25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਮੋਗਾ ਦੇ ਸਿਤਾਰੇ ਚੁਣੇ ਪੰਜਾਬ ਸੀਨੀਅਰ ਟੀ-20 ਟੂਰਨਾਮੈਂਟ ਲਈ- ਡਾ. ਸੰਜੀਵ ਕੁਮਾਰ <br/>

Ad Position 21
No active advertisement
ਅਜੀਤ ਡੈਸਕ 07-09-2025
ਮੋਗਾ, 6 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਮਹਾਰਾਜਾ ਰਣਜੀਤ ਸਿੰਘ ਟਰਾਫ਼ੀ 2025-26 ਲਈ ਸੀਨੀਅਰ ਚੋਣ ਕਮੇਟੀ ਨੇ ਮੋਗਾ ਜ਼ਿਲ੍ਹੇ ਦੇ ਛੇ ਖਿਡਾਰੀਆਂ ਦੀ ਚੋਣ ਕੀਤੀ ਹੈ | ਇਹ ਟੂਰਨਾਮੈਂਟ 7 ਤੋ 15 ਸਤੰਬਰ 2025 ਤੱਕ ਆਈ.ਐਸ. ਬਿੰਦਰਾ ਕ੍ਰਿਕਟ ਸਟੇਡੀਅਮ ਮੋਹਾਲੀ ਵਿਚ ਹੋਵੇਗਾ | ਮੋਗਾ ਤੋ ਚੁਣੇ ਗਏ ਖਿਡਾਰੀਆਂ ਵਿਚ ਸ਼ੁਭਮ ਰਾਣਾ, ਜੇਵੀ ਪੌਲ, ਨਵਜੋਤ ਸਿੰਘ ਸਿੱਧੂ, ਦਿਪਿਨ ਚਿਤਕਰਾ, ਹਰਜੋਤ ਸਿੰਘ ਅਤੇ ਮਨਪ੍ਰੀਤ ਸਿੰਘ ਜੌਹਲ ਸ਼ਾਮਲ ਹਨ | ਇਹ ਖਿਡਾਰੀ ਵੱਖ ਵੱਖ ਟੂਰਨਾਮੈਂਟਾਂ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੋਗਾ ਦਾ ਨਾਮ ਰੌਸ਼ਨ ਕਰਦੇ ਹਨ ਅਤੇ ਹੁਣ ਉਨ੍ਹਾਂ ਨੂੰ ਰਾਜ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ | ਸਾਰੇ ਖਿਡਾਰੀਆਂ ਨੂੰ 7 ਸਤੰਬਰ 2025 ਨੂੰ ਸਵੇਰੇ 11 ਵਜੇ ਮੋਹਾਲੀ ਦੇ ਹੋਟਲ ਬੈੱਸਟ ਵੈਸਟਰਨ ਪਲੱਸ ਸੈਕਟਰ ਵਿਚ ਟੀਮ ਅਬਜ਼ਰਵਰ ਸਾਹਿਬਜੀਤ ਸਿੰਘ ਸੇਹੰਬੀ ਮੋਬਾਈਲ ਨੰਬਰ 98147-14480 ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ | ਇਸ ਮੌਕੇ ਤੇ ਕਮਲ ਅਰੋੜਾ, ਡਾ. ਸੰਜੀਵ ਕੁਮਾਰ, ਰਾਜੀਵ ਕੁਮਾਰ ਜੁਆਇੰਟ ਸਕੱਤਰ, ਪ੍ਰਦੀਪ ਮੋਂਗਾ, ਸੰਨੀ ਮਨਚੰਦਾ ਪ੍ਰਧਾਨ, ਰਵਿੰਦਰ ਸਿੰਘ, ਮਨਜੀਤ ਕੁਮਾਰ, ਹੈੱਡ ਕੋਚ ਬੇਅੰਤ ਸਿੰਘ, ਹਰਸ਼ਦੀਪ ਸਿੰਘ ਅਤੇ ਕਪਿਲ ਦੇਵ ਵਲੋਂ ਖਿਡਾਰੀਆਂ ਨੂੰ ਚੋਣ 'ਤੇ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਇਹ ਨੌਜਵਾਨ ਕ੍ਰਿਕਟਰ ਭਵਿੱਖ ਵਿਚ ਨਾ ਸਿਰਫ਼ ਪੰਜਾਬ ਲਈ ਸਗੋਂ ਰਾਸ਼ਟਰੀ ਪੱਧਰ 'ਤੇ ਵੀ ਆਪਣਾ ਲੋਹਾ ਮਨਵਾਉਣ ਦੀ ਸਮਰਥਾ ਰੱਖਦੇ ਹਨ | ਮੋਗਾ ਕ੍ਰਿਕਟ ਪ੍ਰੇਮੀਆਂ ਅਤੇ ਸਥਾਨਕ ਕੋਚਾਂ ਵਲੋਂ ਵੀ ਖਿਡਾਰੀਆਂ ਨੂੰ ਵੀ ਵਧਾਈ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਪੈ੍ਰਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਪੰਜਾਬ ਭਵਨ ਸਰੀ ਕੈਨੇਡਾ ਵਲੋਂ ਅਧਿਆਪਕ ਦਿਵ... ਅਗਲੀ ਖ਼ਬਰ ਡੀ. ਏ. ਪੀ. ਖਾਦ ਦੀ ਕਾਲਾ ਬਾਜ਼ਾਰੀ ਜ਼ੋਰਾਂ 'ਤੇ-ਔਲਖ, ਮਾਨ <br/>
Ad Position 24