ਮੋਗਾ, 3 ਸਤੰਬਰ (ਅਸ਼ੋਕ ਬਾਂਸਲ)-ਇਸ ਵਾਰ ਪਈ ਭਾਰੀ ਬਾਰਿਸ਼ ਕਾਰਨ ਪਿੰਡਾਂ ਦੇ ਹਾਲਾਤ ਬਹੁਤ ਹੀ ਖ਼ਰਾਬ ਬਣੇ ਹੋਏ ਹਨ, ਕਈ ਲੋਕਾਂ ਦੇ ਘਰ ਉੱਜੜ ਗਏ ਅਤੇ ਜ਼ਮੀਨਾਂ ਬਰਬਾਦ ਹੋ ਗਈਆਂ ਅਤੇ ਬਿਮਾਰੀਆਂ ਕਾਰਨ ਲੋਕ ਤੜਫ਼ ਰਹੇ ਹਨ | ਪਰ ਪੰਜਾਬ ਸਰਕਾਰ ਕੁੰਭਕਰਨੀ ਦੀ ਨੀਂਦ ਸੁੱਤੀ ਪਈ ਹੈ | ਪੰਜਾਬ ਦੇ ਲੋਕ ਇੰਨਾ ਨੂੰ ਸਮਾਂ ਆਉਣ 'ਤੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਬਕ ਸਿਖਾਉਣਗੇ, ਪੰਜਾਬ ਨੂੰ ਜਾਣ ਬੁੱਝ ਕੇ ਪਾਣੀ ਦੀ ਮਾਰ ਨਾਲ ਤਬਾਹ ਕੀਤਾ ਜਾ ਰਿਹਾ ਹੈ | ਉਕਤ ਪ੍ਰਗਟਾਵਾ ਨੈਸ਼ਨਲ ਲੇਬਰ ਪਾਰਟੀ ਦੇ ਮੀਡੀਆ ਇੰਚਾਰਜ ਤੇ ਯੂਥ ਆਗੂ ਗੁਰਪ੍ਰੀਤ ਸਿੰਘ ਗੈਰੀ ਕੰਬੋਜ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਘਰਾਂ ਤੇ ਖੇਤਾਂ ਦਾ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਹੈ | ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਇਲਾਕਿਆਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ | ਉਨ੍ਹਾਂ ਕਿਹਾ ਕੀ ਹਰੇਕ ਵਰਗ ਦੇ ਲੋਕ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ |