25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸੰਜੇ ਨਗਰ ਬਸਤੀ ਨੂੰ ਜਾਣ ਵਾਲੇ ਮੇਨ ਰਸਤੇ 'ਤੇ ਖੜ੍ਹੇ ਗੰਦੇ ਪਾਣੀ ਤੇ ਚਿੱਕੜ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 07-09-2025
ਫ਼ਰੀਦਕੋਟ, 6 ਸਤੰਬਰ (ਸਤੀਸ਼ ਬਾਗੀ)-ਸਥਾਨਕ ਭੋਲੂਵਾਲਾ ਰੋਡ ਫ਼ਾਟਕ ਤੋਂ ਸੰਜੇ ਨਗਰ ਬਸਤੀ ਨੂੰ ਜਾਣ ਵਾਲੇ ਮੇਨ ਰਸਤੇ 'ਤੇ ਕਈ ਥਾਵਾਂ 'ਤੇ ਗੰਦਾ ਪਾਣੀ ਤੇ ਚਿੱਕੜ ਹੋਣ ਕਾਰਨ ਬਸਤੀ ਵਾਸੀ ਪ੍ਰੇਸ਼ਾਨ ਹਨ | ਇਸ ਗੰਦੇ ਪਾਣੀ ਅਤੇ ਚਿੱਕੜ ਕਾਰਨ ਸੰਜੇ ਨਗਰ ਵਾਸੀਆਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ | ਬਸਤੀ ਵਾਸੀਆਂ ਨੇ ਦੱਸਿਆ ਕਿ ਰੇਲਵੇ ਫ਼ਾਟਕ ਭੋਲੂਵਾਲਾ ਰੋਡ ਤੋਂ ਉਨ੍ਹਾਂ ਦੇ ਘਰਾਂ ਤੱਕ ਜਾਣ ਵਾਲੇ ਮੇਨ ਰਸਤੇ 'ਤੇ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਚਿੱਕੜ ਬਣ ਗਿਆ ਹੈ | ਜਿਸ ਵਿਚੋਂ ਲੰਘਣਾ ਪੈ ਰਿਹਾ ਹੈ | ਇਸ ਚਿੱਕੜ 'ਚੋਂ ਲੰਘਦੇ ਸਮੇਂ ਕਈ ਦੋ ਪਹੀਆ ਵਾਹਨ ਸਵਾਰ ਡਿੱਗ ਕੇ ਜ਼ਖ਼ਮੀ ਵੀ ਹੋਏ ਹਨ | ਮੇਨ ਰਸਤੇ 'ਚ ਗੰਦੇ ਪਾਣੀ ਦੇ ਨਿਕਲਣ ਦਾ ਕੋਈ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਹੀਂ ਕੀਤਾ ਗਿਆ | ਜਿਸ ਕਰਕੇ ਬਾਰਿਸ਼ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇੱਥੇ ਖੜ੍ਹਾ ਹੀ ਰਹਿੰਦਾ ਹੈ ਜੋ ਗਲੀਆਂ 'ਚ ਚਲਾ ਜਾਂਦਾ ਹੈ ਤੇ ਕੁਝ ਦਿਨ ਬਾਅਦ ਚਿੱਕੜ ਦਾ ਰੂਪ ਧਾਰ ਲੈਂਦਾ ਹੈ | ਰੇਲਵੇ ਸਟੇਸ਼ਨ ਵੱਲ ਬਾਰਿਸ਼ ਤੇ ਨਾਲੇ ਨਾਲੀਆਂ ਦਾ ਗੰਦਾ ਪਾਣੀ ਖੜ੍ਹਣ ਨਾਲ ਉਸ 'ਚੋਂ ਗੰਦੀ ਬਦਬੂ ਆਉਂਦੀ ਹੈ ਤੇ ਮੱਛਰ ਵੀ ਪੈਦਾ ਹੋ ਜਾਂਦਾ ਹੈ | ਜਿਸ ਕਾਰਨ ਭਿਆਨਕ ਬਿਮਾਰੀਆਂ ਫ਼ੈਲਣ ਦਾ ਭੈਅ ਬਣਿਆ ਹੋਇਆ ਹੈ | ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਥੇ ਰਹਿਣ ਵਾਲੇ ਲੋਕਾਂ, ਦੁਕਾਨਦਾਰਾਂ, ਰਾਹਗੀਰਾਂ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮੇਨ ਰਸਤੇ ਦੇ ਨਾਲ ਰੇਲਵੇ ਟਰੈਕ ਹੋਣ ਕਰਕੇ ਸਪੈਸ਼ਲ ਦੀਆਂ ਗੱਡੀਆਂ ਵੀ ਭਰੀਆਂ ਜਾਂਦੀਆਂ ਹਨ | ਜਿਸ ਕਰਕੇ ਟਰੱਕਾਂ ਦੀ ਆਵਾਜਾਈ ਹੋਣ ਕਾਰਨ ਚਿੱਕੜ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ | ਸੰਜੇ ਨਗਰ ਵਾਸੀ ਤੇ ਸਮਾਜ ਸੇਵੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਬਸਤੀ ਵਾਸੀਆਂ ਵਲੋਂ ਨਗਰ ਕੌਂਸਲ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਤੇ ਜੁਬਾਨੀ ਜਾਣੂ ਕਰਵਾ ਚੁੱਕੇ ਹਨ ਪ੍ਰੰਤੂ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ | ਨਗਰ ਕੌਂਸਲ ਰੇਲਵੇ ਦੀ ਜਗ੍ਹਾ ਦੱਸ ਦੇ ਆਪਣਾ ਪੱਲਾ ਝਾੜ ਲੈਂਦੀ ਹੈ ਜਦੋਂ ਕਿ ਰੇਲਵੇ ਦੇ ਅਧਿਕਾਰੀਆਂ ਨੂੰ ਕਈ ਵਾਰ ਇਸ ਸਬੰਧੀ ਜਾਣੂ ਕਰਵਾਇਆ ਗਿਆ ਹੈ | ਉਨ੍ਹਾਂ ਵਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹੈ | ਸੰਜੇ ਨਗਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਮੇਨ ਰਸਤੇ 'ਤੇ ਖੜ੍ਹੇ ਗੰਦੇ ਪਾਣੀ ਦੇ ਨਿਕਾਸ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਮੁਸ਼ਕਿਲ ਤੋਂ ਛੁਟਕਾਰਾ ਪਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਗਾਲਿਬ ਕੰਪਲੈਕਸ ਜਗਰਾਉਂ ਕੋਲੋਂ ਮੋਟਰਸਾਈਕਲ ਚੋਰੀ <br/> ਅਗਲੀ ਖ਼ਬਰ ਛਾਪੇਮਾਰੀ ਦੌਰਾਨ ਖਾਦ ਤੇ ਕੀਟਨਾਸ਼ਕ ਡੀਲਰਾਂ ਦੇ 'ਡੈਡੀ ਜੀ' ਬਿਮਾਰ, ਜਾਰੀ ਹੋਣਗੇ ਨੋਟਿਸ
Ad Position 24