ਧਰਮਕੋਟ, 2 ਜੂਨ (ਪਰਮਜੀਤ ਸਿੰਘ)- ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.), ਮੋਗਾ ਅਸ਼ੀਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.), ਮੋਗਾ ਗੁਰਦਿਆਲ ਸਿੰਘ ਮਠਾੜੂ, ਡੀ.ਆਰ.ਸੀ., ਮੋਗਾ ਨਵਦੀਪ ਸਿੰਘ ਬਾਜਵਾ, ਸਕੂਲ ਡੀ.ਡੀ.ਓ./ਪਿ੍ੰਸੀਪਲ ਰਾਜੇਸ਼ਪਾਲ ਅਤੇ ਸਕੂਲ ਇੰਚਾਰਜ ਇੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ (ਕੰਨਿਆ), ਮੋਗਾ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ 2025 ਅਧੀਨ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਤੇਲਗੂ ਭਾਸ਼ਾ ਬਾਰੇ ਮੁਢਲੀ ਜਾਣਕਾਰੀ ਅਤੇ ਗਿਆਨ ਦਿੱਤਾ ਗਿਆ | ਇਸ ਸਮਰ ਕੈਂਪ ਲਈ ਸਕੂਲ ਨੋਡਲ ਇੰਚਾਰਜ/ਟੀਚਰ ਦੀ ਭੂਮਿਕਾ ਸੰਜੀਵ ਕੁਮਾਰ ਨਰੂਲਾ ਅਤੇ ਸੋਸ਼ਲ ਮੀਡੀਆ ਇੰਚਾਰਜ ਦੀ ਭੂਮਿਕਾ ਸਿਲਵੀ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਸਮਰ ਕੈਂਪ ਲਈ ਤਿੰਨ ਗਰੁੱਪਾਂ ਦੇ ਇੰਚਾਰਜ ਬਣਾਏ ਗਏ | ਗਰੁੱਪ ਨੰਬਰ ਇਕ ਦੇ ਇੰਚਾਰਜ ਦੀ ਭੂਮਿਕਾ ਪ੍ਰਭਜੋਤ ਕੌਰ, ਨੇਹਾ ਸੇਤੀਆ ਵਲੋਂ, ਗਰੁੱਪ ਨੰਬਰ ਦੋ ਦੇ ਇੰਚਾਰਜ ਦੀ ਭੂਮਿਕਾ ਰਾਜਦੀਪ ਕੁਮਾਰੀ, ਸੁਖਵਿੰਦਰਪਾਲ ਸਿੰਘ ਵਲੋਂ ਅਤੇ ਗਰੁੱਪ ਨੰਬਰ 3 ਦੇ ਇੰਚਾਰਜ ਦੀ ਭੂਮਿਕਾ ਕਰਮਜੀਤ ਕੌਰ, ਬਲਜੀਤ ਕੌਰ ਵਲੋਂ ਬਾਖ਼ੂਬੀ ਨਿਭਾਈ ਗਈ | ਸਕੂਲ ਵਿਖੇ ਇਹ ਸੱਤ ਰੋਜ਼ਾ ਸਮਰ ਕੈਂਪ ਮਿਤੀ 26 ਜੂਨ ਤੋਂ 1 ਜੂਨ ਤੱਕ ਲਗਾਇਆ ਗਿਆ | ਮਿਤੀ 1 ਜੂਨ ਨੂੰ ਸਕੂਲ 'ਚ ਸਕੂਲ ਇੰਚਾਰਜ ਇੰਦਰਜੀਤ ਸਿੰਘ ਅਤੇ ਸਕੂਲ ਸਟਾਫ਼ ਸੰਜੀਵ ਕੁਮਾਰ ਨਰੂਲਾ, ਰਾਜਦੀਪ ਕੁਮਾਰੀ, ਪ੍ਰਭਜੀਤ ਕੌਰ, ਸਿਲਵੀ, ਸੁਖਵਿੰਦਰਪਾਲ ਸਿੰਘ ਦੀ ਮੌਜੂਦਗੀ ਵਿਚ ਮੋਟੀਵੇਸ਼ਨ ਅਤੇ ਕਲੋਜ਼ਰ ਐਕਟੀਵਿਟੀ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਫੀਡ ਬੈਕ ਵੀ ਦਿੱਤੀ | ਇਸ ਮੌਕੇ ਸਕੂਲ ਇੰਚਾਰਜ ਇੰਦਰਜੀਤ ਸਿੰਘ ਅਤੇ ਨੋਡਲ ਇੰਚਾਰਜ ਸੰਜੀਵ ਕੁਮਾਰ ਨੇ ਵਿਦਿਆਰਥਣਾਂ ਨੂੰ ਇਸ ਸਮਰ ਕੈਂਪ ਵਿਚ ਵੱਧ ਚੜ੍ਹ ਕੇ ਭਾਗ ਲੈਣ ਤੇ ਸ਼ਾਬਾਸ਼ੀ ਦਿੱਤੀ | ਸਕੂਲ ਕੈਂਪਸ ਮੈਨੇਜਰ ਬਹਾਦਰ ਸਿੰਘ, ਸਕੂਲ ਸਟਾਫ਼ ਗਗਨਦੀਪ ਸਿੰਘ ਵੀ ਇਸ ਮੌਕੇ ਤੇ ਮੌਜੂਦ ਸਨ |