03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

'ਅਕਾਲੀ ਦਲ (ਪੁਨਰ ਸੁਰਜੀਤ) ਦਾ ਦਿ੍ਸ਼ਟੀ ਪੱਤਰ ਤਿਆਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025

ਸੰਗਰੂਰ, 30 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਦਿ੍ਸ਼ਟੀ ਪੱਤਰ (ਵਿਜ਼ਨ ਡਾਕੂਮੈਂਟਸ) ਤਿਆਰ ਹੋ ਗਿਆ ਹੈ ਅਤੇ ਪਾਰਟੀ ਹਾਈਕਮਾਨ ਦੀ ਪ੍ਰਵਾਨਗੀ ਬਾਅਦ ਇਸ ਨੰੂ ਜਨਤਕ ਕਰ ਦਿੱਤਾ ਜਾਵੇਗਾ | ਦਿ੍ਸ਼ਟੀ ਪੱਤਰ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਝੰੂਦਾਂ ਨੇ ਅੱਜ ਇੱਥੇ ਦੱਸਿਆ ਕਿ ਇਸ ਦਿ੍ਸ਼ਟੀ ਪੱਤਰ ਵਿਚ ਪਾਰਟੀ ਨੰੂ ਮਜ਼ਬੂਤ ਅਤੇ ਸਰਗਰਮ ਕਰਨ ਲਈ ਵੀ ਦਿ੍ਸ਼ਟੀਕੋਣ ਦਿੱਤੇ ਗਏ ਹਨ | ਇਸ ਦਿ੍ਸ਼ਟੀ ਪੱਤਰ ਦਾ ਨਾਮ ਰੱਖਣ ਬਾਰੇ ਵੀ ਵਿਚਾਰ ਹੋ ਰਿਹਾ ਹੈ | ਜਦ ਉਨ੍ਹਾਂ ਨੰੂ ਪਾਰਟੀ ਦੇ ਵੱਖ-ਵੱਖ ਆਗੂਆਂ ਵਿਚਕਾਰ ਮਤਭੇਦਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪਸ਼ਟ ਕਿਹਾ ਕਿ ਇਹ ਭੰਬਲਭੂਸਾ ਅਕਾਲੀ ਦਲ (ਬ) ਦੇ ਸੋਸ਼ਲ ਮੀਡੀਆ ਵਿੰਗ ਵਲੋਂ ਕੀਤਾ ਜਾ ਰਿਹਾ ਹੈ ਤਾਂ ਜੋ ਵਰਕਰਾਂ ਦਾ ਹੌਸਲਾ ਡੇਗਿਆ ਜਾ ਸਕੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ 14 ਸਾਲ ਤੋਂ ਲਟਕ ਰਹੀਆਂ ਹਨ | ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਸ਼ੋ੍ਰਮਣੀ ਕਮੇਟੀ ਉੱਤੇ ਕਾਬਜ਼ ਧੜ੍ਹੇ ਦਾ ਕਬਜ਼ਾ ਬਣਿਆ ਰਹੇ | ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾ ਕੇ ਸਿੱਖ ਭਾਵਨਾਵਾਂ ਅਤੇ ਹੱਕਾਂ ਨੰੂ ਠੇਸ ਪਹੁੰਚਾਈ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸੁਸ਼ੀਲ ਰਿੰਕੂ ਵਲੋਂ ਹਵਾਬਾਜ਼ੀ ਮੰਤਰੀ ਨਾਲ ਮੁਲਾਕਾਤ <br/> ਅਗਲੀ ਖ਼ਬਰ 'ਸਭ ਲਈ ਘਰ' ਦਾ ਸੁਪਨਾ ਹੋਇਆ ਚਕਨਾਚੂਰ : ਅੱਜ ਦੀ ਡੈੱਡਲਾਈਨ ਸਿਰ 'ਤੇ ਪਰ ਲੱਖਾਂ ਗਰੀਬ ਅਜੇ ਵੀ ਬੇਘਰ <br/>
Ad Position 24