ. ਸੋਮਨਾਥਨ, ਨੀਤੀ ਆਯੋਗ ਦੇ ਮੈਂਬਰ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਅਤੇ ਵਿਸ਼ਾ ਮਾਹਿਰ ਸ਼ਾਮਿਲ ਹੋਏ¢
ਪ੍ਰਧਾਨ ਮੰਤਰੀ ਵਲੋਂ ਭਾਰਤ ਨੂੰ ਸੇਵਾ ਖੇਤਰ 'ਚ ਮਹਾਂਸ਼ਕਤੀ ਬਣਾਉਣ ਦਾ ਸੱਦਾ
ਅਜੀਤ ਡੈਸਕ
29-12-2025