22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗੈਰ-ਸੰਵਿਧਾਨਕ ਕਾਨੂੰਨ ਬਣਾ ਕੇ ਘੱਟ ਗਿਣਤੀ ਤੇ ਦਲਿਤਾਂ ਨੂੰ ਕੀਤਾ ਜਾ ਰਿਹਾ ਤੰਗ- ਲਾਰੈਂਸ ਚੌਧਰੀ <br/>

Ad Position 21
No active advertisement
ਅਜੀਤ ਡੈਸਕ 30-12-2025

ਜਲੰਧਰ, 29 ਦਸੰਬਰ (ਹਰਵਿੰਦਰ ਸਿੰਘ ਫੁੱਲ)-ਕਿ੍ਸਮਸ ਮੌਕੇ ਬਜਰੰਗ ਦਲ ਅਤੇ ਆਰ.ਐਸ.ਐਸ. ਦੇ ਕੱਟੜਪੰਥੀਆਂ ਵਲੋਂ ਚਰਚਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਦੀ ਕਿ੍ਸਚੀਅਨ ਨੈਸ਼ਨਲ ਫ਼ਰੰਟ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਇਕ ਪੈੱ੍ਰਸ ਬਿਆਨ 'ਚ ਕਿਹਾ ਕਿ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਵਿਚ ਸੰਵਿਧਾਨ ਦੇ ਆਰਟੀਕਲ 25 ਮੁਤਾਬਿਕ ਕਿਸੇ ਵੀ ਧਰਮ ਨੂੰ ਅਪਣਾਉਣ ਅਤੇ ਪ੍ਰਚਾਰ ਕਰਨ ਦੀ ਦਿੱਤੀ ਆਜ਼ਾਦੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਵਿਚ ਗੈਰ-ਸੰਵਿਧਾਨਕ ਕਾਨੂੰਨ ਬਣਾ ਕੇ ਘੱਟ ਗਿਣਤੀ ਅਤੇ ਦਲਿਤਾਂ ਨੂੰ ਤੰਗ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਕਤ ਘਟਨਾਵਾਂ ਪ੍ਰਤੀ ਵਿਰੋਧੀ ਧਿਰਾਂ ਦੀ ਚੁੱਪੀ ਵੀ ਉਨ੍ਹਾਂ ਦੀ ਸਿਆਸੀ ਮਜਬੂਰੀ ਨੂੰ ਦਰਸਾਉਂਦੀ ਹੈ | ਉਕਤ ਘਟਨਾਵਾਂ ਦੀ ਨਿੰਦਾ ਕਰਨ ਲਈ ਉਨ੍ਹਾਂ ਦੇਸ਼ ਦੇ ਮੀਡੀਆ ਦਾ ਧੰਨਵਾਦ ਕੀਤਾ | ਉਨ੍ਹਾਂ ਪ੍ਰਧਾਨ ਮੰਤਰੀ ਤੋਂ ਉਕਤ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਤਿੰਨ ਅੰਤਰਰਾਸ਼ਟਰੀ ਅਤੇ ਛੇ ਘਰੇਲੂ ਉਡਾਣਾਂ ਰੱਦ ਅਗਲੀ ਖ਼ਬਰ ਵਰਲਡ ਰੈਪਿਡ ਚੈੱਸ : ਅਰਜੁਨ ਏਰੀਗੈਸੀ ਅਤੇ ਕੋਨੇਰੂ ਹੰਪੀ ਨੇ ਜਿੱਤਿਆ ਕਾਂਸੀ ਦਾ ਤਗਮਾ <br/>
Ad Position 24