ਅੰਮਿ੍ਤ ਇਲੈੱਕਟ੍ਰੋਹੋਮਿਉਪੈਥਿਕ ਐਂਡ ਹੋਲਿਸਟਿਕ ਹੈਲਥ ਸੈਂਟਰ ਦਾ ਉਦਘਾਟਨ
ਅੰਮਿ੍ਤ ਇਲੈੱਕਟ੍ਰੋਹੋਮਿਉਪੈਥਿਕ ਐਂਡ ਹੋਲਿਸਟਿਕ ਹੈਲਥ ਸੈਂਟਰ ਦਾ ਉਦਘਾਟਨ ਕਰਦੇ ਹੋਏ ਇਲੈਕਟ੍ਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰ | ਅਜੀਤ ਤਸਵੀਰ
<br/>
04-09-2025
ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਇਲੈੱਕਟ੍ਰੋਹੋਮਿਉਪੈਥੀ ਇਕ ਅਜਿਹੀ ਇਲਾਜ ਪ੍ਰਣਾਲੀ ਹੈ ਜਿਸ ਨਾਲ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ | ਇਸ ਵਿਚ ਕੁਦਰਤ ਦੁਆਰਾ ਦਿੱਤੇ ਹੋਏ ਅਣਮੁੱਲੇ ਬੂਟਿਆਂ ਦਾ ਅਰਕ ਕੱਢ ਕੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਕਿ ਬਿਮਾਰੀਆਂ ਨੂੰ ਠੀਕ ਕਰਨ ਵਿਚ ਸਹਾਈ ਹੁੰਦੀਆਂ ਹਨ | ਇਹ ਪ੍ਰਗਟਾਵਾ ਡਾ. ਜਗਤਾਰ ਸਿੰਘ ਸੇਖੋਂ ਦੁਆਰਾ ਅੰਮਿ੍ਤ ਇਲੈੱਕਟ੍ਰੋਹੋਮਿਉਪੈਥਿਕ ਐਂਡ ਹੋਲਿਸਟਿਕ ਹੈਲਥ ਸੈਂਟਰ ਗੋਨਿਆਨਾ ਮੰਡੀ ਦਾ ਉਦਘਾਟਨ ਕਰਨ ਸਮੇਂ ਕੀਤਾ | ਇਸ ਸਮੇਂ ਉਨ੍ਹਾਂ ਨੇ ਸੈਂਟਰ ਦਾ ਉਦਘਾਟਨ ਸਮੂਹ ਇਲੈੱਕਟ੍ਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰ ਮੈਂਬਰਾਂ ਦੀ ਹਾਜ਼ਰੀ ਵਿਚ ਕੀਤਾ | ਇਸ ਪ੍ਰੋਗਰਾਮ ਵਿਚ ਡਾ. ਜਗਮੋਹਨ ਸਿੰਘ ਧੂੜਕੋਟ ਪ੍ਰਧਾਨ, ਡਾ. ਜਸਵਿੰਦਰ ਸਿੰਘ ਸਮਾਧ ਭਾਈ ਕੋਰ ਕਮੇਟੀ, ਡਾ. ਪਰਮਿੰਦਰ ਸਿੰਘ ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਕੋਰ ਕਮੇਟੀ, ਪਾਠਕ ਰਾਏਕੋਟ ਜਨ. ਸੈਕਟਰੀ, ਡਾ. ਜਸਵੀਰ ਸ਼ਰਮਾ ਭਗਤਾ ਸਹਾਇਕ ਸੈਕਟਰੀ, ਡਾ. ਜਗਜੀਤ ਸਿੰਘ ਗਿੱਲ ਮੋਗਾ, ਡਾ. ਐਸ.ਕੇ. ਕਟਾਰੀਆ ਬਠਿੰਡਾ ਮੀਤ ਪ੍ਰਧਾਨ, ਡਾ. ਅਵਤਾਰ ਸਿੰਘ ਦੇਵਗਨ ਮੋਗਾ ਪ੍ਰੈੱਸ ਸਕੱਤਰ, ਡਾ. ਰੌਬਿਨ ਅਰੋੜਾ ਬਠਿੰਡਾ ਸਹਾਇਕ ਪ੍ਰੈੱਸ ਸਕੱਤਰ, ਡਾ. ਕਮਲਜੀਤ ਕੌਰ ਸੇਖੋਂ ਮੋਗਾ ਆਫ਼ਿਸ ਸਕੱਤਰ, ਡਾ. ਸੰਤੋਖ ਸਿੰਘ ਤਰਨਤਾਰਨ ਖ਼ਜ਼ਾਨਚੀ, ਡਾ. ਸੰਜੀਵ ਜੁਨੇਜਾ ਫ਼ਰੀਦਕੋਟ ਐਗਜ਼ੈਕਟਿਵ ਮੈਂਬਰ, ਡਾ. ਕਿਸ਼ੋਰ ਚੰਦ ਬਠਿੰਡਾ ਐਗਜ਼ੈਕਟਿਵ ਮੈਂਬਰ, ਡਾ. ਰਮੇਸ਼ ਸ਼ਰਮਾ ਬਠਿੰਡਾ, ਡਾ. ਰਾਜੇਸ਼ ਕੁਮਾਰ ਸਿਰਸਾ, ਡਾ. ਕੰਵਰਜੀਤ ਕੌਰ ਮੁਹਾਲੀ, ਡਾ. ਗੁਰਪ੍ਰੀਤ ਸਿੰਘ ਫ਼ਰੀਦਕੋਟ, ਡਾ. ਕੇਵਲ ਕਿ੍ਸ਼ਨ ਭੁੱਕਲ ਮੁਹਾਲੀ, ਡਾ. ਜੇ.ਐਸ. ਘਾਲੀ ਡਰੋਲੀ, ਡਾ. ਸੁਰੇਸ਼ ਸ਼ਰਮਾ ਦੌਲਤਪੁਰਾ, ਡਾ. ਪੂਨਮ ਜੁਨੇਜਾ ਫ਼ਰੀਦਕੋਟ, ਡਾ. ਦਵਿੰਦਰ ਸਿੰਘ ਨੌਸ਼ਹਿਰਾ ਪੰਨੂਆ, ਡਾ. ਰਾਮਜੀਤ ਸਿੰਘ ਬਰੀਵਾਲਾ, ਡਾ. ਪ੍ਰਵੀਨ ਤਰਨਤਾਰਨ, ਡਾ. ਜਸਵੀਰ ਕਟਾਰੀਆ ਬਠਿੰਡਾ, ਡਾ. ਨਰੇਸ਼ ਭੰਡਾਰੀ ਗੋਨਿਆਨਾ ਮੰਡੀ, ਡਾ. ਨਵਦੀਪ ਸਿੰਘ ਗੋਨਿਆਨਾ, ਨਿਰਮਲ ਸਿੰਘ ਪੱਟੀ, ਡਾ. ਮਨਦੀਪ ਸਿੰਘ ਕਾਲਿਆਂ ਵਾਲੀ, ਡਾ. ਜਗਪ੍ਰੀਤ ਖੋਖਰ ਕੋਟ ਸ਼ਮੀਰ, ਡਾ. ਗਗਨ ਅਰੋੜਾ ਕੋਟਕਪੂਰਾ, ਡਾ ਲਵਪ੍ਰੀਤ ਸਿੰਘ ਬਾਜਾਖਾਨਾ, ਡਾ. ਗਗਨ ਭਲੂਰੀਆ ਧਰਮਕੋਟ, ਡਾ. ਕਾਰਜ ਸਿੰਘ ਸਿੱਧੂ ਦੋਦਾ ਤੋਂ ਇਲਾਵਾ ਹੋਰ ਵੀ ਡਾਕਟਰ ਸ਼ਾਮਿਲ ਹੋਏ |