ਪੁਰਖਾਲੀ, 28 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਸਿਵਲ ਸਰਜਨ ਰੂਪਨਗਰ ਤੇ ਸੀਨੀਅਰ ਮੈਡੀਕਲ ਅਫ਼ਸਰ ਭਰਤਗੜ੍ਹ ਦੇ ਦਿਸ਼ਾ ਨਿਰਦੇਸ਼ ਹੇਠ ਸਿਹਤ ਵਿਭਾਗ ਭੱਦਲ ਵਲੋਂ ਏ. ਏ. ਕੇ. ਭੱਦਲ ਵਿਖੇ ਮਮਤਾ ਦਿਵਸ ਤੇ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਕੈਪ ਲਗਾਇਆ | ਕੈਂਪ 'ਚ ਛੋਟੇ ਬੱਚੇ ਤੇ ਗਰਭਵਤੀ ਅÏਰਤਾਂ ਦਾ ਟੀਕਾਕਰਨ ਕੀਤਾ ਅਤੇ ਸੰਤੁਲਿਤ ਖ਼ੁਰਾਕ ਤੇ ਟੀਕਾਕਰਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ | ਕੈਂਪ 'ਚ ਲੋਕਾਂ ਨੂੰ ਡੇਂਗੂ, ਮਲੇਰੀਆ ਤੇ ਨਿਮੂਨੀਆ ਦੇ ਲੱਛਣਾਂ ਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਗਈ | ਹਰਗੋਪਾਲ ਸੈਣੀ ਸਿਹਤ ਕਰਮਚਾਰੀ ਨੇ ਦੱਸਿਆ ਕਿ ਮਲੇਰੀਆ ਮਾਦਾ ਐਨਾਫਲੀਜ਼ ਮੱਛਰ ਤੇ ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਸ੍ਰੀ ਸੈਣੀ ਨੇ ਕਿਹਾ ਕਿ ਮਲੇਰੀਆ ਤੇ ਡੇਂਗੂ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ਼ ਤੇ ਗੰਦਾ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ, ਤਾਂ ਜੋ ਮੱਛਰ ਪੈਦਾ ਨਾ ਹੋ ਸਕੇ | ਇਸ ਮੌਕੇ ਜਨ ਅਰੋਗਿਆ ਸਿਮਿ੍ਤੀ ਦੀ ਮੀਟਿੰਗ ਵੀ ਕੀਤੀ | ਮੈਂਬਰਾਂ ਨੂੰ ਸਿਹਤ ਸੇਵਾਵਾਂ ਸੰਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜਗਦੀਸ਼ ਸਿੰਘ ਐਸ. ਆਈ., ਪ੍ਰੋਮਿਲਾ ਦੇਵੀ ਐਲ. ਐਚ. ਵੀ. ਤੇ ਨੇਹਾ ਸੈਣੀ ਸੀ. ਐਚ. ਓ. ਨੇ ਵੀ ਅÏਰਤਾਂ ਨੂੰ ਸਿਹਤ ਸੰਭਾਲ ਸੰਬੰਧੀ ਜਾਗਰੂਕ ਕੀਤਾ | ਇਸ ਮੌਕੇ ਏ. ਐਨ. ਐਮ. ਆਰਤੀ, ਪਰਮਜੀਤ ਕੌਰ ਆਸ਼ਾ ਵਰਕਰ ਤੇ ਪਿੰਡ ਦੀਆਂ ਅÏਰਤਾਂ ਹਾਜ਼ਰ ਸਨ |