12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਾਹਿਤ ਸਭਾ ਬਾਘਾ ਪੁਰਾਣਾ ਵਲੋਂ ਮਾ: ਬਿੱਕਰ ਸਿੰਘ ਭਲੂਰ ਨੂੰ ਸਮਾਗਮ ਦੌਰਾਨ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-06-2025
ਬਾਘਾ ਪੁਰਾਣਾ, 2 ਜੂਨ (ਗੁਰਮੀਤ ਸਿੰਘ ਮਾਣੂੰਕੇ)-ਸਾਹਿਤ ਸਭਾ ਰਜਿ: ਬਾਘਾ ਪੁਰਾਣਾ ਵਲੋਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਕਾਰਜ ਦੇ ਮਹਾਨ ਖੋਜਾਰਥੀ ਅਤੇ ਸਮਾਜ ਸੇਵੀ ਮਾਸਟਰ ਬਿੱਕਰ ਸਿੰਘ ਭਲੂਰ (ਹਾਂਗਕਾਂਗ) ਨਾਲ ਰੂਬਰੂ ਅਤੇ ਸਨਮਾਨ ਸਮਾਰੋਹ ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਵਿਖੇ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ | ਸਭਾ ਦੇ ਸਕੱਤਰ ਸਾਗਰ ਸਫ਼ਰੀ ਅਤੇ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਪ੍ਰੀਤਮ ਵਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਗਿਆ | ਸਮਾਗਮ ਦੀ ਸ਼ੁਰੂਆਤ ਵਿਚ ਈਸ਼ਰ ਸਿੰਘ ਲੰਭਵਾਲੀ ਵਲੋਂ ਤਰੱਨੁਮ 'ਚ ਖ਼ੂਬਸੂਰਤ ਸਵਾਗਤੀ ਗੀਤ ਪੇਸ਼ ਕੀਤਾ ਗਿਆ | ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਡਾ. ਗੁਰਚਰਨ ਸਿੰਘ ਨੂਰਪੁਰ, ਸਨਮਾਨਿਤ ਸ਼ਖ਼ਸੀਅਤ ਮਾ. ਬਿੱਕਰ ਸਿੰਘ ਭਲੂਰ, ਡਾ. ਸੁਰਜੀਤ ਬਰਾੜ ਅਤੇ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਸੁਸ਼ੋਭਿਤ ਸਨ ਜਿਸ ਦੌਰਾਨ ਐਸ ਇੰਦਰ ਰਾਜੇਆਣਾ, ਜਸਵੰਤ ਸਿੰਘ ਜੱਸੀ ਵਲੋਂ ਪ੍ਰਧਾਨਗੀ ਮੰਡਲ ਦੇ ਗਲ਼ਾਂ ਵਿਚ ਹਾਰ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਗਿਆ | ਡਾ. ਸੁਰਜੀਤ ਸਿੰਘ ਬਰਾੜ, ਰਾਜਪਾਲ ਸਿੰਘ ਭਲੂਰ, ਡਾ. ਗੁਰਚਰਨ ਸਿੰਘ ਨੂਰਪੁਰ, ਡਾ. ਸਾਧੂ ਰਾਮ ਲੰਗੇਆਣਾ ਵਲੋਂ ਮਾਸਟਰ ਬਿੱਕਰ ਸਿੰਘ ਭਲੂਰ ਦੇ ਪੰਜਾਬੀ ਗੁਰਮੁਖੀ ਲਿੱਪੀ ਦੇ ਕੀਤੇ ਗਏ ਖੋਜ ਕਾਰਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਭਰਪੂਰ ਸ਼ਬਦਾਂ ਵਿਚ ਪ੍ਰਸੰਸਾ ਕਰਦਿਆਂ ਹਾਰਦਿਕ ਵਧਾਈ ਦਿੱਤੀ | ਕੰਵਲਜੀਤ ਭੋਲਾ ਲੰਡੇ ਵਲੋਂ ਮਾਸਟਰ ਬਿੱਕਰ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ | ਇਸ ਕਵੀ ਦਰਬਾਰ ਦੌਰਾਨ ਜਸਵਿੰਦਰ ਜਲੰਧਰੀ, ਸ਼ਮਿੰਦਰ ਸਿੰਘ ਜੀਵਨ ਵਾਲਾ, ਅਮਰਜੀਤ ਸਿੰਘ ਰਣੀਆਂ, ਜਸਵੀਰ ਸ਼ਰਮਾ ਦੱਦਾਹੂਰ, ਲਖਵੀਰ ਸਿੰਘ ਕੋਮਲ, ਪ੍ਰੀਤ ਜੱਗੀ, ਕੋਮਲ ਭੱਟੀ, ਜਗਦੀਸ਼ ਪ੍ਰੀਤਮ, ਲਾਭ ਸਿੰਘ ਡੋਡ, ਹਰਚਰਨ ਚੋਹਲਾ, ਮੇਜਰ ਸਿੰਘ ਸੰਧੂ, ਪਿ੍ਤਪਾਲ ਸਿੰਘ ਮਣਕੂ, ਦਲਜੀਤ ਸਿੰਘ ਨੂਰਪੁਰ, ਇਕਬਾਲ ਸਿੰਘ ਲੰਗੇਆਣਾ, ਨਵਦੀਪ ਬੌਬੀ ਲੰਗੇਆਣਾ, ਅਰਸ਼ਦੀਪ ਸ਼ਰਮਾ, ਨਗਿੰਦਰ ਸਿੰਘ ਢਿੱਲੋਂ, ਸਤੀਸ਼ ਧਵਨ ਭਲੂਰ, ਮਨਜੀਤ ਸਿੰਘ ਭਲੂਰ, ਮੁਕੰਦ ਕਮਲ, ਐਸ ਇੰਦਰ ਰਾਜੇਆਣਾ, ਹਰਚਰਨ ਸਿੰਘ ਰਾਜੇਆਣਾ, ਜਸਵੰਤ ਜੱਸੀ, ਪਰਮਜੀਤ ਸਿੰਘ ਬਾਘਾ ਪੁਰਾਣਾ, ਸੁਰਜੀਤ ਸਿੰਘ ਕਾਲੇਕੇ, ਕਰਮ ਸਿੰਘ ਕਰਮ, ਗੁਰਦੇਵ ਸਿੰਘ ਗਿੱਲ, ਤਰਸੇਮ ਖ਼ਾਨ ਲੰਡੇ, ਸ਼ਾਹਿਦ ਖ਼ਾਨ, ਸਾਗਰ ਸਫ਼ਰੀ, ਕੰਵਲਜੀਤ ਭੋਲਾ ਲੰਡੇ, ਜਗਰੂਪ ਸਿੰਘ ਭਲੂਰ, ਬਲਵਿੰਦਰ ਸਿੰਘ ਭਲੂਰ, ਬਲਦੇਵ ਸਿੰਘ ਭਲੂਰ, ਕੈਪਟਨ ਰਾਜਪਾਲ ਸਿੰਘ ਵਲੋਂ ਰਚਨਾਵਾਂ ਪੇਸ਼ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਕੂਲ 'ਚ ਵਿਦਿਆਰਥੀਆਂ ਨੂੰ ਦਿੱਤੀ ਤੇਲਗੂ ਭਾਸ਼ਾ ਦੀ ਜਾਣਕਾਰੀ ਅਗਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਸਮਰ ਕੈਂਪ ਲਗਾਇਆ
Ad Position 24