ਕੋਲਕਾਤਾ, 28 ਦਸੰਬਰ (ਪੀ. ਟੀ. ਆਈ.)-ਜਨਤਾ ਉਨਯਾਨ ਪਾਰਟੀ (ਜੇ.ਯੂ.ਪੀ.) ਦੇ ਮੁਖੀ ਹੁਮਾਯੂੰ ਕਬੀਰ ਦੇ ਪੁੱਤਰ ਗੋਲਾਮ ਨਬੀ ਆਜ਼ਾਦ ਉਰਫ਼ ਸੋਹੇਲ ਨੂੰ ਐਤਵਾਰ ਨੂੰ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ 'ਚ ਉਨ੍ਹਾਂ ਦੇ ਘਰ 'ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ | ਹਾਲਾਂਕਿ, ਬਾਅਦ 'ਚ ਆਜ਼ਾਦ ਨੂੰ ਅੱਠ ਘੰਟੇ ਦੀ ਹਿਰਾਸਤ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ | ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੋਹੇਲ ਨੂੰ ਕਾਂਸਟੇਬਲ ਜੁੰਮਾ ਖ਼ਾਨ ਵਲੋਂ ਸ਼ਕਤੀਪੁਰ ਪੁਲਿਸ ਥਾਣੇ 'ਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਵਿਧਾਇਕ ਦੇ ਪੁੱਤਰ ਨੇ ਅੱਜ ਸਵੇਰੇ ਕੁਝ ਦਿਨਾਂ ਦੀ ਛੁੱਟੀ ਲਈ ਅਰਜ਼ੀ ਦੇਣ 'ਤੇ ਉਸ 'ਤੇ ਹਮਲਾ ਕੀਤਾ ਸੀ¢ਪੁਲਿਸ ਅਨੁਸਾਰ ਬਾਅਦ 'ਚ ਵਿਧਾਇਕ ਦੇ ਪੁੱਤਰ ਨੂੰ ਅੱਠ ਘੰਟੇ ਹਿਰਾਸਤ 'ਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ¢